ਪੰਨਾ:Book of Genesis in Punjabi.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬ਪਰਬ]

ਜਾਤ੍ਰਾ

੨੨੭

ਕਿਹਾ, ਉਸ ਨੂੰ ਅੱਜ ਖਾਓ; ਇਸ ਕਰਕੇ ਜੋ ਅੱਜ ਪ੍ਰਭੁ ਦਾ ਸਬਤ ਹੈ; ਅੱਜ ਤੁਸੀਂ ਉਸ ਨੂੰ ਮਦਾਨ ਵਿਚ ਨਾ ਲੱਭੋਗੇ।ਛਿਆਂ ਦਿਹਾਂ ਤੀਕੁ ਤੁਸੀਂ ਉਸ ਨੂੰ ਕੱਠਾ ਕਰੋਗੇ; ਪਰ ਸੱਤਵੇਂ ਦਿਹਾੜੇ, ਜੋ ਸਬਤ ਹੈ, ਕੁਝ ਨਾ ਹੋਵੇਗਾ।

ਅਤੇ ਐਉਂ ਹੋਇਆ, ਜੋ ਕਈ ਉਨਾਂ ਲੋਕਾਂ ਵਿਚੋਂ ਸੱਤਵੇਂ ਦਿਹਾੜੇ ਕੱਠਾ ਕਰਨ ਲਈ ਗਏ, ਅਤੇ ਕੁਝ ਨਾ ਲੱਭਾ।ਤਦ ਪ੍ਰਭੁ ਨੈ ਮੂਸਾ ਥੀਂ ਕਿਹਾ, ਜੋ ਕਦ ਤੀਕੁਰ ਤੁਸੀਂ ਮੇਰੇ ਹੁਕਮਾਂ ਅਤੇ ਮੇਰੀ ਸਰਾ ਦੀ ਪਾਲਣਾ ਤੇ ਨਾਬਰ ਹੋਵੋਗੇ?ਦੇਖ, ਇਸ ਕਰਕੇ ਜੋ ਪ੍ਰਭੁ ਨੈ ਤੁਸਾਂ ਨੂੰ ਸਬਤ ਦਿੱਤਾ ਹੈ, ਇਸ ਲਈ ਉਹ ਤੁਸਾ ਨੂੰ ਛੇਵੇਂ ਦਿਨ, ਦੁਹੂੰ ਦਿਹਾੜਿਆਂ ਦੀ ਰੋਟੀ ਦਿੰਦਾ ਹੈ; ਹਰ ਕੋਈ ਤੁਸਾਂ ਥੀਂ ਆਪਣੇ ਠਿਕਾਣੇ ਸਿਰ ਰਹੇ;ਸੱਤਵੇਂ ਦਿਨ ਕਿਸੇ ਨੂੰ ਆਪਣੀ ਜਾਗਾ ਤੇ ਬਾਹਰ ਜਾਣ ਦੀ ਛੁੱਟੀ ਨਾ ਦੇ।ਸੋ ਲੋਕੀਂ ਸੱਤਵੇਂ ਦਿਨ ਵਿਸਰਾਮ ਕੀਤਾ।ਅਤੇ ਇਸਰਾਏਲ ਦੇ ਘਰਾਣੇ ਨੈ ਤਿਸ ਦਾ ਨਾਉਂ ਮਨ ਧਰਿਆ; ਅਤੇ ਉਹ ਬੇਹਣ ਦੇ ਬੀਜ ਦੀ ਨਿਆਈਂ ਬੱਗਾ, ਅਤੇ ਉਹ ਦਾ ਸਵਾਦ ਸਹਿਤ ਵਿਚ ਮਿਲੀ ਹੋਈ ਫਲੌਰੀ ਦਾ ਸਾ।

ਅਤੇ ਮੂਸਾ ਨੈ ਕਿਹਾ, ਜੋ ਇਹ ਉਹ ਗੱਲ ਹੈ, ਜੋ ਪ੍ਰਭੁ ਆਖਦਾ ਹੈ, ਕਿ ਆਪਣੀ ਪੀੜੀਓਪੀੜੀ ਦੇ ਲਈ ਇਕ ਓਮਰ ਭਰਕੇ ਸਮਹਾਲਕੇ ਰਖੋ; ਤਾਂ ਓਹ ਉਸ ਰੋਟੀ ਨੂੰ ਦੇਖਣ, ਜੋ ਮੈਂ ਤੁਸਾ ਨੂੰ ਉਜਾੜ ਵਿਚ ਖੁਆਲੀ, ਜਿਸ ਸਮੇਂ ਮੈਂ ਤੁਸਾਂ ਨੂੰ ਮਿਸਰ ਦੀ ਧਰਤੀ ਤੇ ਬਾਹਰ ਆਂਦਾ।ਅਤੇ ਮੂਸਾ ਨੈ ਹਾਰੂਨ ਨੂੰ ਕਿਹਾ, ਇਕ ਮਰਤਵਾਨ ਲੈਕੇ ਉਸ ਵਿਚ ਇਕ ਓਮਰ ਭਰ ਮੱਨ ਸਿੱਟ ਦਿਹ, ਅਤੇ ਪ੍ਰਭੁ ਦੇ ਅੱਗੇ ਰਖ ਲੈ, ਤਾਂ ਉਹ ਤੁਸਾਡੀਆਂ ਪੀੜੀਆਂ ਤੀਕੁਰ ਸਮਹਾਲਿਆ ਰਹੇ।ਸੋ ਹਾਰੂਨ ਨੈ, ਜਿਹਾਕੁ ਪ੍ਰਭੁ ਨੈ ਮੂਸਾ ਨੂੰ ਕਿਹਾ ਸਾ, ਸਾਖੀ ਦੇ