ਸਗੋਂ ਓਹ ਕਹਿਣਗੇ, ਜੋ ਪ੍ਰਭੁ ਤੈ ਨੂੰ ਦਿਖਾਲੀ ਨਹੀਂ ਦਿੱਤਾ।ਤਦ ਪ੍ਰਭੁ ਨੈ ਉਹ ਨੂੰ ਕਿਹਾ, ਜੋ ਇਹ ਤੇਰੇ ਹੱਥ ਵਿਚ ਕੀ ਹੈ?ਉਹ ਬੋਲਿਆਂ, ਜੋ ਲਾਠੀ ਹੈ।ਫੇਰ ਓਨ ਕਿਹਾ, ਇਹ ਨੂੰ ਧਰਤੀ ਪੁਰ ਸਿੱਟ ਦਿਹ।ਓਨ ਧਰਤੀ ਉੱਤੇ ਸਿੱਟ ਪਾਈ, ਅਤੇ ਉਹ ਸਰਪ ਬਣ ਗਈ; ਅਤੇ ਮੂਸਾ ਉਹ ਦੇ ਅਗਿਓਂ ਭੱਜਿਆ।ਤਦ ਪ੍ਰਭੁ ਨੈ ਮੂਸਾ ਨੂੰ ਕਿਹਾ, ਆਪਣਾ ਹੱਥ ਲੰਬਾ ਕਰਕੇ ਉਹ ਦੀ ਦੁੰਬ ਫੜ ਲੈ; ਤਾਂ ਓਨ ਹੱਥ ਲੰਬਾ ਕਰਕੇ ਉਹ ਨੂੰ ਫੜ ਲੀਤਾ; ਤਦ ਉਹ ਤਿਸ ਦੇ ਹੱਥ ਵਿਚ ਮੁੜ ਲਾਠੀ ਹੋ ਗਈ।ਤਾਂ ਓਹ ਪਤੀਜਣ, ਜੋ ਪ੍ਰਭੁ, ਤਿਨਾਂ ਦੇ ਪਿਤ੍ਰਾਂ ਦਾ ਪਰਮੇਸੁਰ, ਅਬਿਰਹਾਮ ਦਾ ਪਰਮੇਸੁਰ, ਇਸਹਾਕ ਦਾ ਪਰਮੇਸੁਰ, ਅਤੇ ਯਾਕੂਬ ਦਾ ਪਰਮੇਸੁਰ, ਤੁਧ ਤਾਈਂ ਵਿਖਾਲੀ ਦਿੱਤਾ।ਫੇਰ ਪ੍ਰਭੁ ਨੈ ਉਹ ਨੂੰ ਕਿਹਾ, ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਪੁਰ ਰਖ; ਸੋ ਓਨ ਆਪਣਾ ਹੱਥ ਆਪਣੀ ਹਿੱਕ ਉਤੇ ਧਰਿਆ, ਅਤੇ ਜਦ ਓਨ ਉਹ ਕੱਢਿਆ, ਤਾਂ ਡਿੱਠਾ, ਜੋ ਉਹ ਦਾ ਹੱਥ ਬਰਫ ਵਰਗਾ ਕੁਹੁੜੀ ਸਾ।ਮੁੜ ਓਨ ਆਖਿਆ, ਜੋ ਤੂੰ ਆਪਣਾ ਹੱਥ ਫੇਰ ਆਪਣੀ ਹਿੱਕ ਉੱਤੇ ਧਰ।ਓਨ ਫੇਰ ਧਰਿਆ; ਜਾਂ ਬਾਹਰ ਕੱਢਿਆ, ਤਾਂ ਡਿੱਠਾ, ਜੋ ਉਹ ਮੁੜ ਸਾਰੇ ਸਰੀਰ ਵਰਗਾ ਹੋ ਗਿਆ।ਅਤੇ ਐਉਂ ਹੋਉ, ਕਿ ਜੇ ਓਹ ਤੇਰੇ ਪੁਰ ਨਾ ਪਤੀਜਣ, ਅਤੇ ਨਾ ਪਹਿਲੇ ਪਤੇ ਦਾ ਸਬਦ ਸੁਣਨ, ਤਾਂ ਓਹ ਦੂਜੇ ਪਤੇ ਦੇ ਸਬਦ ਪੁਰ ਪਤੀਜਣਗੇ।ਅਤੇ ਐਉਂ ਹੋਊ, ਕਿ ਜੇ ਓਹ ਉਨਾਂ ਦੁਹਾਂ ਪਤਿਆਂ ਪੁਰ ਬੀ ਨਾ ਪਤੀਜਣ, ਅਤੇ ਤੇਰੇ ਸਬਦ ਨੂੰ ਨਾ ਸੁਣਨ, ਤਾਂ ਤੂੰ ਦਰਿਆਓਂ ਪਾਣੀ ਲੈ ਕੇ ਸੁੱਕੀ ਭੌਂ ਵਿਚ ਛਿੜਕਣਾ, ਅਤੇ ਉਹ ਪਾਣੀ, ਜੋ ਤੂੰ ਦਰਿਆਉ ਥੋਂ