੩ਪਰਬ]
ਜਾਤ੍ਰਾ
੧੭੯
ਪਾਸੇ ਨੂੰ ਮੁੜਿਆ, ਤਾਂ ਪਰਮੇਸੁਰ ਨੈ ਉਸੇ ਝਾੜੀ ਦੇ ਵਿਚੋਂ ਹਾਕ ਮਾਰਕੇ ਉਹ ਨੂੰ ਕਿਹਾ, ਹੇ ਮੂਸਾ, ਹੇ ਮੂਸਾ।ਉਹ ਬੋਲਿਆ, ਮੈਂ ਇਥੇ ਹਾਂ।ਤਦ ਓਨ ਕਿਹਾ, ਇਥੇ ਨੇੜੇ ਨਾ ਢੁਕ; ਆਪਣੇ ਪੈਰਾਂ ਤੇ ਜੁੱਤੀ ਉਤਾਰ; ਕਿੰਉਕਿ ਇਹ ਜਾਗਾ, ਜਿਥੇ ਤੂੰ ਖੜਾ ਹੈਂ, ਪਵਿਤ੍ਰ ਜਿਮੀਨ ਹੈ।ਅਤੇ ਓਨ ਕਿਹਾ, ਮੈਂ ਤੇਰੇ ਪਿਤਾ ਦਾ ਪਰਮੇਸੁਰ, ਅਬਿਰਹਾਮ ਦਾ ਪਰਮੇਸੁਰ, ਅਤੇ ਇਸਹਾਕ ਦਾ ਪਰਮੇਸੁਰ, ਅਤੇ ਯਾਕੂਬ ਦਾ ਪਰਮੇਸੁਰ ਹਾਂ।ਤਾਂ ਮੂਸਾ ਨੈ ਆਪਣਾ ਮੁਖ ਢਕਿਆ;ਇਸ ਲਈ ਜੋ ਉਹ ਪਰਮੇਸੁਰ ਉੱਤੇ ਨਿਗਾ ਕਰਨ ਤੇ ਡਰਦਾ ਸਾ।ਅਤੇ ਪ੍ਰਭੁ ਨੈ ਕਿਹਾ, ਮੈਂ ਆਪਣੇ ਲੋਕਾਂ ਦਾ ਦੁਖ, ਜੋ ਮਿਸਰ ਵਿਚ ਹਨ, ਸਚਮੁੱਚ ਡਿੱਠਾ, ਅਤੇ ਤਿਨਾਂ ਦੀ ਫਰਿਆਦ, ਜੋ ਤਿਨਾਂ ਦੀ ਟਹਿਲ ਕਰਾਉਣਹਾਰਾਂ ਦੇ ਕਾਰਣ ਹੈ, ਸੁਣੀ;ਅਤੇ ਮੈਂ ਉਨਾਂ ਦੇ ਦੁਖਾਂ ਨੂੰ ਜਾਣਦਾ ਹਾਂ।ਅਤੇ ਮੈਂ ਉੱਤਰਿਆ ਹਾਂ, ਜੋ ਉਨਾਂ ਨੂੰ ਮਿਸਰੀਆਂ ਦੇ ਹੱਥ ਤੇ ਛੁਟਕਾਰਾ ਦਿਆਂ, ਅਤੇ ਉਸ ਧਰਤੀ ਵਿਚੋਂ ਕੱਢਕੇ ਅੱਛੀ ਅਤੇ ਵਡੀ ਧਰਤੀ ਵਿਚ, ਜਿਥੇ ਦੁਧ ਅਰ ਸਹਿਤ ਵਹੰਦਾ ਹੈ, ਅਰਥਾਤ ਕਨਾਨੀਆਂ, ਅਤੇ ਹਿੱਤੀਆਂ, ਅਰ ਅਮੂਰੀਆਂ, ਫਰਿੱਜੀਆਂ, ਹਾਵੀਆਂ ਅਤੇ ਯਬੂਸੀਆਂ ਦੀ ਜਾਗਾ ਵਿਚ ਲਿਆਵਾਂ।ਸੋ ਹੁਣ ਦੇਖ, ਇਸਰਾਏਲ ਦੀ ਉਲਾਦ ਦੀ ਫਰਿਆਦ ਮੇਰੇ ਤੀਕੁਰ ਉਪੜੀ, ਅਤੇ ਮੈਂ ਉਸ ਜੁਲਮ ਨੂੰ, ਜੋ ਮਿਸਰੀ ਉਨਾਂ ਪੁਰ ਕਰਦੇ ਹਨ, ਡਿੱਠਾ ਹੈ; ਪਰੰਤੁ ਹੁਣ ਤੂੰ ਜਾਹ, ਮੈਂ ਤੈ ਨੂੰ ਫਿਰਊਨ ਕੋਲ ਘੱਲਦਾ ਹਾ,ਮੇਰੇ ਲੋਕਾਂ ਨੂੰ, ਜੋ ਇਸਰਾਏਲ ਦੇ ਵੰਸ ਹਨ, ਮਿਸਰੋਂ ਕੱਢ।ਮੂਸਾ ਨੈ ਪਰਮੇਸੁਰ ਨੂੰ ਕਿਹਾ, ਮੈਂ ਕੌਣ ਹਾਂ, ਜੋ ਫਿਰਊਨ ਦੇ ਪਾਹ ਜਾਵਾਂ, ਅਤੇ ਇਸਰਾਏਲ