ਪੰਨਾ:Book of Genesis in Punjabi.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੪

ਜਾਤ੍ਰਾ

[੧੬ਪਰਬ

ਲਾਕੇ, ਦੂਜੇ ਮਹੀਨੇ ਦੇ ਪੰਧਰਵੇਂ ਦਿਹਾੜੇ ਸੀਨ ਦੀ ਉਜਾੜ ਵਿਚ, ਜੋ ਏਲਮ ਅਤੇ ਸੀਨਾ ਦੇ ਗੱਭੇ ਹੈ, ਪਹੁਤੀ।ਅਤੇ ਇਸਰਾਏਲ ਦੇ ਵੰਸ ਦੀ ਸਾਰੀ ਮੰਡਲੀ, ਉਸ ਉਜਾੜ ਵਿਚ, ਮੂਸਾ ਅਤੇ ਹਾਰੂਨ ਉੱਤੇ ਝੱਖ ਲਿਆਈ।ਅਤੇ ਇਸਰਾਏਲ ਦੀ ਉਲਾਦ ਉਨਾਂ ਨੂੰ ਬੋਲੀ, ਹਾਇ!ਕਿ ਜਦ ਅਸੀਂ ਮਾਸ ਦੀਆਂ ਤਾਉੜੀਆਂ ਪੁਰ ਬੈਠੇ, ਅਤੇ ਮਨ ਭਰਕੇ ਰੋਟੀ ਖਾਂਦੇ ਸੇ, ਤਦੇ ਪ੍ਰਭੁ ਦੇ ਹੱਥੋਂ ਮਿਸਰ ਦੀ ਧਰਤੀ ਵਿਚ ਕਿੰਉ ਨਾ ਮਰ ਗਏ?ਕਿੰਉ ਜੋ ਤੁਸੀਂ ਸਾ ਨੂੰ ਇਸ ਉਜਾੜ ਵਿਚ ਕੱਢ ਲਿਆਏ ਹੋ, ਇਹ ਸਾਰੀ ਮੰਡਲੀ ਨੂੰ ਭੁੱਖ ਨਾਲ ਮਾਰੋ।

ਤਦ ਪ੍ਰਭੁ ਨੈ ਮੂਸਾ ਨੂੰ ਕਿਹਾ, ਦੇਖ, ਮੈਂ ਅਕਾਸ ਤੇ ਤੁਹਾਡੇ ਲਈ ਪਰਸਾਦੀਆਂ ਬਰਸਾਵਾਂਗਾ; ਅਤੇ ਲੋਕ ਨਿੱਤ ਨਿੱਕਲਕੇ, ਜਿਤਨਾ ਇਕ ਦਿਨ ਜੋਗਾ ਹੋਵੇ, ਹਰੇਕ ਦਿਨ ਚੱਕ ਲੀਤਾ ਕਰਨ, ਤਾਂ ਮੈਂ ਉਨਾਂ ਨੂੰ ਜਾਚਾਂ, ਜੋ ਓਹ ਮੇਰੀ ਸਰਾ ਪੁਰ ਚੱਲਣਗੇ ਕਿ ਨਹੀਂ।ਅਤੇ ਐਉਂ ਹੋਊ, ਜੋ ਛੇਵੇਂ ਦਿਨ ਓਹ ਜਿਹ ਨੂੰ ਲਿਆਉਣਗੇ, ਸੋ ਪਕਾਉਣਗੇ; ਸੋ ਉਹ, ਜਿਤਨਾਕੁ ਨਿੱਤ ਕੱਠਾ ਹੁੰਦਾ ਸਾ, ਉਸ ਤੇ ਦੂਣਾ ਹੋਊ।ਸੋ ਮੂਸਾ ਅਤੇ ਹਾਰੂਨ ਨੈ ਸਾਰੇ ਇਸਰਾਏਲ ਦੇ ਵੰਸ ਤੇ ਕਿਹਾ, ਤੁਸੀਂ ਸੰਝ ਨੂੰ ਜਾਣਗੇ, ਜੋ ਪ੍ਰਭੁ ਹੀ ਨੈ ਤੁਸਾ ਨੂੰ ਮਿਸਰ ਦੀ ਧਰਤੀ ਤੇ ਬਾਹਰ ਆਂਦਾ।ਅਤੇ ਸਵੇਰ ਨੂੰ ਤੁਸੀਂ ਪ੍ਰਭੁ ਦੀ ਸੋਭਾ ਦੇਖੋਗੇ; ਇਸ ਲਈ ਤੁਸੀਂ ਜੋ ਪ੍ਰਭੁ ਪੁਰ ਝੁੰਜਲਾਉਂਦੇ ਹੋ, ਸੋ ਉਹ ਸੁਣਦਾ ਹੈ; ਅਤੇ ਅਸੀਂ ਕੀ ਹਾਂਗੇ, ਜੋ ਤੁਸੀਂ ਸਾਡੇ ਪੁਰ ਝੁੰਜਲਾਉਂਦੇ ਹੋ?ਅਤੇ ਮੂਸਾ ਨੈ ਕਿਹਾ, ਇਹ ਜੋ ਸੰਝ ਤੁਸਾਡੇ ਖਾਣ ਲਈ ਮਾਸ, ਅਤੇ ਝਲਾਂਗ ਨੂੰ ਰੋਟੀ ਖਾਣ ਜੋਗੀ ਦੇਵੇਗਾ, ਸੋ ਇਸ ਲਈ