ਪੰਨਾ:Book of Genesis in Punjabi.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮੦

ਜਾਤ੍ਰਾ

[੩ਪਰਬ

ਦੇ ਪੁੱਤਾਂ ਨੂੰ ਮੈਂ ਮਿਸਰ ਤੇ ਕੱਢ ਲਿਆਵਾਂ?ਉਹ ਬੋਲਿਆ, ਠੀਕ ਮੈਂ ਤੇਰੇ ਸੰਗ ਹੋਵਾਂਗਾ, ਅਤੇ ਇਸ ਗੱਲ ਦਾ, ਜੋ ਮੈਂ ਤੈ ਨੂੰ ਭੇਜਿਆ ਹੈ, ਤੇਰੇ ਪਾਹ ਇਹ ਪਤਾ ਰਹੇ, ਕਿ ਜਦ ਤੂੰ ਉਨਾਂ ਲੋਕਾਂ ਨੂੰ ਮਿਸਰ ਤੇ ਕੱਢੇ, ਤਾਂ ਤੁਜੀ ਇਸ ਪਰਬਤ ਉਤੇ ਪਰਮੇਸੁਰ ਦੀ ਬੰਦਗੀ ਕਰੋਗੇ।ਫੇਰ ਮੂਸਾ ਨੈ ਪਰਮੇਸੁਰ ਥੀਂ ਆਖਿਆ, ਦੇਖ, ਜਦ ਮੈਂ ਇਸਰਾਏਲ ਦੇ ਪੁੱਤ੍ਰਾਂ ਪਾਹ ਉਪੜਾਂ, ਅਤੇ ਉਨਾਂ ਨੂੰ ਕਹਾਂ, ਜੋ ਤੁਹਾਡੇ ਪਿਤ੍ਰਾਂ ਦੇ ਪਰਮੇਸੁਰ ਨੈ ਮੈ ਨੂੰ ਤੁਸਾਂ ਕੋਲ ਘੱਲਿਆ ਹੈ, ਅਤੇ ਓਹ ਮੈ ਥੋਂ ਪੁੱਛਣ, ਜੋ ਉਹ ਦਾ ਨਾਉਂ ਕੀ ਹੈ?ਤਾਂ ਮੈ ਉਨਾਂ ਨੂੰ ਕੀ ਦੱਸਾਂ?ਪਰਮੇਸੁਰ ਨੈ ਮੂਸਾ ਨੂੰ ਕਿਹਾ, ਮੈਂ ਉਹ ਹਾਂ, ਜੋ ਮੈਂ ਹਾਂ; ਅਤੇ ਓਨ ਕਿਹਾ, ਜੋ ਤੂੰ ਇਸਰਾਏਲ ਦੇ ਪੁੱਤਾਂ ਨੂੰ ਐਊ ਕਹੀਂ, ਕਿ ਜਿਹ ਦਾ ਨਾਉਂ ਹੈ ਮੈ ਹਾਂ, ਓਨ ਮੈ ਨੂੰ ਤੁਸਾਂ ਪਾਹ ਘੱਲਿਆ ਹੈ।

ਫੇਰ ਪਰਮੇਸੁਰ ਨੈ ਮੂਸਾ ਨੂੰ ਕਿਹਾ, ਜੋ ਤੂੰ ਇਸਰਾਏਲ ਦੇ ਪੁੱਤਾ ਨੂੰ ਕਹੀਂ, ਜੋ ਯਹੋਵਾ ਤੁਹਾਡੇ ਪਿਤ੍ਰਾਂ ਦੇ ਪਰਮੇਸੁਰ, ਅਬਿਰਹਾਮ ਦੇ ਪਰਮੇਸੁਰ ਨੈ ਮੈ ਨੂੰ ਤੁਹਾਡੇ ਪਾਹ ਘੱਲਿਆ ਹੈ ਖ;ਸਦੀਪਕਾਲ ਮੇਰਾ ਇਹੋ ਨਾਉਂ ਹੈ, ਅਤੇ ਸਰਬੱਤ ਪੀਹੜੀਆਂ ਤੀਕੁਰ ਮੇਰੀ ਇਹੋ ਯਾਦਗਾਰੀ ਹੈ।ਜਾਹ, ਅਤੇ ਇਸਰਾਏਲ ਦੇ ਪੁਰਾਤਮਾਂ ਨੂੰ ਕਠੇ ਕਰ, ਅਤੇ ਤਿਨਾਂ ਨੂੰ ਕਹੁ, ਜੋ ਯਹੋਵਾ, ਤੁਸਾਡੇ ਪਿਤ੍ਰਾਂ ਦਾ ਪਰਮੇਸੁਰ, ਅਬਿਰਹਾਮ, ਇਸਹਾਕ, ਅਤੇ ਯਾਕੂਬ ਦਾ ਪਰਮੇਸੁਰ ਐਉਂ ਆਖਦਾ ਹੋਇਆ, ਮੈ ਨੂੰ ਦਿਖਾਲੀ ਦਿੱਤਾ, ਜੋ ਮੈਂ ਠੀਕ ਤੁਸਾਡੀ ਖਬਰ ਲੀਤੀ, ਅਤੇ ਜੋ ਕੁਛ ਤੁਸਾਂ ਉੱਤੇ ਮਿਸਰ ਵਿਚ ਬੀਤਿਆ, ਡਿੱਠਾ।ਅਤੇ ਮੈਂ ਕਿਹਾ ਹੈ, ਜੋ ਮੈਂ ਤੁਸਾਂ ਨੂੰ