ਫਿਰਊਨ ਪਾਹੋਂ ਨਿੱਕਲੇ, ਤਾਂ ਮੂਸਾ ਅਤੇ ਹਾਰੂਨ ਨੂੰ, ਜੋ ਤਿਨਾਂ ਦੇ ਦਰਸਣ ਲਈ ਖੜੇ ਸਨ,ਪਾਇਆ; ਅਤੇ ਉਨਾਂ ਨੂੰ ਕਿਹਾ, ਜੋ ਪ੍ਰਭੁ ਤੁਸਾ ਨੂੰ ਦੇਖੇ, ਅਤੇ ਨਿਆਉਂ ਕਰੇ; ਕਿੰਉਕਿ ਤੁਸੀਂ ਸਾ ਨੂੰ ਫਿਰਊਨ ਅਤੇ ਉਹ ਦੇ ਚਾਕਰਾਂ ਦੇ ਸਾਹਮਣੇ ਅਜਿਹੇ ਗੰਦੇ ਕੀਤਾ ਹੈ, ਜੋ ਉਨਾਂ ਦੇ ਹੱਥ ਵਿਚ ਤਰਵਾਰ ਦਿੱਤੀ ਹੈ, ਤਾਂ ਸਾ ਨੂੰ ਵੱਡ ਸਿੱਟਣ।
ਉਪਰੰਦ ਮੂਸਾ ਪ੍ਰਭੁ ਦੇ ਪਾਹ ਫੇਰ ਗਿਆ, ਅਤੇ ਕਿਹਾ, ਹੇ ਪ੍ਰਭੁ, ਤੈਂ ਇਨਾਂ ਲੋਕਾਂ ਨੂੰ ਕਿੰਉ ਦੁਖ ਵਿਚ ਸੁੱਟਿਆ, ਅਤੇ ਮੈ ਨੂੰ ਕਾਸ ਨੂੰ ਘੱਲਿਆ?ਇਸ ਲਈ ਕਿ ਜਦ ਤੇ ਮੈਂ ਤੇਰਾ ਨਾਉਂ ਲੈਕੇ ਫਿਰਊਨ ਨੂੰ ਕਹਿਣ ਆਇਆ, ਤਦੋਂ ਓਨ ਉਨਾਂ ਲੋਕਾਂ ਨਾਲ ਬੁਰਿਆਈ ਕੀਤੀ, ਅਤੇ ਤੈਂ ਆਪਣੇ ਲੋਕਾਂ ਨੂੰ ਕਦੇ ਮੁਕਤ ਨਾ ਦਿਤੀ।
ਉਪਰੰਦ ਪ੍ਰਭੁ ਨੈ ਮੂਸਾ ਨੂੰ ਕਿਹਾ, ਹੁਣ ਤੂੰ ਦੇਖੇਂਗਾ, ਜੋ ਮੈਂ ਫਿਰਊਨ ਨਾਲ ਕੀ ਕਰਾਂਗਾ; ਜੋ ਉਹ ਡਾਢੇ ਹੱਥ ਨਾਲ ਉਨਾਂ ਨੂੰ ਤੋਰ ਦੇਵੇਗਾ, ਅਤੇ ਡਾਢੇ ਹੱਥ ਨਾਲ ਤਿਨਾਂ ਨੂੰ ਆਪਣੇ ਦੇਸੋਂ ਬਾਹਰ ਕਰ ਦੇਵੇਗਾ।ਫੇਰ ਪਰਮੇਸੁਰ ਨੈ ਮੂਸਾ ਨਾਲ ਗੱਲ ਕੀਤੀ, ਅਤੇ ਉਸ ਨੂੰ ਕਿਹਾ, ਮੈਂ ਯਹੋਵਾ ਹਾਂ।ਅਤੇ ਮੈਂ ਅਬਿਰਹਾਮ ਅਤੇ ਇਸਹਾਕ ਅਤੇ ਯਾਕੂਬ ਉਤੇ ਸਰਬ ਸਮਰਥੀ ਈਸੁਰ ਦੇ ਨਾਉਂ ਵਿਚ ਪਰਗਟ ਹੋਇਆ ਹਾਂ, ਪਰ ਆਪਣੇ ਨਾਉਂ ਯਹੋਵਾ ਵਿਚ ਉਨਾਂ ਤੇ ਨਹੀਂ ਜਾਣਿਆ ਗਿਆ।ਅਤੇ ਮੈਂ ਤਿਨਾਂ ਦੇ ਸੰਗ ਆਪਣਾ ਨੇਮ ਬੀ ਬੰਨਿਆ ਹੈ, ਜੋ ਤਿਨਾਂ ਦੀ ਮੁਸਾਫਰੀ ਦੀ ਧਰਤੀ, ਅਰਥਾਤ ਕਨਾਨ ਦੀ ਧਰਤੀ, ਜਿਸ ਵਿਚ ਓਹ ਓਪਰੇ ਸਨ, ਤਿਨਾਂ ਨੂੰ ਦੇਵਾਂ।ਅਤੇ ਇਸਰਾਏਲ ਦੇ ਵੰਸ ਦੀ ਫਰਿਆਦ ਬੀ, ਜਿਨਾਂ ਤਾਈਂ ਮਿਸਰੀਆਂ ਨੈ ਆਪਣੀ ਟਹਿਲ