ਇਹ ਬੀ ਵਡਾ ਹੋਊ;ਪਰ ਇਸ ਦਾ ਨਿੱਕੜਾ ਭਰਾਉ ਇਸ ਤੇ ਵਡਾ ਹੋਊ, ਅਤੇ ਉਹ ਦੀ ਉਲਾਦ ਤੇ ਬਹੁਤ ਕੋਮ ਹੋਣਗੇ।ਅਤੇ ਓਨ ਤਿਨਾਂ ਨੂੰ ਤਿੱਦਿਨ ਅਸੀਸ ਦਿੱਤੀ, ਅਤੇ ਕਿਹਾ, ਜੋ ਇਸਰਾਏਲ ਦੀ ਉਲਾਦ ਤੇਰਾ ਨਾਉਂ ਲੈਕੇ ਆਪਸ ਵਿਚ ਇਹ ਕਹਿਕੇ ਅਸੀਸ ਕਰੇਗੀ, ਜੋ ਪਰਮੇਸੁਰ ਤੈ ਨੂੰ ਇਫਰਾਈਮ ਅਤੇ ਮਨੱਸੀ ਵਰਗਾ ਕਰੇ।ਸੋ ਓਨ ਇਫਰਾਈਮ ਨੂੰ ਮਨੱਸੀ ਨਾਲੋਂ ਵਡਿਆਈ ਦਿੱਤੀ।ਅਤੇ ਇਸਰਾਏਲ ਨੈ ਯੂਸੁਫ਼ ਨੂੰ ਕਿਹਾ, ਦੇਖ, ਮੈਂ ਮਰਦਾ ਹਾਂ; ਪਰ ਪਰਮੇਸੁਰ ਤੁਸਾਡੇ ਸੰਗ ਹੋਵੇਗਾ, ਅਤੇ ਤੁਹਾ ਨੂੰ ਤੁਸਾਡੇ ਪਿਉ ਦਾਦੇ ਦੀ ਧਰਤੀ ਵਿਚ ਮੁੜ ਲਜਾਵੇਗਾ।ਅਤੇ ਮੈਂ ਤੈ ਨੂੰ ਤੇਰੇ ਭਰਾਵਾਂ ਨਾਲੋਂ ਇਕ ਛਾਂਦਾ ਵਧੀਕ ਦਿੱਤਾ ਹੈ, ਜੋ ਮੈਂ ਆਪਣੇ ਖੰਡੇ ਅਤੇ ਆਪਣੀ ਕਮਾਣ ਦੇ ਜੋਰ, ਅਮੂਰੀਆਂ ਦੇ ਹਥੋਂ ਖੱਸਕੇ ਲੀਤਾ ਸਾ।
ਉਪਰੰਦ ਯਾਕੂਬ ਨੈ ਆਪਣੇ ਪੁੱਤ੍ਰਾਂ ਨੂੰ ਸੱਦਕੇ ਆਖਿਆ, ਤੁਸੀਂ ਆਪਣੇ ਤਾਈਂ ਕਠੇ ਕਰੋ, ਤਾਂ ਜੋ ਅੰਤ ਸਮੇਂ ਤੁਸਾਂ ਉੱਤੇ ਹੋਣਾ ਹੈ, ਤਿਸ ਤੁਸਾਂ ਨੂੰ ਖਬਰ ਦਿਆਂ।ਹੇ ਯਾਕੂਬ ਦੇ ਪੁੱਤ੍ਰ ਕਠੇ ਹੋਕੇ ਆਓ, ਅਤੇ ਸੁਣੋ, ਆਪਣੇ ਪਿਤਾ ਇਸਰਾਏਲ ਦੀ ਸੁਣੋ।
ਰੂਬਿਨ, ਤੂੰ ਮੇਰਾ ਜੇਠਾ ਪੁੱਤ ਹੈਂ, ਮੇਰਾਬਲ, ਅਤੇ ਮੇਰੀ ਸਕਤ ਦਾ ਮੁੰਢ; ਤੂੰ ਕਦਰ ਵਿਚ ਵਡਾ, ਅਤੇ ਪਤ ਵਿਖੇ ਪਹਿਲਾ ਹੈਂ।ਪਰ ਤੂੰ ਜਲ ਵਰਗਾ ਉਬਾਲ ਖਾਂਦਾ ਹੈਂ;ਇਸ ਕਰਕੇ ਤੂੰ ਵਡਿਆਈ ਨਾ ਲਹੇਂਗਾ;ਕਿੰਉਕਿ ਤੂੰ ਆਪਣੇ ਪਿਤਾ ਦੇ ਬਿਛਾਉਣੇ ਉੱਤੇ ਚੜਿਆ, ਤਦ ਤੈਂ ਉਸ ਨੂੰ ਅਪਵਿਤ੍ਰ ਕੀਤਾ; ਇਹ ਮੇਰੀ ਛੇਜੇ ਚੜ ਗਿਆ।
ਸਿਮਓਨ ਅਤੇ ਲੇਵੀ ਤਾ ਸਕੇ ਭਰਾਉ ਹਨ; ਉਨਾਂ ਦੀ