ਪੰਨਾ:Book of Genesis in Punjabi.pdf/234

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੩੦

ਜਾਤ੍ਰਾ

[੧੮ਪਰਬ

ਲਈ ਪੱਤ੍ਰੀ ਵਿਚ ਇਹ ਨੂੰ ਲਿਖ ਛੱਡ, ਅਤੇ ਯਸੂ ਦੇ ਕੰਨ ਵਿਚ ਇਹ ਕਹਿ ਦਿਹ, ਜੋ ਮੈਂ ਅਮਾਲੀਕ ਦਾ ਨਾਉਂ ਅਤੇ ਖੋਜ ਅਕਾਸ ਦੇ ਹੇਠੋਂ ਮਿਟਾ ਦਿਆਂਗਾ।ਅਤੇ ਮੂਸਾ ਨੈ ਵੇਦੀ ਬਣਾਈ,ਅਤੇ ਤਿਸ ਦਾ ਨਾਉਂ ਯਹੋਵਾ-ਨੱਸੀ ਰੱਖਿਆ।ਅਤੇ ਓਨ ਕਿਹਾ, ਜੋ ਯਾਹ ਨੈ ਸੁਗੰਦ ਖਾਹਦੀ ਅਤੇ ਕਿਹਾ ਹੈ, ਜੋ ਮੈਂ ਅਮਾਲੀਕ ਦੇ ਸੰਗ ਪੀੜੀਓਪੀੜੀ ਲੜਦਾ ਰਹਾਂਗਾ।

ਅਤੇ ਮੂਸਾ ਦੇ ਸਹੁਰੇ ਯਿਤਰੋ ਨੈ, ਜੋ ਮਿਦਯਾਨ ਦਾ ਜਾਜਕ ਸੀ, ਇਹ ਸੁਣਿਆ, ਜੋ ਪਰਮੇਸੁਰ ਨੈ ਮੂਸਾ ਅਤੇ ਆਪਣੇ ਲੋਕਾਂ ਇਸਰਾਏਲੀਆਂ ਲਈ ਕੀ ਕੀਤਾ, ਜੋ ਪ੍ਰਭੁ ਇਸਰਾਏਲ ਨੂੰ ਮਿਸਰ ਥੀਂ ਬਾਹਰ ਲਿਆਇਆ ਸੀ।ਤਦ ਮੂਸਾ ਦੇ ਸਹੁਰੇ ਯਿਤਰੋ ਨੈ ਮੂਸਾ ਦੀ ਇਸਤ੍ਰੀ ਜਿਪੋਰਾ ਨੂੰ, ਤਿਸ ਪਿਛੇ ਜੋ ਮੂਸਾ ਨੈ ਉਹ ਨੂੰ ਲੋਟਾ ਦਿੱਤਾ ਸਾ, ਅਤੇ ਉਹ ਦੇ ਦੁਹਾਂ ਪੁਤ੍ਰਾਂ ਨੂੰ ਲਿਆ; ਜਿਨਾਂ ਵਿਚੋਂ ਇਕ ਦਾ ਨਾਉਂ ਗੇਰਸੋਮ ਸੀ; ਇਸ ਲਈ ਜੋ ਓਨ ਕਿਹਾ, ਜੋ ਮੈਂ ਪਰਦੇਸ ਵਿਚ ਮੁਸਾਫਰ ਹਾਂ; ਅਤੇ ਦੂਜੇ ਦਾ ਨਾਉਂ ਇਲਿਅਜਰ; ਕਿੰਉਕਿ ਓਨ ਕਿਹਾ, ਜੋ ਮੇਰੇ ਪਿਤਾ ਦਾ ਪਰਮੇਸੁਰ ਮੇਰਾ ਸਹਾਈ ਹੈ, ਅਤੇ ਓਨ ਮੈ ਨੂੰ ਫਿਰਊਨ ਦੀ ਤਰਵਾਰ ਤੇ ਬਚਾਇਆ ਹੈ।ਅਤੇ ਮੂਸਾ ਦਾ ਸਹੁਰਾ ਯਿਤਰੋ, ਉਹ ਦੇ ਪੁੱਤ੍ਰਾਂ ਅਤੇ ਉਹ ਦੀ ਤ੍ਰੀਮਤ ਨੂੰ ਲੈਕੇ, ਮੂਸਾ ਕੋਲ ਜੰਗਲ ਵਿਖੇ, ਜਿਥੇ ਓਨ ਪਰਮੇਸੁਰ ਦੇ ਪਹਾੜ ਪੁਰ ਆਪਣਾ ਤੰਬੂ ਖੜਾ ਕੀਤਾ ਸਾ, ਆਇਆ; ਅਤੇ ਮੂਸਾ ਥੀਂ ਕਿਹਾ, ਜੋ ਮੈਂ ਤੇਰਾ ਸਹੁਰਾ ਯਿਤਰੋ, ਅਤੇ ਤੇਰੀ ਇਸਤ੍ਰੀ ਉਹ ਦੇ ਦੁਹਾਂ ਪੁੱਤ੍ਰਾਂ ਸਣੇ, ਤੇਰੇ ਪਾਸ ਆਏ ਹਾਂ।

ਤਦ ਮੂਸਾ ਆਪਣੇ ਸਹੁਰੇ ਦੇ ਮਿਲਨੇ ਲਈ ਬਾਹਰ ਨਿੱਕ-