ਮਿਸਰ ਦੀ ਧਰਤੀ ਵਿਚ ਹਨ ,ਗੜੇ ਪੈਣ।ਅਤੇ ਮੂਸਾ ਨੈ ਆਪਣਾ ਆਸਾ ਅਕਾਸ ਦੀ ਵਲ ਉਠਾਇਆ, ਅਤੇ ਪ੍ਰਭੁ ਨੈ ਮੇਘ ਦਾ ਗਰਜਣਾ ਅਤੇ ਗੜੇ ਘਲੇ, ਅਤੇ ਅੱਗ ਧਰਤੀ ਉੱਤੇ ਚਲਦੀ ਤੁਰਦੀ ਸੀ; ਸੋ ਪ੍ਰਭੁ ਨੈ ਪ੍ਰਭੁ ਨੈ ਮਿਸਰ ਦੀ ਧਰਤੀ ਪੁਰ ਗੜੇ ਬਰਸਾਏ।ਉਪਰੰਦ ਗੜੇ ਸਨ, ਅਤੇ ਗੜਿਆਂ ਵਿਚ ਅੱਗ ਮਿਲਾਈ ਹੋਈ; ਉਹ ਅੱਤ ਤੇਜ ਹੈਸੀ, ਇਸ ਪਰਕਾਰ ਜੋ ਸਾਰੇ ਮਿਸਰ ਦੇਸ ਵਿਚ, ਜਦ ਤੇ ਉਹ ਬਸਿਆ ਸਾ, ਅਗੇ ਕਦੇ ਅਜਿਹੀ ਨਹੀਂ ਹੋਈ ਸੀ।ਅਤੇ ਗੜਿਆਂ ਨੈ ਸਾਰੇ ਮਿਸਰ ਦੇਸ ਵਿਚ, ਜਿਹੜੇ ਰੜੇ ਵਿਚ ਸਨ, ਕੀ ਮਨੁਖ, ਤੇ ਕੀ ਪਸੂਆਂ ਆਦਕ, ਸਰਬੱਤ ਮਾਰੇ; ਅਤੇ ਗੜਿਆਂ ਨਾਲ ਜੂਹ ਦਾ ਘਾਹ ਬੀ ਸਭ ਮਾਰਿਆ ਗਿਆ, ਅਤੇ ਬਣ ਦੇ ਸਭ ਰੁੱਖ ਟੁੱਟ ਗਏ।ਪਰ ਨਿਰੀ ਗੋਸਨ ਦੀ ਧਰਤੀ ਵਿਚ, ਜਿਥੇ ਇਸਰਾਏਲ ਦਾ ਪਰਵਾਰ ਸਾ, ਗੜੇ ਨਾ ਪਏ।
ਤਦ ਫਿਰਊਨ ਨੈ ਮੂਸਾ ਅਤੇ ਹਾਰੂਨ ਨੂੰ ਸੱਦ ਘਲਿਆ, ਅਤੇ ਉਨਾਂ ਨੂੰ ਕਿਹਾ, ਜੋ ਮੈਂ ਐਤਕੀ ਪਾਪ ਕੀਤਾ;ਪ੍ਰਭੁ ਨਿਆਈ ਹੈ; ਪਰ ਮੈਂ ਅਤੇ ਮੇਰੀ ਕੋਮ ਅਪਰਾਧੀ ਹੈ।ਪ੍ਰਭੁ ਦੇ ਅਗੇ ਸਪਾਰਸ ਕਰੋ,(ਜੋ ਇਹ ਬਹੁਤ ਹੈ,)ਅੱਗੇ ਨੂੰ ਪਰਮੇਸੁਰ ਦਾ ਗੜਕ ਅਤੇ ਗੜੇ ਨਾ ਹੋਣ; ਅਤੇ ਮੈਂ ਤੁਸਾ ਨੂੰ ਜਾਣ ਦਿਆਂਗਾ, ਅਤੇ ਇਸ ਥੋਂ ਅਗੇ ਤੁਸੀਂ ਇਥੇ ਨਹੀਂ ਰਹੋਗੇ।ਤਦ ਮੂਸਾ ਨੈ ਉਹ ਨੂੰ ਕਿਹਾ, ਜੋ ਮੈਂ ਸਹਿਰੋਂ ਬਾਹਰ ਨਿੱਕਲਦਾ ਹੋਇਆ, ਪ੍ਰਭੁ ਦੇ ਅੱਗੇ ਹੱਥ ਉਠਾਵਾਂਗਾ;ਅਤੇ ਗੜਕਣਾ ਬੰਦ ਹੋ ਜਾਊ, ਅਤੇ ਗੜੇ ਬੀ ਹੋਰ ਨਾ ਹੋਵਣਗੇ, ਜਿਸ ਤੇ ਤੂੰ ਜਾਣੇਂ ਜੋ ਧਰਤੀ ਪ੍ਰਭੁ ਹੀ ਦੀ ਹੈ।ਪਰ ਮੈਂ ਜਾਣਦਾ ਹਾਂ, ਜੋ ਤੂੰ ਅਤੇ ਤੇਰੇ ਚਾਕਰ, ਹੁਣ ਬੀ ਪਰਮੇਸੁਰ