ਪੰਨਾ:Book of Genesis in Punjabi.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬ਪਰਬ]

ਜਾਤ੍ਰਾ

੨੨੩

ਕੀਤਾ; ਓਨ ਘੋੜੇ ਨੂੰ ਉਹ ਦੇ ਅਸਵਾਰ ਸਣੇ ਸਮੁੰਦ ਵਿਚ ਡੋਬਿਆ।

ਅਤੇ ਮੂਸਾ ਨੈ, ਇਸਰਾਏਲ ਦੇ ਵੰਸ ਦੇ ਸੰਗ, ਸਮੁੰਦ ਥੀਂ ਕੂਚ ਕੀਤਾ, ਅਤੇ ਓਹ ਸੂਰ ਦੀ ਉਜਾੜ ਵਿਚ ਗਏ, ਅਤੇ ਓਹ ਤਿਨਾਂ ਦਿਹਾਂ ਤੀਕੁ ਉਜਾੜ ਵਿਚ ਚਲੇ ਗਏ, ਅਤੇ ਪਾਣੀ ਨਾ ਲੱਭਾ।ਅਤੇ ਜਦ ਓਹ ਮਰਾਹ ਵਿਚ ਆਏ, ਤਾਂ ਮਰਾਹ ਦਾ ਪਾਣੀ ਪੀ ਨਾ ਸੱਕੇ; ਕਿੰਉਕਿ ਉਹ ਕੌੜਾ ਹੈਸੀ; ਇਸ ਕਰਕੇ ਤਿਸ ਦਾ ਨਾਉਂ ਮਰਾਹ ਪੈ ਗਿਆ।ਅਤੇ ਲੋਕ ਮੂਸਾ ਦੇ ਨਾਲ ਰੇੜਕਾ ਕਰਕੇ ਬੋਲੇ ਜੋ ਅਸੀਂ ਕੀ ਪੀਵਾਂਗੇ?ਤਾਂ ਓਨ ਪ੍ਰਭੁ ਦੇ ਅੱਗੇ ਬੇਨਤੀ ਕੀਤੀ; ਅਤੇ ਪ੍ਰਭੁ ਨੈ ਉਹ ਨੂੰ ਇਕ ਰੁੱਖ ਦਿਖਾਲਿਆ, ਜੋ ਉਨ ਜਾਂ ਜਲ ਵਿਚ ਪਾਇਆ, ਤਾਂ ਜਲ ਮਿੱਠਾ ਹੋ ਗਿਆ; ਉੱਥੇ ਓਨ ਤਿਨਾਂ ਲਈ ਬਿਧ ਅਤੇ ਸਰਾ ਠਰਾਈ, ਅਤੇ ਉੱਥੇ ਓਨ ਤਿਨਾਂ ਨੂੰ ਪਰਤਾਇਆ; ਅਤੇ ਕਿਹਾ, ਕਿ ਜੇ ਤੂੰ ਮਨ ਲਾਕੇ ਪ੍ਰਭੁ ਆਪਣੇ ਪਰਮੇਸੁਰ ਦਾ ਸਬਦ ਸੁਣੇਂ, ਅਤੇ ਜੋ ਕੁਝ ਉਹ ਦੀ ਨਿਗਾ ਵਿਚ ਭਲਾ ਹੈ, ਕਰੇਂ, ਅਤੇ ਉਹ ਦੇ ਹੁਕਮਾਂ ਨੂੰ ਕੰਨ ਧਰੇਂ, ਅਤੇ ਉਹ ਦੇ ਸਭ ਬਿਧਾਂ ਨੂੰ ਚੇਤੇ ਰੱਖੇਂ, ਤਾਂ ਮੈਂ ਉਨਾਂ ਸਭ ਰੋਗਾਂ ਵਿਚੋਂ, ਜੋ ਮੈਂ ਮਿਸਰੀਆਂ ਨੂੰ ਦਿੱਤੇ, ਤੈ ਨੂੰ ਕਾਈ ਨਾ ਦਿਆਂਗਾ; ਕਿੰਉਕਿ ਮੈਂ ਉਹ ਪ੍ਰਭੁ ਹਾਂ, ਜੋ ਤੈਨੂੰ ਤੰਨਦਰੁਸਤੀ ਬਖਸਦਾ ਹਾਂ।

ਫੇਰ ਓਨ ਏਲਮ ਨੂੰ, ਜਿੱਥੇ ਪਾਣੀ ਦੇ ਬਾਰਾਂ ਚੁਸਮੇ ਅਤੇ ਸੱਤ੍ਰ ਖਜੂਰ ਦੇ ਰੁੱਖ ਸੇ, ਆਏ; ਅਤੇ ਉਨੀਂ ਉਸ ਜਾਗਾ, ਜਲ ਉੱਤੇ ਤੰਬੂ ਖੜਾ ਕੀਤਾ।

ਉਪਰੰਦ ਓਹ ਏਲਮ ਤੇ ਸਧਾਰੇ, ਅਤੇ ਇਸਰਾਏਲ ਦੇ ਵੰਸ ਦੀ ਸਾਰੀ ਮੰਡਲੀ, ਮਿਸਰ ਦੀ ਧਰਤੀਓਂ ਨਿੱਕਲਣ ਤੇ