ਤੀਆਂ ਦੇ ਰਸਤੇ ਨਾ ਲੈਗਿਆ, ਭਾਵੇਂ ਉਹ ਨੇੜੇ ਦਾ ਰਾਹ ਸੀ; ਕਿੰਉਕਿ ਪਰਮੇਸੁਰ ਨੈ ਕਿਹਾ, ਨਾ ਹੋਵੇ, ਜੋ ਏਹ ਲੋਕ ਕਿਧਰੇ ਲੜਾਈ ਦੇਖਕੇ ਪੱਛਾਤਾਉਣ, ਅਤੇ ਮਿਸਰ ਨੂੰ ਮੁੜ ਜਾਣ।ਸਗੋਂ ਪਰਮੇਸੁਰ ਨੈ ਤਿਨਾਂ ਲੋਕਾਂ ਨੂੰ ਘੁਮਾਕੇ ਲਾਲ ਸਮੁੰਦ ਦੀ ਉਜਾੜ ਦੇ ਰਸਤੇ ਪਾ ਦਿੱਤਾ; ਅਤੇ ਇਸਰਾਏਲ ਦਾ ਵੰਸ ਪਰਾ ਬੰਨ੍ਹੀ ਮਿਸਰ ਦੀ ਧਰਤੀ ਤੇ ਨਿੱਕਲਕੇ ਚਲਾ ਗਿਆ।ਅਤੇ ਮੂਸਾ ਨੈ ਯੂਸੁਫ਼ ਦੀਆਂ ਹੱਡੀਆਂ ਸੰਗ ਲੈ ਲੀਤੀਆਂ; ਕਿੰਉਕਿ ਓਨ ਇਸਰਾਏਲ ਦੇ ਵੰਸ ਨੂੰ ਕਰੜੀ ਸੁਗੰਦ ਦੇਕੇ ਆਖ ਛੱਡਿਆ ਸਾ, ਜੋ ਪਰਮੇਸੁਰ ਜਰੂਰ ਤੁਸਾ ਨੂੰ ਚੇਤੇ ਕਰੇਗਾ; ਅਤੇ ਤੁਸੀਂ ਇਥੋਂ ਮੇਰੀਆਂ ਹੱਡੀਆਂ ਆਪਣੇ ਸੰਗ ਲੈ ਜਾਇਓ।ਫੇਰ ਓਹ ਸੁਕੌਤ ਥੀਂ ਤੁਰ ਪਏ,ਅਤੇ ਉਜਾੜ ਦੇ ਕੰਢੇ ਏਤਮ ਵਿਚ ਉੱਤਰ ਪਏ।ਅਤੇ ਪ੍ਰਭੁ ਦਿਨ ਨੂੰ, ਤਿਨਾਂ ਦੇ ਰਾਹ ਦੱਸਣ ਲਈ ਬੱਦਲ ਦੇ ਥੱਮ ਵਿਚ, ਅਤੇ ਰਾਤ ਨੂੰ ਤਿਨਾਂ ਤਾਈਂ ਲੋ ਦੇਣ ਲਈ, ਅੱਗ ਦੇ ਥੱਮ ਵਿਖੇ, ਤਿਨਾਂ ਦੇ ਅੱਗੇ ਅੱਗੇ ਚਲਾ ਜਾਂਦਾ ਸੀ, ਜੋ ਦਿਨ ਰਾਤ ਚਲੇ ਜਾਣ।ਬੱਦਲ ਦਾ ਥੰਮ ਦਿਨ ਨੂੰ, ਅਤੇ ਅੱਗ ਦਾ ਥੰਮ ਰਾਤ ਨੂੰ ਉਨਾਂ ਲੋਕਾ ਦੇ ਅੱਗਿਓਂ ਕਦੇ ਛਪਨ ਨਾ ਹੁੰਦਾ ਸਾ।
ਉਪਰੰਦ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਇਸਰਾਏਲ ਦੇ ਵੰਸ ਨੂੰ ਆਖ, ਜੋ ਮੁੜ ਜਾਣ,ਅਤੇ ਫੀਖੈਰੋਤ ਦੇ ਸਾਹਮਣੇ,ਮਿਗਦੋਲ ਅਤੇ ਸਮੁੰਦ ਦੇ ਗੱਭੇ, ਬਾਲਤਿਫੋਨ ਦੇ ਸਾਹਮਣੇ ਉੱਤਰਨ; ਤੁਸੀਂ ਉਸੀ ਦੇ ਸਾਹਮਣੇ ਸਮੁੰਦ ਦੇ ਕੰਢੇ ਉੱਤਰੋ।ਅਤੇ ਫਿਰਊਨ ਇਸਰਾਏਲ ਦੇ ਵੰਸ ਵਿਖੇ ਕਹੇਗਾ, ਜੋ ਓਹ ਉਸ ਧਰਤੀ ਵਿਚ ਫਸੇ ਹਨ, ਅਤੇ ਉਜਾੜ ਨੈ ਉਨਾਂ ਨੂੰ ਅਟਕਾ ਲੀਤਾ ਹੈ।ਅਤੇ ਮੈਂ ਫਿਰ-