ਅਤੇ ਐਉਂ ਹੋਵੇਗਾ, ਕਿ ਜਦ ਪ੍ਰਭੁ ਤੇ ਕਨਾਨੀਆਂ ਦੀ ਧਰਤੀ ਵਿਚ, ਜਿਕੂੰ ਉਨ ਤੇਰੇ ਅਤੇ ਤੇਰੇ ਪਿੱਤ੍ਰਾਂ ਨਾਲ ਸੁਗੰਦ ਖਾਹਦੀ ਹੈ, ਲਿਆਵੇ, ਅਤੇ ਉਸ ਨੂੰ ਤੇਰੇ ਤਾਈਂ ਦੇਵੇ; ਤੂੰ ਸਭ ਨੂੰ, ਜੋ ਆਉਲ ਖੁਹੁਲਣਵਾਲਾ ਹੈ, ਪ੍ਰਭੁ ਦੀ ਲਈ ਅਡ ਕਰੀਂ; ਅਤੇ ਤੇਰੇ ਪਸੂਆਂ ਦੇ ਬੱਚਿਆਂ ਵਿਚ ਸਾਰੇ ਨਰ, ਜੋ ਆਉਲ ਖੁਹੁਲਣਹਾਰੇ ਹਨ, ਪ੍ਰਭੁ ਦੇ ਹੋਣਗੇ।ਅਤੇ ਖੋਤੇ ਦੇ ਪਹਿਲੇ ਬੱਚਦੇ ਬਦਲੇ, ਲੇਲਾ ਬਲ ਦੇਈਂ; ਅਤੇ ਜੇ ਤੂੰ ਉਸ ਦੇ ਬਦਲੇ ਦੀ ਬਲ ਨਾ ਦੇਵੇਂ, ਤਾਂ ਉਸ ਦਾ ਗਲਾ ਫਾੜ ਸਿੱਟੀ।ਅਤੇ ਆਪਣੇ ਪੁੱਤਾਂ ਵਿਚ ਮਨੁਖ ਦੇ ਸਾਰੇ ਜੇਠਿਆਂ ਦੀ ਬਲ ਦੇਵੀਂ।ਅਤੇ ਐਉਂ ਹੋਊ, ਕਿ ਜਦ ਤੇਰਾ ਪੁੱਤ੍ਰ ਅੱਗੇ ਨੂੰ ਤੇ ਤੇ ਪੁੱਛੇ, ਜੋ ਇਹ ਕੀ ਹੈ?ਤਾਂ ਤੂੰ ਉਹ ਨੂੰ ਕਹੀਂ, ਜੋ ਪ੍ਰਭੁ ਨੈ ਸਾ ਨੂੰ ਹੱਥ ਦੇ ਜੋਰ ਨਾਲ ਮਿਸਰ ਅਤੇ ਬੰਦੀਖਾਨੇ ਥੀਂ ਬਾਹਰ ਆਂਦਾ।ਅਤੇ ਜਾਂ ਫਿਰਊਨ ਨੈ ਆਪਣਾ ਮਨ ਕਠਣ ਕੀਤਾ, ਜੋ ਸਾ ਨੂੰ ਜਾਣ ਨਾ ਦੇਵੇ, ਤਾਂ ਐਉਂ ਹੋਇਆ, ਜੋ ਪ੍ਰਭੁ ਨੈ ਮਿਸਰ ਧਰਤੀ ਵਿਚ ਸਭ ਪਲੋਠੀ ਦੇ ਮਨੁਖ ਦੇ ਪਲੋਠੀ ਦਿਆਂ ਤੀਕੁ, ਸਭ ਮਾਰ ਸਿੱਟੇ; ਇਸ ਕਰਕੇ ਮੈਂ ਉਨਾਂ ਸਭਨਾਂ ਨਰਾਂ ਨੂੰ, ਜੋ ਕੁੱਖ ਖੁਹੁਲਣਹਾਰੇ ਹਨ, ਪ੍ਰਭੁ ਦੇ ਲਈ ਬਲ ਕਰਦਾਂ ਹਾਂ; ਪਰ ਆਪਣੇ ਪੁੱਤ੍ਰਾਂ ਦੇ ਸਰਬੱਤ ਜੇਠਿਆਂ ਦਾ ਬਦਲਾ ਦੇਕੇ ਬਚਾਉ ਕਰਦਾ ਹਾਂ।ਅਤੇ ਇਹ ਤੇਰੇ ਹਥ ਵਿਚ ਇਕ ਪਤਾ, ਅਤੇ ਤੇਰੇ ਨੇਤ੍ਰਾਂ ਦੇ ਵਿਚ ਇਕ ਯਾਦਗਾਰੀ ਹੋਉ; ਕਿੰਉਕਿ ਪ੍ਰਭੁ ਜੋਰਾਵਰ ਹੱਥ ਨਾਲ ਸਾ ਨੂੰ ਮਿਸਰੋਂ ਬਾਹਰ ਕੱਢ ਲਿਆਇਆ।
ਅਤੇ ਜਦ ਫਿਰਊਨ ਨੈ ਤਿਨਾਂ ਲੋਕਾਂ ਨੂੰ ਜਾਣ ਦਿੱਤਾ, ਤਾਂ ਐਉਂ ਹੋਇਆ, ਜੋ ਪਰਮੇਸੁਰ ਉਨਾਂ ਤਾਈਂ ਫਿਲਿਸ-