ਵਿਚ ਤੇਰੇ ਕੋਲ ਆਇਆ ਸੀ, ਸੋ ਮੇਰੇ ਹਨ; ਓਹ, ਰੂਬਿਨ ਅਤੇ ਸਿਮਓਨ ਦੀ ਨਿਆਈਂ, ਮੇਰੇ ਹੋਣਗੇ।ਅਤੇ ਇਨਾਂ ਤੇ ਪਿਛੇ ਤੇਰੇ ਜੋ ਪੁੱਤ੍ਰ ਜੰਮਣ, ਸੋ ਤੇਰੇ ਹੋਣਗੇ; ਅਤੇ ਓਹ ਆਪਣੇ ਅਧਿਕਾਰ ਵਿਚ ਆਪਣੇ ਭਰਾਵਾਂ ਦੇ ਨਾਉਂ ਤੇ ਬੁਲਾਏ ਜਾਣਗੇ।ਅਤੇ ਮੈਂ ਜੋ ਹਾਂ, ਜਦ ਮੈਂ ਪੱਦਾਨ ਤੇ ਆਉਂਦਾ ਸਾ, ਤਾਂ ਰਾਹੇਲ ਰਸਤੇ ਵਿਚ, ਕਿ ਜਦੋਂ ਇਫਰਾਤ ਥੁਹੁੜੀ ਬਾਟ ਰਹਿ ਗਿਆ ਸਾ, ਮੇਰੇ ਕੋਲ ਕਨਾਨ ਦੀ ਧਰਤੀ ਵਿਚ ਮਰ ਗਈ।ਅਤੇ ਮੈਂ ਉਹ ਨੂੰ ਉਥੇ ਹੀ ਇਫਰਾਤ ਦੇ ਰਾਹ ਵਿਚ ਦੱਬਿਆ; ਸੋ ਉਹੋ ਬੈਤਲਹਮ ਹੈ।
ਫੇਰ ਇਸਰਾਏਲ ਨੈ ਯੂਸੁਫ਼ ਦੇ ਪੁੱਤ੍ਰਾਂ ਨੂੰ ਵੇਖਕੇ ਕਿਹਾ, ਏਹ ਕੌਣ ਹਨ?ਯੂਸੁਫ਼ ਨੈ ਆਪਣੇ ਪਿਉ ਨੂੰ ਕਿਹਾ, ਏਹ ਕੌਣ ਹਨ?ਯੂਸੁਫ਼ ਨੈ ਆਪਣੇ ਪਿਉ ਨੂੰ ਕਿਹਾ, ਏਹ ਮੇਰੇ ਪੁੱਤ੍ਰ ਹਨ, ਜੋ ਪਰਮੇਸੁਰ ਨੈ ਮੈ ਨੂੰ ਇਸ ਜਾਗਾ ਦਿੱਤੇ।ਉਹ ਬੋਲਿਆ, ਤਿਨਾਂ ਨੂੰ ਮੇਰੇ ਪਾਹ ਲਿਆਉ, ਮੈਂ ਉਨਾਂ ਨੂੰ ਬਰਕਤ ਦਿਆਂਗਾ।ਪਰ ਇਸਰਾਏਲ ਦੀਆਂ ਅੱਖਾਂ ਬੁਢੇਪੇ ਦੇ ਕਾਰਨ ਧੁੰਦਲੀਆਂ ਹੋਈਆਂ ਹੋਈਆਂ ਸੀਆਂ, ਇਸ ਕਰਕੇ ਉਹ ਦੇਖ ਨਾ ਸੱਕਿਆ।ਅਤੇ ਓਨ ਤਿਨਾਂ ਨੂੰ ਤਿਸ ਦੇ ਪਾਹ ਆਂਦਾ; ਅਤੇ ਓਨ ਤਿਨਾਂ ਨੂੰ ਚੁੰਮਿਆ, ਅਤੇ ਉਨਾਂ ਨੂੰ ਗਲੇ ਨਾਲ ਲਾ ਲਿਆ।ਅਤੇ ਇਸਰਾਏਲ ਨੈ ਯੂਸੁਫ਼ ਨੂੰ ਕਿਹਾ, ਮੈ ਨੂੰ ਤਾ ਤੇਰੇ ਹੀ ਮੂਹੁੰ ਦੇਖਣ ਦੀ ਆਸ ਨਸੋ; ਪਰ ਦੇਖ, ਜੋ ਪਰਮੇਸੁਰ ਨੈ ਤੇਰੀ ਉਲਾਦ ਬੀ ਮੈ ਨੂੰ ਵਿਖਾਲੀ।ਅਤੇ ਯੂਸੁਫ਼ ਨੈ ਉਨਾਂ ਨੂੰ ਆਪਣੇ ਗੋਡਿਆਂ ਵਿਚੋਂ ਨੂੰ ਨਿਕਾਲਿਆ, ਅਤੇ ਆਪਣੇ ਤਾਈਂ ਧਰਤੀ ਪੁਰ ਝੁਕਾਇਆ।ਉਪਰੰਦ ਯੂਸੁਫ਼ ਨੈ ਉਨਾਂ ਦੁਹਾਂ ਨੂੰ ਫੜਿਆ; ਇਫਰਾਈਮ ਨੂੰ ਆਪਣੇ ਸਜੇ ਹੱਥ ਨਾਲ, ਇਸਰਾਏਲ ਦੇ ਖੱਬੇ ਦੇ ਸਾਹਮਣੇ, ਅਤੇ