ਵਿਖੇ ਹੁਕਮ ਦਿੱਤਾ, ਜੋ ਇਸਰਾਏਲ ਦੇ ਵੰਸ ਨੂੰ ਮਿਸਰ ਦੇਸ ਥੀਂ ਬਾਹਰ ਲੈ ਜਾਣ।
ਤਿਨਾਂ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਸਰਦਾਰ ਏਹ ਹੈਸਨ।ਰੂਬਿਨ, ਜੋ ਇਸਰਾਏਲ ਦਾ ਜੇਠਾ ਪੁੱਤ੍ਰ ਸਾ; ਉਹ ਦੇ ਪੁੱਤ ਹਨੂਕ ਅਤੇ ਫਲੂ ਅਤੇ ਹਸਰੌਨ ਅਤੇ ਕਰਮੀ ਸਨ; ਅਤੇ ਏਹ ਰੂਬਿਨ ਦੇ ਘਰਾਣੇ ਸਨ।ਸਿਮਓਨ ਦੇ ਪੁੱਤ; ਯਮੂਏਲ, ਅਤੇ ਯਮੀਨ, ਅਤੇ ਅਹਦ, ਅਤੇ ਯਕੀਨ, ਅਤੇ ਜੁਹਰ, ਅਤੇ ਸਾਊਲ ਕਨਾਨੀ ਤ੍ਰੀਮਤ ਦਾ ਪੁੱਤ੍ਰ; ਏਹ ਸਿਮਓਨ ਦੇ ਘਰਾਣੇ ਸਨ।ਅਤੇ ਲੇਵੀ ਦੇ ਪੁੱਤਾਂ ਦੇ ਨਾਉਂ, ਤਿਨਾਂ ਦੀਆਂ ਕੁਲਪੱਤ੍ਰੀਆਂ ਅਨੁਸਾਰ, ਏਹ ਹਨ; ਗਿਰਸੂਨ, ਅਤੇ ਕਹਾਤ, ਅਤੇ ਮਿਰਾਰੀ; ਅਤੇ ਲੇਵੀ ਦੀ ਉਮਰ ਇਕ ਸੌ ਸੈਂਤੀਹਾਂ ਵਰਿਹਾਂ ਦੀ ਹੈਸੀ।ਗਿਰਸੂਨ ਦੇ ਵੰਸ ਲਿਬਨੀ ਅਤੇ ਸਮਈ ਸਨ, ਆਪਣੇ ਘਰਾਣਿਆਂ ਸਣੇ।ਕਹਾਤ ਦੇ ਵੰਸ ਆਮਿਰਾਮ ਅਤੇ ਇਜਹਾਰ ਅਤੇ ਹਿਬਰੋਨ ਅਤੇ ਉਜਿਏਲ ਸਨ।ਅਤੇ ਕਹਾਤ ਇਕ ਸਉ ਤੇਤੀ ਵਰਿਹਾਂ ਜੀਵਿਆ।ਮਿਰਾਰੀ ਦੇ ਵੰਸ ਮੁਹਲੀ ਅਤੇ ਮੂਸੀ ਸਨ; ਲੇਵੀ ਦੇ ਘਰਾਣੇ, ਤਿਨਾਂ ਦੀਆਂ ਕੁਲਪੱਤ੍ਰੀਆਂ ਅਨੁਸਾਰ, ਏਹ ਸਨ।ਅਤੇ ਆਮਿਰਾਮ ਨੈ ਆਪਣੀ ਫੁੱਫੀ ਯੂਕਬਿਦ ਨਾਲ ਵਿਆਹ ਕੀਤਾ; ਅਤੇ ਓਨ ਉਸ ਥੀਂ ਹਾਰੂਨ ਅਤੇ ਮੂਸਾ ਜਣਿਆ।ਅਰ ਆਮਿਰਾਮ ਦੀ ਉਮਰ ਇਕ ਸੌ ਵਰਿਹਾਂ ਦੀ ਸੀ।ਇਜਹਾਰ ਦੇ ਵੰਸ ਕੋਰਾ ਅਤੇ ਨਫਾਜ ਅਤੇ ਜਿਕਰੀ ਸਨ ।ਉਜਿਏਲ ਦੇ ਵੰਸ ਮੀਸਾਏਲ ਅਤੇ ਇਲਸਫਨ ਅਤੇ ਸਿਤਰੀ ਸੇ।ਅਤੇ ਹਾਰੂਨ ਨੈ ਨਹਸੂਨ ਦੀ ਭੈਣ, ਅਮਿਨਦਾਬ ਦੀ ਪੁੱਤ੍ਰੀ, ਇਲਿਸਬਾ ਨਾਲ ਵਿਆਹ ਕਰਾਇਆ।ਉਸ ਥੀਂ ਨਦਬ,