੨੦੪
ਜਾਤ੍ਰਾ
[੧੦ਪਰਬ
ਹੋਵੇਗਾ; ਹੁਣ ਤੁਸੀਂ ਪੁਰਸ ਪੁਰਸ ਜਾਓ,ਅਤੇ ਪ੍ਰਭੁ ਦਾ ਭਜਨ ਕਰੋ; ਜੋ ਤੁਹਾਡੀ ਇਛਿਆ ਇਹੋ ਹੈ।ਪਰੰਤੁ ਓਹ ਫਿਰਊਨ ਦੇ ਅੱਗਿਓਂ ਧੱਕੇ ਖਾਕੇ ਗਏ।
ਤਦ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਆਪਣਾ ਹੱਥ ਟਿੱਡੀ ਲਈ ਮਿਸਰ ਦੀ ਧਰਤੀ ਉਤੇ ਪਸਾਰ; ਅਤੇ ਉਹ ਮਿਸਰ ਦੇਸ ਪੁਰ ਚੜ ਆਵੇ, ਅਤੇ ਧਰਤੀ ਦੀ ਜੋ ਹਰਿਆਈ ਗੜਿਆਂ ਤੇ ਬਚ ਰਹੀ ਹੈ, ਉਹ ਸਭ ਨੂੰ ਖਾ ਲਵੇ।ਸੋ ਮੂਸਾ ਨੈ ਮਿਸਰ ਦੇਸ ਉਪੁਰ ਆਪਣਾ ਆਸਾ ਚੱਕਿਆ,ਅਤੇ ਪ੍ਰਭੁ ਨੈ ਉਸ ਦਿਨ ਰਾਤ ਭਰ ਪੁਰੇ ਦੀ ਬਾਉ ਉਸ ਧਰਤੀ ਉਤੇ ਵਗਾ ਦਿੱਤੀ; ਜਾਂ ਸਵੇਰ ਹੋਈ, ਤਾਂ ਪੁਰੇ ਦੀ ਬਾਉ ਟਿੱਡੀ ਲਿਆਈ।ਅਤੇ ਟਿੱਡੀ ਸਾਰੇ ਮਿਸਰ ਦੇਸ ਪੁਰ ਚੜ ਆਈ, ਅਤੇ ਮਿਸਰ ਦੇ ਸਾਰੇ ਬਨਿੰਆ ਪੁਰ ਬਹਿ ਗਈ; ਅਤੇ ਅਜਿਹੀ ਅਣਗਿਣਤ ਸੀ, ਜੋ ਇਸ ਤੇ ਅੱਗੇ ਕਦੇ ਅਜਿਹੀ ਟਿੱਡੀ ਨਾ ਹੋਈ ਸੀ, ਅਤੇ ਨਾ ਤਿਸ ਤੇ ਪਿਛੇ ਫੇਰ ਹੋਵੇਗੀ।ਅਤੇ ਉਨ ਸਾਰੀ ਧਰਤੀ ਦਾ ਮੁਖ ਢਕ ਲਿਆ, ਜੋ ਧਰਤੀ ਉੱਤੇ ਅਨੇਰ ਹੋਗਿਆ; ਅਤੇ ਉਨ ਧਰਤੀ ਦੀ ਸਰਬੱਤ ਹਰਿਆਈ ਅਰ ਰੁੱਖਾਂ ਦੇ ਸਰਬੱਤ ਫਲਾਂ ਨੂੰ, ਜੋ ਗੜਿਆਂ ਤੇ ਬਚ ਰਹੇ ਸਨ, ਚੱਟ ਲੀਤਾ; ਅਤੇ ਮਿਸਰ ਦੇ ਸਾਰੇ ਦੇਸ ਵਿਚ, ਕਿਸੇ ਰੁੱਖ ਉੱਤੇ, ਅਤੇ ਜੂਹ ਦੇ ਘਾਹ ਵਿਖੇ, ਕੁਹੁੰ ਬੀ ਹਰਿਆਈ ਨਾ ਛੁੱਟੀ।
ਤਦ ਫਿਰਊਨ ਨੈ ਮੂਸਾ ਅਤੇ ਹਾਰੂਨ ਤਾਈਂ ਛੇਤੀ ਸਦਿਆ, ਅਤੇ ਕਿਹਾ, ਜੋ ਮੈਂ ਪ੍ਰਭੁ ਤੁਸਾਡੇ ਪਰਮੇਸੁਰ ਦਾ, ਅਤੇ ਤੁਸਾਡਾ ਦੋਸੀ ਹਾਂ।ਸੋ ਹੁਣ ਮੈਂ ਤੁਸਾਡੀ ਮਿੰਨਤ ਕਰਦਾ ਹਾਂ, ਜੋ ਨਿਰਾ ਐਤਕੀ ਮੇਰਾ ਗੁਨਾਹ ਬਖਸੋ, ਅਤੇ ਪ੍ਰਭੁ ਆਪਣੇ ਪਰਮੇਸੁਰ ਅੱਗੇ ਮੇਰੀ ਸਪਾਰਸ ਕਰੋ, ਜੋ ਖਾਲੀ ਇਸੇ