ਪੰਨਾ:Book of Genesis in Punjabi.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦੦

ਜਾਤ੍ਰਾ

[੯ਪਰਬ

ਜਾਣ ਦਿਹ,ਤਾਂ ਓਹ ਮੇਰੀ ਬੰਦਗੀ ਕਰਨ।ਕਿੰਉਕਿ ਮੈਂ ਐਤਕੀ ਆਪਣੀਆਂ ਸਭੋ ਬਲਾਇਆਂ ਤੇਰੇ ਮਨ ਵਿਚ, ਅਤੇ ਤੇਰੇ ਚਾਕਰਾਂ ਅਤੇ ਤੇਰੀ ਪਰਜਾ ਉਤੇ ਘੱਲਾਂਗਾ; ਤਾਂ ਤੂੰ ਜਾਣੇਂ, ਜੋ ਸਾਰੀ ਪਿਰਥੀ ਵਿਚ ਮੇਰੇ ਵਰਗਾ ਕੋਈ ਨਹੀਂ।ਕਿ ਹੁਣ ਮੈਂ ਆਪਣਾ ਹੱਥ ਪਸਾਰਾਂਗਾ, ਅਤੇ ਤੈ ਨੂੰ ਅਰ ਤੇਰੀ ਪਰਜਾ ਨੂੰ ਮਰੀ ਨਾਲ ਮਾਰਾਂਗਾ; ਅਤੇ ਤੇਰਾ, ਧਰਤੀ ਤੇ, ਨਿਸਟ ਹੋ ਜਾਵੇਗਾ।ਅਤੇ ਮੈਂ ਤੈ ਨੂੰ ਠੀਕ ਇਸੇ ਕਾਰਨ ਉਪਜਾਇਆ ਹੈ, ਜੋ ਤੇਰੇ ਕਰਕੇ ਆਪਣਾ ਪਰਤਾਪ ਦਿਖਾਲਾਂ, ਅਤੇ ਸਾਰੇ ਜਗਤ ਵਿਚ ਆਪਣਾ ਨਾਉਂ-ਪਰਗਟ ਕਰਾਂ।ਹੁਣ ਤੀਕੁਰ ਤੂੰ ਮੇਰੇ ਲੋਕਾਂ ਪੁਰ ਆਪ ਨੂੰ ਉੱਚਾ ਖਿਚਦਾ ਜਾਂਦਾ ਹੈਂ, ਜੋ ਉਨਾਂ ਨੂੰ ਜਾਣ ਨਹੀਂ ਦਿੰਦਾ।ਦੇਖ, ਕੱਲ ਨੂੰ ਮੈਂ ਇਸੇ ਵੇਲੇ ਅਹਿਣ ਦੇ ਗੋਲੇ, ਜੋ ਮਿਸਰ ਵਿਚ ਉਹ ਦੇ ਅਰੰਭ ਤੇ ਲੈਕੇ ਹੁਣ ਤੀਕੁਰ ਕਦੇ ਨਹੀਂ ਪਏ,ਵਰਹਾਵਾਂਗਾ।ਪਰੰਤੁ ਲੋਕਾਂ ਨੂੰ ਹੁਣੇ ਘੱਲ, ਅਤੇ ਆਪਣਾ ਪਸੂ, ਅਤੇ ਜੋ ਕੁਛ ਤੇਰਾ ਮਾਲ ਰੜੇ ਵਿਚ ਹੈ, ਬਚਾ ਲੈ; ਹਰੇਕ ਮਨੁਖ ਅਤੇ ਪਸੂ ਉਤੇ, ਜੋ ਰੜੇ ਵਿਚ ਹੋਊ, ਅਤੇ ਘਰ ਨਾ ਆਂਦਾ ਜਾਊ, ਗੜੇ ਪੈਣਗੇ, ਅਤੇ ਓਹ ਨਾਸ ਹੋ ਜਾਣਗੇ।ਫਿਰਊਨ ਦੇ ਚਾਕਰਾਂ ਵਿਚੋਂ ਜੋ ਕੋਈ ਪ੍ਰਭੁ ਦੇ ਬਚਨ ਤੇ ਡਰਦਾ ਸਾ, ਉਹ ਆਪਣੇ ਚਾਕਰਾਂ ਅਤੇ ਆਪਣੇ ਪਸੂਆਂ ਨੂੰ ਘਰਾਂ ਨੂੰ ਭਜਾ ਲਿਆਇਆ।ਅਤੇ ਜਿਨ ਪ੍ਰਭੁ ਦੇ ਬਚਨ ਪੁਰ ਆਪਣਾ ਮਨ ਨਾ ਲਾਇਆ, ਉਨ ਆਪਣੇ ਚਾਕਰ ਅਤੇ ਪਸੂ ਰੜੇ ਵਿਚ ਰਹਿਣ ਦਿਤੇ।ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਆਪਣਾ ਹੱਥ ਅਕਾਸ ਦੀ ਵਲ ਪਸਾਰ, ਤਾਂ ਸਾਰੇ ਮਿਸਰ ਦੇਸ ਵਿਚ, ਮਨੁਖਾਂ, ਅਤੇ ਪਸੂਆਂ, ਅਤੇ ਖੇਤ ਦੀਆਂ ਸਰਬੱਤ ਬੂਟੀਆਂ ਉੱਪੁਰ, ਜੋ