ਪੰਨਾ:Book of Genesis in Punjabi.pdf/221

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੪ਪਰਬ]
੨੧੭
ਜਾਤ੍ਰਾ

ਊਨ ਦੇ ਮਨ ਨੂੰ ਕਠਣ ਕਰਾਂਗਾ, ਜੋ ਉਹ ਤਿਨਾਂ ਦਾ ਪਿੱਛਾ ਕਰੇਗਾ; ਅਤੇ ਮੈਂ ਫਿਰਊਨ ਅਤੇ ਉਹ ਦੀ ਸਾਰੀ ਫੌਜ ਉੱਤੇ ਆਪਣੀ ਭੜਕ ਪਰਗਟ ਕਰਾਂਗਾ; ਤਾਂ ਮਿਸਰੀ ਜਾਨਣ, ਜੋ ਪ੍ਰਭੁ ਮੈਂ ਹੀ ਹਾਂ।ਅਤੇ ਉਨੀਂ ਅਜਿਹਾ ਹੀ ਕੀਤਾ।

ਅਤੇ ਜਦ ਮਿਸਰ ਦੇ ਪਾਤਸਾਹ ਨੂੰ ਖਬਰ ਹੋਈ, ਜੋ ਉਹ ਲੋਕ ਨੱਸ ਗਏ, ਤਾਂ ਫਿਰਊਨ ਅਤੇ ਉਹ ਦੇ ਚਾਕਰਾਂ ਦਾ ਮਨ ਉਨਾਂ ਲੋਕਾਂ ਦੀ ਵਲੋਂ ਮੁੜ ਗਿਆ, ਅਤੇ ਉਹ ਬੋਲੇ, ਜੋ ਅਸੀਂ ਇਹ ਕੀ ਕੀਤਾ, ਸੋ ਇਸਰਾਏਲ ਨੂੰ ਆਪਣੀ ਟਹਿਲ ਥੀਂ ਜਾਣ ਦਿੱਤਾ?ਤਦ ਓਨ ਆਪਣੀਆਂ ਗੱਡੀਆਂ ਜੋਤੀਆਂ, ਅਤੇ ਆਪਣੇ ਲੋਕ ਸੰਗ ਲੀਤੇ; ਅਤੇ ਓਨ ਛੇ ਸੌ ਸੁਥਰੀਆਂ ਰਥਾਂ, ਅਤੇ ਮਿਸਰ ਦੀਆਂ ਸਰਬੱਤ ਰਥਾਂ ਸੰਗ ਲਈਆਂ;ਅਤੇ ਉਨਾਂ ਸਭਨਾਂ ਉੱਤੇ ਰਸਾਲਦਾਰ ਬਹਾਲੇ।ਅਤੇ ਪ੍ਰਭੁ ਨੈ ਮਿਸਰ ਦੇ ਰਾਜੇ ਫਿਰਊਨ ਦਾ ਮਨ ਕਠਣ ਕਰ ਦਿੱਤਾ, ਅਤੇ ਉਹ ਇਸਰਾਏਲ ਦੇ ਵੰਸ ਦੇ ਪਿੱਛੇ ਚੜ ਦੌੜਿਆ; ਪਰ ਇਸਰਾਏਲ ਦੇ ਵੰਸ ਤਣੋਤਣੀ ਨਿੱਕਲ ਗਏ।ਅਤੇ ਮਿਸਰੀ ਉਨਾਂ ਦਾ ਪਿੱਛਾ ਕੀਤੀ ਚਲੇ ਗਏ, ਅਤੇ ਫਿਰਊਨ ਦੇ ਸਾਰੇ ਘੋੜਿਆਂ, ਅਤੇ ਉਹ ਦੇ ਰਥਾਂ, ਅਤੇ ਉਹ ਦੇ ਅਸਵਾਰਾਂ, ਅਤੇ ਉਹ ਦੇ ਲਸਕਰ ਨੈ, ਉਨਾਂ ਨੂੰ ਤੰਬੂ ਖੜੇ ਕਰਦੇ, ਸਮੁੰਦ ਉੱਤੇ ਫੀਖੈਰੋਤ ਦੇ ਅੱਗੇ ਬਾਲਤਿਫੋਨ ਦੇ ਸਾਹਮਣੇ ਜਾ ਹੀ ਲਿਆ।ਅਤੇ ਜਾਂ ਫਿਰਊਨ ਨੇੜੇ ਪਹੁਤਾ, ਤਾਂ ਇਸਰਾਏਲੀਆਂ ਨੈ ਅੱਖਾਂ ਉੱਪੁਰ ਚੱਕੀਆਂ, ਅਤੇ ਮਿਸਰੀ ਆਪਣੇ ਪਿੱਛੇ ਆਉਂਦੇ ਡਿੱਠੇ; ਅਤੇ ਉਨੀਂ ਅੱਤ ਭੌ ਖਾਹਦਾ; ਅਤੇ ਇਸਰਾਏਲ ਦੇ ਵੰਸ ਨੈ ਪ੍ਰਭੁ ਦੇ ਅੱਗੇ ਫਰਿਆਦ ਕੀਤੀ; ਅਤੇ ਮੂਸਾ ਨੂੰ ਕਿਹਾ, ਕੀ ਮਿਸਰ ਵਿਚ ਕਬਰਾਂ ਨਾ ਹੋਣ ਕਰਕੇ ਤੂੰ ਸਾ ਨੂੰ