ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦੨

ਜਾਤ੍ਰਾ

[੧੦ਪਰਬ

ਪ੍ਰਭੁ ਤੇ ਨਾ ਡਰਨਗੇ।ਸੋ ਗੜਿਆਂ ਨਾਲ ਅਲਸੀ ਅਤੇ ਜੌਂ ਮਾਰੇ ਗਏ; ਇਸ ਕਰਕੇ ਜੋ ਜੌਂਆਂ ਦੇ ਸਿੱਟੇ ਨਿੱਕਲਿਆਏ, ਅਤੇ ਅਲਸੀ ਫਲੀ ਹੋਈ ਸੀ।ਪਰ ਕਣਕ ਅਤੇ ਜੁਆਰ ਮਾਰੀ ਨਾ ਮਾਰੀ ਗਈ; ਕਿੰਉਕਿ ਉਹ ਅਜੇ ਵਧੀ ਨਸੋ।ਅਤੇ ਮੂਸਾ ਨੈ ਫਿਰਊਨ ਕੋਲੋਂ ਨੱਗਰ ਤੇ ਬਾਹਰ ਜਾਕੇ, ਪ੍ਰਭੁ ਦੇ ਅੱਗੇ ਹੱਥ ਪਸਾਰੇ; ਸੋ ਗੜਕਣਾ ਅਤੇ ਗੜੇ ਹਟ ਗਏ, ਅਤੇ ਬਰਖਾ ਧਰਤੀ ਪੁਰ ਆਉਣ ਤੇ ਠਹਿਰ ਗਈ।ਅਰ ਜਦ ਫਿਰਊਨ ਨੈ ਡਿੱਠਾ, ਜੋ ਬਰਖਾ ਅਤੇ ਗੜੇ ਅਤੇ ਗੜਕਣਾ ਬੰਦ ਹੋ ਚੁੱਕਾ ਹੈ, ਤਾਂ ਫੇਰ ਅਪਰਾਧ ਕੀਤਾ,ਅਤੇ ਓਨ ਅਤੇ ਉਹ ਦੇ ਚਾਕਰਾਂ ਨੈ ਆਪਣਾ ਮਨ ਕਠਣ ਕਰ ਲਿਆ।ਸੋ ਫਿਰਊਨ ਦਾ ਮਨ ਕਠਣ ਹੋ ਰਿਹਾ; ਅਤੇ ਓਨ ਇਸਰਾਏਲ ਦੀ ਉਲਾਦ ਨੂੰ, ਜਿੱਕਰ ਪ੍ਰਭੁ ਨੈ ਮੂਸਾ ਦੀ ਜਬਾਨੀ ਕਿਹਾ ਸੀ, ਜਾਣ ਨਾ ਦਿੱਤਾ।

ਫੇਰ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਫਿਰਊਨ ਦੇ ਪਾਹ ਜਾਹ; ਜੋ ਮੈਂ ਤਿਸ ਦੇ, ਅਤੇ ਤਿਸ ਦੇ ਚਾਕਰਾਂ ਦੇ ਮਨਾਂ ਨੂੰ ਪੱਥਰ ਕਰ ਦਿੱਤਾ ਹੈ, ਜੋ ਮੈਂ ਆਪਣੇ ਏਹ ਪਤੇ ਤਿਨਾਂ ਦੇ ਵਿਚ ਪਰਗਟ ਕਰਾਂ; ਅਤੇ ਇਸ ਲਈ ਜੋ ਤੂੰ ਆਪਣੇ ਪੁੱਤ੍ਰ, ਅਤੇ ਆਪਣੇ ਪੋਤਿਆਂ ਨੂੰ ਮੇਰੇ ਕੰਮ, ਜੋ ਮੈਂ ਮਿਸਰੀਆਂ ਵਿਚ ਕਰਦਾ ਹਾਂ, ਅਤੇ ਮੇਰੇ ਆਚੰਭੇ, ਜੋ ਮੈਂ ਉਨਾਂ ਵਿਚ ਦਿਖਾਉਂਦਾ ਹਾਂ, ਸੁਣਾਵੇ; ਤਾਂ ਤੁਸੀਂ ਜਾਣੋ ਜੋ ਮੈਂ ਹੀ ਪ੍ਰਭੁ ਹਾਂ।ਤਾਂ ਮੂਸਾ ਅਤੇ ਹਾਰੂਨ ਨੈ ਫਿਰਊਨ ਦੇ ਪਾਹ ਆਕੇ ਉਹ ਨੂੰ ਕਿਹਾ, ਜੋ ਪ੍ਰਭੁ ਇਬਰਾਨੀਆਂ ਦਾ ਪਰਮੇਸੁਰ ਐਊਂ ਆਹੰਦਾ ਹੈ,ਜੋ ਤੂੰ ਕਦ ਤੀਕੁਰ ਮੇਰੇ ਅੱਗੇ ਅਧੀਨੀ ਕਰਨ ਤੇ ਮੁਕਰਦਾ ਰਹੇਂਗਾ?ਮੇਰੇ ਲੋਕਾਂ ਨੂੰ ਤੋਰ ਦਿਹ,ਤਾਂ ਓਹ ਮੇਰੀ ਬੰਦਗੀ ਕਰਨ ।ਨਹੀਂ ਤਾ ਜੇ ਤੂੰ ਮੇਰੇ