੧੮ਪਰਬ]
ਜਾਤ੍ਰਾ
੨੩੧
ਲਿਆ, ਅਤੇ ਉਹ ਦੇ ਅੱਗੇ ਝੁਕਿਆ, ਅਤੇ ਉਹ ਨੂੰ ਚੁੰਮਿਆ; ਅਤੇ ਇਕ ਦੂਜੇ ਦੀ ਆਪਸ ਵਿਚ ਸੁੱਖਸਾਂਤ ਪੁੱਛੀ, ਅਤੇ ਤੰਬੂ ਵਿਚ ਆਏ।ਤਾਂ ਮੂਸਾ ਨੈ ਆਪਣੇ ਸਹੁਰੇ ਪਾਹ ਸਰਬੱਤ ਉਚਾਰ ਕੀਤਾ, ਜੋ ਪ੍ਰਭੁ ਨੈ ਇਸਰਾਏਲ ਦੀ ਲਈ, ਫਿਰਊਨ ਅਰ ਮਿਸਰੀਆਂ ਸੰਗ ਐਉਂ ਕੀਤਾ, ਅਤੇ ਰਸਤੇ ਵਿਚ ਉਨਾਂ ਪੁਰ ਏਹ ਏਹ ਕਸਟਣੀਆਂ ਬੀਤੀਆਂ, ਅਤੇ ਪ੍ਰਭੁ ਨੈ ਉਨਾਂ ਨੂੰ ਕਿੱਕੁਰ ਬਚਾਇਆ।
ਅਤੇ ਯਿਤਰੋ, ਉਨਾਂ ਸਭਨਾਂ ਭਲਿਆਈਆਂ ਦੇ ਕਾਰਨ, ਜੋ ਪ੍ਰਭੁ ਨੈ ਇਸਰਾਏਲ ਨਾਲ ਕੀਤੀਆਂ ਸੀਆਂ, ਜਿਨਾਂ ਨੂੰ ਉਨ ਮਿਸਰੀਆਂ ਦੇ ਹੱਥੋਂ ਛੁਟਕਾਰਾ ਦਿੱਤਾ, ਪਰਸਿੰਨ ਹੋਇਆ।ਅਤੇ ਯਿਤਰੋ ਬੋਲਿਆ, ਜੋ ਧੰਨ ਹੈ ਉਹ ਪ੍ਰਭੁ, ਜਿਨ ਤੁਹਾ ਨੂੰ ਮਿਸਰੀਆਂ ਦੇ ਹੱਥੋਂ ਅਤੇ ਫਿਰਊਨ ਦੇ ਹੱਥੋਂ ਛੁਡਾਇਆ, ਅਤੇ ਜਿਨ ਆਪਣੇ ਲੋਕਾਂ ਨੂੰ ਮਿਸਰੀਆਂ ਦੇ ਹੱਥ ਦੇ ਹੇਠੋਂ ਬਚਾਇਆ।ਹੁਣ ਮੈਂ ਜਾਤਾ, ਜੋ ਪ੍ਰਭੁ ਸਰਬਤ ਦੇਵਤਿਆਂ ਨਾਲੋਂ ਵਡਾ ਹੈ; ਕਿੰਉਕਿ ਉਹ, ਜਿਸ ਗੱਲ ਵਿਖੇ ਉਨੀਂ ਗਮਰੂਰੀ ਕੀਤੀ, ਉਸੇ ਵਿਚ ਉਨਾਂ ਪੁਰ ਜੀਤਮਾਨ ਹੋਇਆ।ਅਤੇ ਮੂਸਾ ਦਾ ਸਹੁਰਾ ਯਿਤਰੋ ਜਲੀ ਬਲਿ ਅਤੇ ਹੋਰ ਬਲਾਂ ਨੂੰ ਪਰਮੇਸੁਰ ਲਈ ਲਿਆਇਆ।ਅਤੇ ਹਾਰੂਨ ਅਰ ਇਸਰਾਏਲ ਦੇ ਸਭ ਪੁਰਾਤਮ, ਮੂਸਾ ਦੇ ਸਹੁਰੇ ਦੇ ਨਾਲ ਪਰਮੇਸੁਰ ਦੇ ਅੱਗੇ ਪਰਸਾਦੀਆਂ ਚੁੱਕਣ,ਆਏ। ਅਤੇ ਦੂਜੇ ਦਿਹਾੜੇ ਐਉਂ ਹੋਇਆ, ਜੋ ਮੂਸਾ ਲੋਕਾਂ ਦਾ ਨਿਆਉਂ ਨਖੇੜਨ ਬੈਠਾ; ਅਤੇ ਲੋਕ ਮੂਸਾ ਦੇ ਅੱਗੇ ਸਵੇਰ ਤੇ ਸੰਝ ਤੀਕੁ ਖੜੇ ਸਨ।ਤਦ ਮੂਸਾ ਦੇ ਸਹੁਰੇ ਨੈ ਸਭ ਕੁਛ,ਜੋ ਉਨਾਂ ਲੋਕਾਂ ਸੰਗ ਕੀਤਾ, ਦੇਖਕੇ ਕਿਹਾ, ਜੋ ਇਹ ਤੂੰ ਲੋਕਾਂ ਸੰਗ ਕੀ ਕਰਦਾ ਹੈਂ?ਤੂੰ ਕਿਉਂ ਆਪ ਕੱਲਾ ਬੈਠਾ ਹੈਂ, ਅਤੇ ਸਭ