ਲੋਕਾਂ ਨੂੰ ਜਾਣ ਨਾ ਦੇਵੇਂਗਾ,ਤਾਂ ਦੇਖ,ਜੋ ਕੱਲ ਨੂੰ ਮੈਂ ਤੇਰੇ ਸਾਰੇ ਦੇਸ ਵਿਚ ਟਿੱਡੀ ਘੱਲਾਂਗਾ।ਅਤੇ ਉਨਾਂ ਨਾਲ ਧਰਤੀ ਦਾ ਮੂਹੁੰ ਚੁਕਿਆ ਜਾਵੇਗਾ, ਜੋ ਕੋਈ ਕਿਸੇ ਧਰਤੀ ਨੂੰ ਦੇਖਣੇ ਨਾ ਪਾਵੇਗਾ; ਅਤੇ ਉਹ ਉਸ ਨੂੰ, ਜੋ ਤੇਰੀ ਲਈ ਗੜਿਆਂ ਤੇ ਰਿਹਾ ਖੁਹਿਆ ਹੈ, ਖਾ ਲਵੇਗੀ, ਅਤੇ ਤੁਸਾਡੇ ਹਰੇਕ ਰੁਖ ਨੂੰ, ਜੋ ਰੜੇ ਵਿਚ ਉਗਿਆ ਹੈ, ਚੱਟ ਜਾਵੇਗੀ।ਅਤੇ ਓਹ ਤੇਰੇ, ਅਤੇ ਤੇਰੇ ਚਾਕਰਾਂ, ਅਤੇ ਸਾਰੇ ਮਿਸਰੀਆਂ ਦੇ ਘਰਾਂ ਨੂੰ ਇਸ ਤਰਾਂ ਭਰ ਦਿਉਣਗੀ, ਜੋ ਤੇਰੇ ਪਿਉ ਦਾਦੇ ਨੈ ਆਪਣੇ ਜਰਮ ਦਿਹਾੜੇ ਤੇ ਲੈਕੇ ਅੱਜ ਤੀਕੁਰ ਨਹੀਂ ਡਿੱਠਾ।ਤਦ ਉਹ ਮੁੜਿਆ, ਅਤੇ ਫਿਰਊਨ ਦੇ ਪਾਸੋਂ ਨਿੱਕਲ ਗਿਆ।
ਤਦ ਫਿਰਊਨ ਦੇ ਦਾਸਾਂ ਨੈ ਉਹ ਨੂੰ ਕਿਹਾ, ਜੋ ਕਦ ਤੀਕੁ ਅਸੀਂ ਇਸ ਮਨੁਖ ਦੇ ਫੰਦੇ ਵਿਚ ਰਹਿਯੇ?ਉਨਾਂ ਲੋਕਾਂ ਨੂੰ ਜਾਣ ਦਿਹ, ਜੋ ਓਹ ਆਪਣੇ ਪਰਮੇਸੁਰ ਪ੍ਰਭੁ ਦੀ ਬੰਦਗੀ ਕਰਨ; ਅਜੇ ਤੈ ਨੂੰ ਖਬਰ ਨਹੀਂ, ਜੋ ਮਿਸਰ ਉੱਜੜ ਗਿਆ?ਤਦ ਮੂਸਾ ਅਤੇ ਹਾਰੂਨ ਫਿਰਊਨ ਪਾਹ ਫੇਰ ਸਦੇ ਗਏ, ਅਤੇ ਓਨ ਤਿਨਾਂ ਨੂੰ ਕਿਹਾ, ਜਾਓ, ਅਤੇ ਪ੍ਰਭੁ, ਆਪਣੇ ਪਰਮੇਸੁਰ ਦੀ ਬੰਦਗੀ ਕਰੋ, ਪਰ ਜਾਣਵਾਲੇ ਕਿਹੜੇ ਕਿਹੜੇ ਹਨ?ਮੂਸਾ ਬੋਲਿਆ, ਜੋ ਅਸੀਂ ਆਪਣੇ ਗਭਰੂਆਂ ਅਤੇ ਬੁੱਢਿਆਂ, ਅਤੇ ਆਪਣੇ ਪੁੱਤਾਂ ਧੀਆਂ, ਅਤੇ ਆਪਣੇ ਅੱਯੜਾਂ ਅਤੇ ਆਪਣੇ ਚੁਉਣਿਆਂ ਸਣੇ ਜਾਵਾਂਗੇ; ਕਿੰਉਕਿ ਸਾ ਨੂੰ ਪ੍ਰਭੁ ਦੀ ਈਦ ਕਰਨੀ ਹੈਗੀ।ਤਦ ਓਨ ਤਿਨਾਂ ਨੂੰ ਕਿਹਾ, ਜੋ ਪ੍ਰਭੁ ਇਸੇ ਪਰਕਾਰ ਤੁਸਾਡੇ ਸੰਗ ਰਹੇ, ਜੋ ਮੈਂ ਤੁਹਾ ਨੂੰ ਅਤੇ ਤੁਸਾਡੇ ਬਾਲ ਬੱਚਿਆਂ ਨੂੰ ਜਾਣ ਦਿਆਂ।ਤੁਸੀਂ ਦੇਖੋ, ਜੋ ਬੁਰਿਆਈ ਤੁਸਾਡੇ ਅੱਗੇ ਹੈ।ਅਜਿਹਾ ਨਾ