ਗਿਆ ਸੀ।ਅਤੇ ਜਾਂ ਯਾਕੂਬ ਆਪਣੇ ਪੁੱਤ੍ਰਾਂ ਨੂੰ ਹੁਕਮ ਦੇ ਚੁੱਕਾ, ਤਾਂ ਓਨ ਆਪਣੇ ਪੈਰ ਫੇਰ ਬਿਛਾਉਣੇ ਪੁਰ ਚੱਕ ਧਰੇ, ਅਤੇ ਮਰ ਗਿਆ, ਅਤੇ ਆਪਣੇ ਲੋਕਾਂ ਵਿਚ ਜਾ ਮਿਲਿਆ।
ਉਪਰੰਦ ਯੂਸੁਫ਼ ਆਪਣੇ ਪਿਤਾ ਦੇ ਮੁਖ ਉਪੁਰ ਡਿਗ ਪਿਆ, ਅਤੇ ਉਸ ਉੱਤੇ ਰੁੰਨਾ ,ਅਤੇ ਉਹ ਨੂੰ ਚੁੰਮਿਆ।ਫੇਰ ਉਨ ਆਪਣੇ ਬੈਦ ਚਾਕਰਾਂ ਨੂੰ ਹੁਕਮ ਕੀਤਾ, ਜੋ ਉਹ ਦੇ ਪਿਤਾ ਵਿਚ ਸੁਗੰਧ ਭਰਨ; ਸੋ ਬੈਦਾਂ ਨੈ ਇਸਰਾਏਲ ਵਿਚ ਸੁਗੰਧ ਭਰੀ।ਅਤੇ ਉਸ ਪੁਰ ਚਾਲੀ ਦਿਨ ਬਤੀਤੇ; ਕਿੰਉਕਿ ਜਿਨਾਂ ਵਿਚ ਸੁਗੰਧ ਭਰੀ ਜਾਂਦੀ ਹੈ, ਤਿਨਾਂ ਪੁਰ ਇਤਨੇ ਦਿਨ ਬੀਤਦੇ ਹਨ।ਅਤੇ ਮਿਸਰ ਦੇ ਲੋਕ ਉਸ ਦੀ ਲਈ ਸੱਤਰ ਦਿਹਾੜੇ ਰੋਂਦੇ ਰਹੇ।
ਅਤੇ ਜਾਂ ਉਸ ਪੁਰ ਸੋਗ ਦੇ ਦਿਨ ਬੀਤ ਗਏ ਸੇ, ਤਾਂ ਯੂਸੁਫ਼ ਨੈ ਫਿਰਊਨ ਦੇ ਘਰਾਣੇ ਨੂੰ ਕਿਹਾ, ਕਿ ਜੇ ਮੈਂ ਹੁਣ ਤੁਹਾਡੀ ਨਜਰ ਵਿਚ ਦਯਾ ਪਾਈ ਹੈ,ਤਾਂ ਫਿਰਊਨ ਦੇ ਕੰਨਾਂ ਵਿਚੀਂ ਕੱਢ ਦਿਓ; ਜੋ ਮੇਰੇ ਪਿਤਾ ਨੈ ਮੇ ਤੇ ਸੁਗੰਦ ਲੈਕੇ ਇਹ ਆਖਿਆ ਹੈ, ਜੋ ਦੇਖ, ਮੈਂ ਮਰਦਾ ਹਾਂ; ਤੂੰ ਮੈ ਨੂੰ ਮੇਰੀ ਕਬਰ ਵਿਚ, ਜੋ ਮੈਂ ਕਨਾਨ ਦੀ ਧਰਤੀ ਵਿਚ ਆਪਣੇ ਲਈ ਖੁਦਾਈ ਹੈ, ਦੱਬੀਂ।ਇਸ ਕਰਕੇ ਮੈ ਨੂੰ ਛੁੱਟੀ ਦੇਵੋ, ਜੋ ਜਾਵਾਂ, ਅਤੇ ਆਪਣੇ ਪਿਤਾ ਨੂੰ ਦਬਾਕੇ ਫੇਰ ਮੁੜਿ ਆਵਾਂ।ਫਿਰਊਨ ਨੈ ਕਿਹਾ, ਜਾਹ, ਅਤੇ ਆਪਣੇ ਪਿਉ ਨੂੰ ਉਸ ਸੁਗੰਦ ਅਨੁਸਾਰ, ਜੋ ਉਹ ਨੈ ਤੇ ਤੇ ਲੀਤਾ, ਦਬਾਉ।
ਸੋ ਯੂਸੁਫ਼ ਆਪਣੇ ਪਿਉ ਨੂੰ ਦੱਬਣ ਗਿਆ; ਅਤੇ ਫਿਰਊਨ ਦੇ ਸਾਰੇ ਚਾਕਰ, ਅਤੇ ਤਿਸ ਦੇ ਘਰ ਦੇ ਪੁਰਾਤਮ,