ਦੱਸਿਆ; ਤੈਂ ਆਪਣੇ ਬਲ ਨਾਲ ਉਨਾਂ ਨੂੰ ਆਪਣੇ ਪਵਿਤ੍ਰ ਥਾਉਂ ਤੀਕੁਰ ਲਿਆ ਉਪੜਾਇਆ।ਲੋਕੀਂ ਸੁਣਿਆ, ਅਤੇ ਕੰਬੇ; ਅਤੇ ਫਿਲਿਸਤੀਆਂ ਨੂੰ ਭੌਂ ਨੈ ਫੜਿਆ।ਇਸ ਵੇਲੇ ਅਦੂਮ ਦੇ ਮੁਹਰੈਲ ਦੰਗ ਹੋਏ; ਮੁਆਬ ਦੇ ਜੋਰ ਰੱਖਣਵਾਲਿਆਂ ਨੂੰ ਕਾਂਬੇ ਨੈ ਫੜਿਆ; ਕਨਾਨ ਦੇ ਸਭ ਵਸਕੀਣ ਪਿਘਲ ਗਏ।ਤਿਨਾਂ ਦੇ ਉੱਤੇ ਡਰ ਅਤੇ ਤ੍ਰਾਸ ਪਿਆ; ਓਹ ਤੇਰੇ ਹੱਥ ਦੇ ਬਲ ਤੇ ਪੱਥਰ ਵਾਗੂੰ ਹਿੱਲਣੋਂ ਜੁੱਲਣੋਂ ਰਹਿ ਗਏ; ਇਥੇ ਤੀਕੁ ਕਿ ਜਦ ਤੀਕੁ ਤੇਰੇ ਲੋਕ, ਹੇ ਪ੍ਰਭੁ, ਲੰਘ ਨਾ ਜਾਣ; ਜਦ ਤੀਕੁਰ ਤੇਰੇ ਓਹ ਲੋਕ, ਜੋ ਤੈਂ ਵਿਹਾਜੇ ਹਨ, ਪਾਰ ਨਾ ਉੱਤਰ ਜਾਣ।ਤੂੰ ਉਨਾਂ ਨੂੰ ਲਿਆਏਂਗਾ, ਅਤੇ ਆਪਣੀ ਮਾਲਕੀ ਦੇ ਪਹਾੜ ਉੱਤੇ, ਬਿਰਵੇ ਦੀ ਨਿਆਈਂ ਲਾਵੇਂਗਾ; ਉਸ ਜਾਗਾ ਪੁਰ, ਹੇ ਪ੍ਰਭੁ, ਜੋ ਤੈਂ ਆਪਣੇ ਰਹਿਣ ਲਈ ਬਣਾਈ ਹੈ, ਉਸ ਪਵਿਤ੍ਰ ਜਾਗਾ ਵਿਚ, ਹੇ ਪ੍ਰਭੁ, ਜੋ ਤੇਰੇ ਹੱਥਾਂ ਦੀ ਉਸਾਰੀ ਹੋਈ ਹੈ।ਪ੍ਰਭੁ ਸਦਾ ਸਰਬਦਾ ਰਾਜ ਕਰੇਗਾ।ਇਸ ਕਰਕੇ ਜੋ ਫਿਰਊਨ ਦੇ ਘੋੜੇ, ਉਸ ਦੇ ਰਥਾਂ ਅਤੇ ਅਸਵਾਰਾਂ ਸਮੇਤ, ਸਮੁੰਦ ਦੇ ਵਿਚ ਗਏ, ਅਤੇ ਪ੍ਰਭੁ ਨੈ ਸਮੁੰਦ ਦੇ ਜਲ ਨੂੰ ਉਨਾਂ ਉੱਤੇ ਫੇਰ ਮੋੜਿਆ; ਪਰ ਇਸਰਾਏਲ ਦੇ ਵੰਸ ਸਮੁੰਦ ਦੇ ਵਿਚੀਂ ਸੁੱਕੀ ਧਰਤੀ ਪੁਰਦੋਂ ਚਲੇ ਗਏ।
ਤਦ ਹਾਰੂਨ ਦੀ ਭੈਣ ਮਰਿਅਮ ਪਿਕੰਬਰਨੀ ਨੈ ਆਪਣੇ ਹੱਥ ਵਿਚ ਡੱਫ ਲਈ, ਅਤੇ ਸਰਬੱਤ ਤ੍ਰੀਮਤਾਂ ਡੱਫਾਂ ਨਾਲ ਨਚਦੀਆਂ ਤਿਸ ਦੇ ਪਿੱਛੇ ਤੁਰੀਆਂ।ਅਤੇ ਮਰਿਅਮ ਨੈ ਉਨਾਂ ਦੇ ਗਾਉਣ ਦਾ ਉੱਤਰ ਦਿੱਤਾ, ਜੋ ਪ੍ਰਭੁ ਦੀ ਉਸਤੁਤ ਗਾਵੋ, ਜੋ ਓਨ ਵਡੀ ਭੜਕ ਨਾਲ ਆਪਣੇ ਤਾਈਂ ਪਰਗਟ