ਪੰਨਾ:Book of Genesis in Punjabi.pdf/172

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੬੮
[੪੯ਪਰਬ
ਉਤਪੱਤ

ਕਾਰ ਕੀਤੀ, ਅਤੇ ਉਸ ਸਰਬਸਕਤਮਾਨ ਤੇ, ਜਿਨ ਤੈ ਨੂੰ ਬਰਕਤ ਦਿੱਤੀ, ਤੇਰੀ ਲਈ ਉਪਰੋਂ ਅਕਾਸ ਦੀਆਂ ਬਰਕਤਾਂ, ਅਤੇ ਨੀਚਿਓਂ ਡੂੰਘ ਦੀਆਂ ਬਰਕਤਾਂ, ਅਤੇ ਮੰਮਿਆਂ ਅਰ ਗਰਭ ਦੀਆਂ ਬਰਕਤਾਂ ਹੋਣਗੀਆਂ।ਤੇਰੇ ਪਿਤਾ ਦੀਆਂ ਬਰਕਤਾਂ ਮੇਰੇ ਪਿਉ ਦੀਆਂ ਬਰਕਤਾਂ ਤੇ, ਸਗਵਾਂ ਸਦੀਪਕ ਪਰਬਤਾਂ ਦੇ ਸੁਣੱਪ ਤੀਕੁ, ਵਧ ਜਾਂਦੀਆਂ ਹਨ; ਓਹ ਯੂਸੁਫ਼ ਦੇ ਸਿਰ ਉੱਤੇ, ਅਤੇ ਉਹ ਦੀ ਖੋਪਰੀ ਉੱਤੇ, ਜੋ ਆਪਣੇ ਭਰਾਵਾਂ ਤੇ ਅੱਡ ਹੋਇਆ ਸੀ, ਆਉਣਗੀਆਂ।

ਬਿਨਯਮੀਨ ਫਾੜਨਹਾਰਾ ਬਘਿਆੜ ਹੈ; ਸਵੇਰ ਨੂੰ ਸਕਾਰ ਖਾਵੇਗਾ, ਅਤੇ ਸੰਝ ਨੂੰ ਲੁੱਟ ਬੰਡੇਗਾ।

ਇਸਰਾਏਲ ਦੇ ਸਭ ਏਹ ਬਾਰਾਂ ਘਰਾਣੇ ਹਨ; ਅਤੇ ਇਹ ਹੈ, ਜੋ ਉਨਾਂ ਦੇ ਪਿਤਾ ਨੈ ਉਨਾਂ ਨੂੰ ਕਿਹਾ, ਅਤੇ ਉਨਾਂ ਨੂੰ ਬਰਕਤ ਦਿੱਤੀ; ਹਰੇਕ ਦੇ ਲਈ ਜੋ ਬਰਕਤ ਠਹਿਰੀ,ਸੋ ਹੀ ਤਿਸ ਨੂੰ ਦਿੱਤੀ।ਫੇਰ ਓਨ ਤਿਨਾਂ ਨੂੰ ਆਗਯਾ ਦਿੱਤੀ ਅਤੇ ਕਿਹਾ, ਜੋ ਮੈਂ ਆਪਣੇ ਲੋਕਾਂ ਨਾਲ ਕੱਠਾ ਹੋਣ ਪੁਰ ਹਾਂ; ਮੈ ਨੂੰ ਮੇਰੇ ਪਿਉ ਦਾਦੇ ਕੋਲ, ਉਸ ਗਾਰ ਵਿਚ, ਜੋ ਹਿੱਤੀ ਇਫਰੂਨ ਦੇ ਖੇਤ ਵਿਚ ਹੈ, ਦਬਾਇਓ; ਅਰਥਾਤ ਉਸ ਗਾਰ ਵਿਖੇ, ਜੋ ਮਕਫੀਲਾ ਦੇ ਖੇਤ ਵਿਚ, ਮਮਰੇ ਤੇ ਅਗੇ ਕਨਾਨ ਦੀ ਧਰਤੀ ਵਿਚ ਹੈ, ਜਿਹੜੀ ਅਬਿਰਹਾਮ ਨੈ ਖੇਤ ਸਣੇ ਇਫਰੂਨ ਹਿੱਤੀ ਤੇ, ਕਬਰਸਥਾਨ ਦੀ ਮਾਲਕੀ ਲਈ, ਮੁੱਲ ਲੀਤੀ ਹੈਸੀ।ਤਿਥੇ ਉਨੀਂ ਅਬਿਰਹਾਮ ਅਤੇ ਤਿਸ ਦੀ ਤੀਵੀਂ ਸਾਇਰਾਹ ਨੂੰ ਦਬਾਇਆ; ਤਿਥੇ ਤਿਨੀਂ ਇਸਹਾਕ ਅਰ ਉਹ ਦੀ ਤ੍ਰੀਮਤ ਰਿਬਕਾ ਨੂੰ ਦੱਬਿਆ, ਅਤੇ ਮੈਂ ਉਥੇ ਲੀਆ ਤਾਈਂ ਦੱਬਿਆ; ਉਹ ਖੇਤ, ਅਤੇ ਗਾਰ, ਜੋ ਉਸ ਵਿਚ ਹੈ, ਹਿੱਤ ਦੀ ਉਲਾਦ ਤੇ ਵਿਹਾਜਿਆ