ਇਸਹਾਕ ਡਾਢਾ ਗਧਾ ਹੈ, ਜੋ ਦੁਹੁੰ ਭਾਰਾਂ ਵਿਚ ਲੇਟੇਗਾ; ਅਤੇ ਜਦ ਓਨ ਡਿੱਠਾ, ਜੋ ਵਿਸਰਾਮਸਥਾਨ ਚੰਗਾ, ਅਤੇ ਧਰਤੀ ਸੁਹਾਉਣੀ ਹੈ, ਤਦ ਆਪਣਾ ਕੰਨਾ ਭਾਰ ਚੱਕਣ ਲਈ ਝੁਕਾਇਆ, ਅਤੇ ਹਾਂਸਲਭਰਨਹਾਰ ਬਣਿਆ।
ਦਾਨ, ਇਸਰਾਏਲ ਦਿਆਂ ਘਰਾਣਿਆਂ ਵਿਚੋਂ ਇਕ ਵਰਗਾ, ਆਪਣੇ ਲੋਕ ਦਾ ਨਿਆਉਂ ਕਰੇਗਾ।ਦਾਨ ਰਸਤੇ ਦਾ ਸਰਪ ਹੈ, ਅਤੇ ਪਹੇ ਦਾ ਕਾਲਾ ਨਾਗ, ਜੋ ਘੋੜੇ ਦੇ ਸੁੰਬ ਨੂੰ ਅਜਿਹਾ ਡੰਗੇਗਾ, ਜੋ ਤਿਸ ਦਾ ਅਸਵਾਰ ਪਿਛੇ ਨੂੰ ਡਿਗ ਪਵੇਗਾ।ਹੇ ਪ੍ਰਭੁ, ਮੈਂ ਤੇਰੀ ਮੁਕਤ ਦੀ ਉਡੀਕ ਕਰੀ ਹੈ!
ਜਦ ਵਿਖੇ; ਇਕ ਫੌਜ ਉਹ ਨੂੰ ਜਿੱਤੇਗੀ, ਪਰ ਅੰਤ ਸਮੇ ਉਹ ਤਿਸ ਨੂੰ ਜਿਤੇਗਾ।
ਯਸਰ ਤੇ ਤਿਸ ਦੀ ਚਿਕਣੀ ਰੋਟੀ ਆਊ,ਅਤੇ ਉਹ ਪਾਤਸਾਹੀ ਭੋਜਨ ਦੇਵੇਗਾ।
ਨਫਤਾਲੀ ਛੁਟੈਲ ਹਰਨੋਟਾ ਹੈ, ਜੋ ਚੰਗੀਆਂ ਗੱਲਾਂ ਆਖੇਗਾ।
ਯੂਸੁਫ਼ ਫਲਦਾਰੀ ਬੂਟਾ ਹੈ; ਉਹ ਚੁਸਮੇ ਉਤੇ ਲੱਗਾ ਹੋਇਆ ਇਕ ਫਲਦਾਰੀ ਬੂਟਾ ਹੈ, ਜਿਹ ਦੀਆਂ ਡਾਲੀਆਂ ਕੰਧ ਉਤੋਂਦੀ ਚੜ ਜਾਂਦੀਆਂ ਹਨ।ਤੀਰੰਦਾਜਾਂ ਨੈ ਤਿਸ ਨੂੰ ਸਤਾਇਆ, ਅਤੇ ਤੀਰ ਮਾਰਿਆ, ਅਤੇ ਤਿਸ ਦਾ ਪਿੱਛਾ ਕੀਤਾ; ਪਰ ਉਹ ਦੀ ਕਮਾਣ ਬਲਮਾਨ ਰਹੀ, ਅਤੇ ਉਹ ਦੇ ਹੱਥ ਦੀਆਂ ਬਾਹਾਂ, ਯਾਕੂਬ ਦੇ ਸਰਬਸਕਤਮਾਨ ਪਰਮੇਸੁਰ ਦੇ ਹੱਥਾਂ ਨਾਲ, ਤਕੜੀਆਂ ਬਣੀਅ ਹੋਈਆਂ ਹਨ; ਉਸੀ ਤੇ ਜੋ ਇਸਰਾਏਲ ਦਾ ਚਰਵਾਲਾ ਅਤੇ ਪੱਥਰ ਹੈ।ਤੇਰੇ ਪਿਤਾ ਦੇ ਪਰਮੇਸੁਰ ਤੇ, ਜਿਨ ਤੇਰੀ ਉਪ-