੧੮੬
ਜਾਤ੍ਰਾ
[੫ਪਰਬ
ਤਦ ਉਨੀਂ ਕਿਹਾ, ਇਬਰਾਨੀਆਂ ਦਾ ਪਰਮੇਸੁਰ ਸਾ ਨੂੰ ਮਿਲਿਆ ਹੈ; ਸਾ ਨੂੰ ਛੁੱਟੀ ਦਿਓ, ਜੋ ਅਸੀਂ ਤਿੰਨਾਂ ਦਿਹਾਂ ਰਸਤੇ ਜੰਗਲ ਵਿਚ ਜਾਯੇ, ਅਤੇ ਆਪਣੇ ਪਰਮੇਸੁਰ ਯਹੋਵਾ ਦੇ ਲਈ ਬਲ ਦਾਨ ਕਰਯੇ; ਕਿਧਰੇ ਅਜਿਹਾ ਨਾ ਹੋਵੇ, ਜੋ ਸਾਡੇ ਵਿਚ ਮਰੀ ਘਲੇ, ਅਕੇ ਸਾ ਨੂੰ ਤਰਵਾਰ ਦੇ ਮੂਹੁੰ ਮਾਰੇ।ਤਦ ਮਿਸਰ ਦੇ ਰਾਜੇ ਨੈ ਉਨਾਂ ਨੂੰ ਕਿਹਾ, ਹੇ ਮੂਸਾ, ਅਤੇ ਹੇ ਹਾਰੂਨ, ਤੁਸੀਂ ਲੋਕਾਂ ਨੂੰ ਤਿਨਾਂ ਦਿਆਂ ਕੰਮਾਂ ਤੇ ਕਿੰਉ ਹਟਕਦੇ ਹੋ?ਤੁਸੀਂ ਆਪਣੇ ਭਾਰਾਂ ਨੂੰ ਜਾਵੋ।ਅਤੇ ਫਿਰਊਨ ਨੈ ਕਿਹਾ, ਦੇਖੋ, ਇਸ ਧਰਤੀ ਦੇ ਮਨੁਖ ਹੁਣ ਬਹੁਤ ਹਨ, ਅਤੇ ਤੁਸੀਂ ਉਨਾਂ ਨੂੰ ਤਿਨਾਂ ਦੇ ਭਾਰਾਂ ਤੇ ਛੁੱਟੀ ਦਿੰਦੇ ਹੋ।ਅਤੇ ਫਿਰਊਨ ਨੈ ਉਤੀ ਦਿਹਾੜੇ ਕਰੋੜਿਆਂ ਨੂੰ ਜੋ ਲੋਕਾਂ ਪੁਰਸਨ, ਅਤੇ ਆਪਣੇ ਸਰਦਾਰਾਂ ਨੂੰ ਐਉਂ ਆਖਦੇ ਹੁਕਮ ਕੀਤਾ; ਹੁਣ ਤੁਸੀਂ ਅਗੇ ਵਾਗੂੰ ਲੋਕਾਂ ਤਾਈਂ ਇੱਟਾਂ ਬਣਾਉਣ ਲਈ ਪਰਾਲੀ ਨਾ ਦੇਵੋ; ਉਨਾਂ ਨੂੰ ਜਾਣ ਦਿਓ, ਜੋ ਆਪਣੇ ਵਾਸਤੇ ਪਰਾਲੀ ਕੱਠੀ ਕਰਨ।ਅਤੇ ਜੋ ਇੱਟਾਂ ਉਨੀਂ ਹੁਣ ਤੀਕੁਰ ਪੱਥੀਆਂ, ਤਿਨਾਂ ਦੇ ਅਨੁਸਾਰ, ਤੁਸੀਂ ਤਿਨਾਂ ਉਤੇ ਭਾਉ ਠਰਾਵੋ; ਤੁਸੀਂ ਉਸ ਵਿਚੋਂ ਕੁਹੁੰ ਕਾਟ ਕਸੂਰ ਨਾ ਕਰੋ; ਕਿ ਓਹ ਜਿਲਹੇ ਹਨ; ਇਸੇ ਲਈ ਓਹ ਕੂਕ ਮਾਰਦੇ ਹਨ, ਅਤੇ ਕਹਿੰਦੇ ਹਨ, ਸਾ ਨੂੰ ਜਾਣ ਦਿਓ, ਜੋ ਅਸੀਂ ਆਪਣੇ ਪਰਮੇਸੁਰ ਦੇ ਨਿਮਿੱਤ ਬਲ ਦਾਨ ਕਰਯੇ।ਉਨਾਂ ਮਨੁਖਾਂ ਦਾ ਕੰਮ ਵਧਾ ਦਿਤਾ ਜਾਵੇ, ਜੋ ਉਸ ਵਿਚ ਰੁੱਧੇ ਰਹਿਣ, ਅਤੇ ਅਕਾਰਥ ਗੱਲਾਂ ਵਲ ਨਾ ਝੁਕਣ।ਤਦ ਲੋਕਾਂ ਦੇ ਕਰੋੜੇ ਅਤੇ ਤਿਨਾਂ ਦੇ ਸਰਦਾਰ ਨਿਕਲੇ, ਅਤੇ ਲੋਕਾਂ ਨੂੰ ਐਉਂ ਕਿਹਾ, ਜੋ ਫਿਰਊਨ ਆਖਦਾ ਹੈ, ਮੈਂ ਤੁਹਾ ਨੂੰ ਪਰਾਲੀ ਨਹੀਂ ਦਿਆਂਗਾ।ਤੁਸੀਂ ਜਾਓ, ਅਤੇ ਜਿਥੋਂ