ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਆਪਣਾ ਹੱਥ ਸਮੁੰਦ ਦੀ ਵਲ ਪਸਾਰ, ਜੋ ਪਾਣੀ ਮਿਸਰੀਆਂ ਅਤੇ ਉਹ ਦੇ ਰਥਾਂ ਅਤੇ ਉਹ ਦੇ ਅਸਵਾਰਾਂ ਪੁਰਦੀਂ ਫਿਰ ਜਾਵੇ।ਅਤੇ ਮੂਸਾ ਨੈ ਆਪਣਾ ਹੱਥ ਸਮੁੰਦ ਪੁਰ ਪਸਾਰਿਆ, ਅਤੇ ਸਮੁੰਦ ਸਵੇਰ ਹੁੰਦੀ ਨੂੰ ਆਪਣੇ ਪਹਿਲੇ ਬਲ ਉੱਤੇ ਆ ਗਿਆ; ਅਤੇ ਮਿਸਰੀ ਉਸੇ ਦੀ ਵਲ ਭੱਜੇ; ਅਤੇ ਪ੍ਰਭੁ ਨੈ ਮਿਸਰੀਆਂ ਨੂੰ ਸਮੁੰਦ ਵਿਚ ਡੋਬਿਆ।ਅਤੇ ਪਾਣੀ ਨੈ ਫਿਰਕੇ ਰਥਾਂ ਅਤੇ ਅਸਵਾਰਾਂ ਅਤੇ ਫਿਰਊਨ ਦੀ ਸਾਰੀ ਸੈਨਾ ਨੂੰ, ਜੋ ਉਨਾਂ ਦੇ ਮਗਰ ਸਮੁੰਦ ਵਿਚ ਆਈ ਸੀ, ਛਪਨ ਕਰ ਲੀਤਾ; ਉਨਾਂ ਵਿਚੋਂ ਇਕ ਬੀ ਨਾ ਬਚਿਆ।ਪਰ ਇਸਰਾਏਲ ਦੀ ਉਲਾਦ ਸਮੁੰਦ ਦੇ ਵਿਚਦੀਂ ਸੁੱਕੀ ਧਰਤੀ ਉੱਤੇ ਚਲੀ ਗਈ; ਅਤੇ ਉਨਾਂ ਦੇ ਖੱਬੇ ਸੱਜੇ ਪਾਸੇ ਪਾਣੀ ਉਨਾਂ ਦੇ ਲਈ ਕੰਧ ਸੀ।ਸੋ ਪ੍ਰਭੁ ਨੈ ਉਸ ਦਿਨ ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਬਚਾਇਆ; ਅਤੇ ਇਸਰਾਏਲੀਆਂ ਨੈ ਮਿਸਰੀਆਂ ਦੀਆਂ ਲੋਥਾਂ ਸਮੁੰਦ ਦੇ ਕੰਢੇ ਪਈਆਂ ਡਿੱਠੀਆਂ।ਅਤੇ ਜਿਹੜਾ ਵਡਾ ਕੰਮ ਪ੍ਰਭੁ ਨੈ ਮਿਸਰੀਆਂ ਵਿਚ ਕੀਤਾ ਸੀ, ਸੋ ਇਸਰਾਏਲੀਆਂ ਨੈ ਡਿੱਠਾ; ਅਤੇ ਲੋਕ ਪ੍ਰਭੁ ਤੇ ਡਰੇ; ਅਤੇ ਓਹ ਪ੍ਰਭੁ ਉੱਤੇ, ਅਰ ਉਹ ਦੇ ਦਾਸ ਮੂਸਾ ਉੱਤੇ ਪਤੀਜੇ।
ਤਦ ਮੂਸਾ ਅਤੇ ਇਸਰਾਏਲ ਦੇ ਵੰਸ ਪ੍ਰਭੁ ਦੀ ਉਸਤੁਤ ਇਸ ਤਰਾਂ ਗਾਕੇ ਬੋਲੇ, ਜੋ ਮੈਂ ਪ੍ਰਭੁ ਦੀ ਉਸਤੁਤ ਗਾਵਾਂਗਾ, ਜੋ ਓਨ ਵਡੀ ਭੜਕ ਨਾਲ ਆਪਣੇ ਤਾਈਂ ਪਰਗਟ ਕੀਤਾ; ਓਨ ਘੋੜੇ ਨੂੰ ਅਸਵਾਰ ਸਣੇ ਸਮੁੰਦ ਵਿਚ ਸਿਟਿਆ ਹੈ।ਪ੍ਰਭੁ ਮੇਰੀ ਸਕਤ ਅਤੇ ਮੇਰੀ ਵਡਿਆਈ ਹੈ, ਅਤੇ ਉਹ ਮੇਰੀ ਮੁਕਤ ਹੋਇਆ; ਉਹ ਮੇਰਾ ਪਰਮੇਸੁਰ