ਦਾ ਸਮਾ ਨੇੜੇ ਪਹੁਤਾ; ਤਦ ਓਨ ਆਪਣੇ ਪੁੱਤ੍ਰ ਯੂਸੁਫ਼ ਨੂੰ ਸੱਦਕੇ ਕਿਹਾ, ਹੁਣ ਜੋ ਮੈਂ ਤੇਰੀ ਨਿਗਾ ਵਿਚ ਦਯਾ ਪਰਾਪਤ ਹਾਂ, ਆਪਣਾ ਹੱਥ ਮੇਰੇ ਪੱਟ ਹੇਠ ਰੱਖ, ਅਤੇ ਕਿਰਪਾ ਅਰ ਸਚਿਆਈ ਨਾਲ ਮੇਰੇ ਸੰਗ ਬਰਤੀਂ,ਇਹ ਜੋ ਮੈ ਨੂੰ ਮੈਂ ਮਿਸਰ ਵਿਚ ਨਾ ਦੱਬੀਂ।ਪਰ ਮੈਂ ਆਪਣੇ ਪਿਤਰਾਂ ਦੇ ਪਾਹ ਲੇਟਾਂਗਾ, ਅਤੇ ਤੂੰ ਮੈ ਨੂੰ ਮਿਸਰ ਤੇ ਬਾਹਰ ਲੈ ਜਾਵੀਂ,ਅਤੇ ਉਨਾਂ ਦੇ ਕਬਰਸਥਾਨ ਵਿਚ ਦੱਬੀਂ।ਉਹ ਬੋਲਿਆ, ਮੈਂ ਤੇਰੇ ਆਖੇ ਅਨੁਸਾਰ ਕਰਾਂਗਾ।ਅਤੇ ਓਨ ਕਿਹਾ, ਮੇਰੇ ਸਾਹਮਣੇ ਸੁਗੰਦ ਖਾਹ।ਓਨ ਤਿਸ ਦੇ ਅਗੇ ਸੁਗੰਦ ਖਾਹਦੀ; ਤਦ ਇਸਰਾਏਲ ਆਪਣੀ ਛੇਜ ਦੇ ਸਿਰਹਾਣੇ ਉੱਤੇ ਝੁਕ ਗਿਆ।
ਅਤੇ ਇਨਾਂ ਗੱਲਾਂ ਤੇ ਪਰੰਤੁ ਐਉਂ ਹੋਇਆ, ਜੋ ਕਿਨੇ ਯੂਸੁਫ਼ ਨੂੰ ਕਿਹਾ, ਦੇਖ, ਤੇਰਾ ਪਿਤਾ ਰੋਗੀ ਹੈ; ਸੋ ਓਨ ਆਪਣੇ ਦੁਹੁੰ ਪੁੱਤਾਂ ਮਨੱਸੀ ਅਤੇ ਇਫਰਾਈਮ ਨੂੰ ਸੰਗ ਲੀਤਾ।ਅਤੇ ਯਾਕੂਬ ਨੂੰ ਕਿਸੇ ਨੈ ਕਿਹਾ, ਜੋ ਦੇਖ, ਤੇਰਾ ਪੁੱਤ ਯੂਸੁਫ਼ ਤੇਰੇ ਪਾਹ ਆਇਆ ਹੈ।ਤਦ ਇਸਰਾਏਲ ਸੰਭਲਕੇ ਪਲੰਘ ਉੱਤੇ ਉੱਠ ਬੈਠਾ।
ਤਦ ਯਾਕੂਬ ਨੈ ਯੂਸੁਫ਼ ਨੂੰ ਕਿਹਾ, ਜੋ ਸਰਬਸਕਤਮਾਨ ਈਸੁਰ ਨੈ ਕਨਾਨ ਦੀ ਧਰਤੀ ਵਿਖੇ ਲੋਜ ਵਿਚ ਮੈ ਨੂੰ ਦਿਖਾਲੀ ਦਿੱਤੀ, ਅਤੇ ਮੈ ਨੂੰ ਵਰ ਦਿੱਤਾ।ਅਤੇ ਮੈ ਨੂੰ ਕਿਹਾ, ਦੇਖ, ਮੈਂ ਤੈ ਨੂੰ ਫੁਲਾਵਾਂ ਵਧਾਵਾਂਗਾ, ਅਤੇ ਤੁਧ ਥੀਂ ਬਹੁਤ ਸਾਰੇ ਲੋਕ ਉਪਜਾਵਾਂਗਾ; ਅਤੇ ਤੇਰੇ ਮਗਰੋਂ ਇਹ ਧਰਤੀ ਤੇਰੀ ਉਲਾਦ ਦੀ ਸਦੀਪਕ ਮਿਲਖ ਕਰਾਂਗਾ।ਅਤੇ ਤੇਰੇ ਦੇ ਪੁੱਤ੍ਰ ਇਫਰਾਈਮ ਅਤੇ ਮਨੱਸੀ, ਜੋ ਤੁਧ ਥੀਂ ਮਿਸਰ ਦੀ ਧਰਤੀ ਵਿਚ ਜੰਮੇ, ਉਸ ਤੇ ਅਗੇ ਜੋ ਮੈਂ ਮਿਸਰ