ਪੰਨਾ:Book of Genesis in Punjabi.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
[੪ ਪਰਬ
੧੩
ਉਤਪਤ

ਕਾਯਿਨ ਆਪਣੇ ਭਰਾਉ ਹੇਬਿਲ ਉੱਤੇ ਚੜਿਆ, ਅਤੇ ਉਹ ਨੂੰ ਮਾਰ ਸਿੱਟਿਆ॥

ਤਦ ਪ੍ਰਭੁ ਨੈ ਕਾਯਿਨ ਥੀਂ ਪੁਛਿਆ,ਜੋ ਤੇਰਾ ਭਰਾਉ ਹੇਬਿਲ ਕਿੱਥੇ ਹੈ? ਉਹ ਕੂਇਆ, ਮੈ ਨਹੀਂ ਜਾਣਦਾ; ਕਿਆ ੧੦ ਮੈ ਆਪਣੇ ਭਰਾਉ ਦਾ ਰਾਖਾ ਹਾਂਗਾ? ਫੇਰ ਓਨ ਆਖਿਆ, ਕਿ ਤੈਂ ਕਿ ਕੀਤਾ? ਤੇਰੇ ਭਰਾਉ ਦਾ ਖੂਨ ਦਾ ਸਬਦ ੧੧ ਜਮੀਨੋਂ ਮੇਰੇ ਪਾਸ ਫਰਿਆਦ ਕਰਦਾ ਹੈ। ਹੁਣ ਤੂੰ ਜਮੀਨੋਂ ਸਰਾਪੀ ਹੋਇਆ, ਜਿਨ ਆਪਣਾ ਮੂਹੁੰ ਅਡਿਆ ਹੈ, ੧੨ ਜੋ ਤੇਰੇ ਹੱਥੋਂ ਤੇਰੇ ਭਰਾਉ ਦਾ ਖੂਨ ਲਵੇ। ਜਦ ਤੂੰ ਜਮੀਨ ਵਿਚ ਖੇਤੀ ਕਰੇਂਗਾ,ਤਦ ਉਹ ਤੈ ਨੂੰ ਆਪਣਾ ਹਾਲਾ ਨਾ ੧੩ ਦੇਵੇਗੀ, ਅਤੇ ਤੂੰ ਧਰਤੀ ਉੱਤੇ ਦਰੋਦਰ ਭਟਕੇਂਗਾ। ਤਦ ਕਾਯਿਨ ਨੇ ਪ੍ਰਭੁ ਨੂੰ ਕਿਹਾ, ਜੋ ਮਰੀ ਸਜਾ ਸਹਿਣ ਤੇ ਬਾਹਰ ਹੈ। ਦੇਖ, ਅੱਜ ਤੇਂ ਮੈ ਨੂੰ ਜਮੀਨ ਉਪਰੋਂ ਕੱਢ ਦਿੱਤਾ ਹੈ, ਅਤੇ ਮੇਂ ਤੇਰੇ ਸਾਹਮਣੇ ਤੇ ਛਪਨ ਹੋ ਜਾਵਾਂਗਾ, ਅਤੇ ਧਰਤੀ ਉੱਤੇ ਦਰੋਦਰ ਭਟਕਦਾ ਫਿਰਾਂਗਾ, ਅਤੇ ਅਜਿਹਾ ਹੋ ੧੫ ਊ, ਕਿ ਜੋ ਕੋਈ ਮੈ ਨੂੰ ਲੱਭੇ, ਸੋਈ ਮੈ ਨੂੰ ਮਾਰ ਸਿੱਟੂ। ਤਦ ਪ੍ਰਭੁ ਨੇ ਉਹ ਨੂੰ ਕਿਹਾ, ਇਸ ਲਈ ਜੋ ਕੋਈ ਕਾਯਿਨ ਨੂੰ ਮਾਰ ਸਿੱਟੂ, ਉਹ ਨੂੰ ਸਤਗੁਣੀ ਸਜਾ ਮਿਲੇਗੀ। ਅਤੇ ਪ੍ਰਭੁ ਮੈ ਕਾਯਿਨ ਨੂੰ ਇਕ ਪਤਾ ਦਿੱਤਾ, ਕਿ ਜੋ ਕੋਈ ਤਿਸ ਨੂੰ ੧੬ ਪਾਵੇ,ਮਾਰ ਨਾ ਸਿਟੇ। ਸੋ ਕਾਯਿਨ ਪ੍ਰਭੁ ਦੇ ਸਾਹਮਣਿਉਂ ਚਲਾ ਗਿਆ, ਅਤੇ ਅਦਨ ਤੇ ਪੂਰਬ ਦੇ ਰੁਕ ਨੂਦ ਦੀ ਧਰਤੀ ਵਿਚ ਜਾ ਰਿਹਾ॥ ੧੬ ਅਤੇ ਕਾਯਿਨ ਨੇ ਆਪਣੀ ਇਸਤ੍ਰੀ ਨਾਲ ਸੰਗ ਕੀਤਾ, ਅਤੇ ਓਨ ਗਰਭਨੀ ਹੋਕੇ ਹਨੂਕ ਜਾਣਿਆ। ਅਤੇ ਉਹ ਇਕ ਨਗਰ ਬਣਾਉਂਦਾ ਸਾ, ਅਤੇ ਉਸ ਨਗਰ ਦਾ ਨਾਉ,