੨੩੨
ਜਾਤ੍ਰਾ
[੧੮ਪਰਬ
ਲੋਕ ਸਵੇਰ ਤੇ ਸੰਝ ਤੀਕੁ ਤੇਰੇ ਅੱਗੇ ਖੜੇ ਰਹਿੰਦੇ ਹਨ?ਮੂਸਾ ਨੈ ਆਪਣੇ ਸਹੁਰੇ ਨੂੰ ਕਿਹਾ, ਇਹ ਇਸ ਲਈ ਹੈ; ਜੋ ਲੋਕ ਪਰਮੇਸੁਰ ਦੇ ਵਿਚਾਰ ਦੇ ਪੁੱਛਣ ਲਈ ਮੇਰੇ ਕੋਲ ਆਉਂਦੇ ਹਨ।ਜਦ ਉਨਾਂ ਵਿਚ ਕੁਛ ਝਗੜਾ ਹੁੰਦਾ ਹੈ, ਤਾਂ ਓਹ ਮੇਰੇ ਪਾਹ ਆਉਂਦੇ ਹਨ; ਅਤੇ ਮੈਂ ਮਨੁਖ ਅਤੇ ਉਹ ਦੇ ਪਰੋਸੀ ਵਿੱਚ ਨਿਆਉਂ ਨਬੇੜ ਦਿੰਦਾ ਹਾਂ, ਅਤੇ ਮੈਂ ਉਨਾਂ ਨੂੰ ਪਰਮੇਸੁਰ ਦੇ ਰਸਤੇ ਅਤੇ ਸਰਾ ਦੀ ਖਬਰ ਕਰ ਦਿੰਦਾ ਹਾਂ।ਤਦ ਮੂਸਾ ਦੇ ਸਹੁਰੇ ਨੈ ਉਹ ਨੂੰ ਕਿਹਾ, ਜੋ ਤੂੰ ਅੱਛਾ ਕੰਮ ਨਹੀਂ ਕਰਦਾ।ਤੂੰ ਜਰੂਰ, ਇਨਾਂ ਲੋਕਾਂ ਸਣੇ, ਜੋ ਤੇਰੇ ਸੰਗ ਹਨ, ਸੰਕਟ ਵਿਚ ਪਵੇਂਗਾ; ਕਿੰਉਕਿ ਇਹ ਕੰਮ ਤੇਰੇ ਬਲ ਤੇ ਅੱਤ ਭਾਰੀ ਹੈ; ਤੂੰ ਕੱਲਾ ਉਸ ਨੂੰ ਨਹੀਂ ਕਰ ਸਕਦਾ।ਹੁਣ ਮੇਰਾ ਕਿਹਾ ਮੱਨ, ਮੈਂ ਤੈ ਨੂੰ ਮੱਤ ਦਿੰਦਾ ਹਾਂ, ਅਤੇ ਪਰਮੇਸੁਰ ਤੇਰੇ ਸੰਗ ਰਹੇ।ਤੂੰ ਲੋਕਾਂ ਦੇ ਅੱਗੇ ਪਰਮੇਸੁਰ ਦੀ ਜਾਗਾ ਹੋ, ਅਤੇ ਉਨਾਂ ਦੀ ਵਿਥਿਆ ਪਰਮੇਸੁਰ ਅੱਗੇ ਅਰਦਾਸ ਕਰਿਆ ਕਰ।ਅਤੇ ਤੂੰ ਰੀਤ ਅਤੇ ਸਰਾ ਦੀਆਂ ਗੱਲਾਂ ਉਨਾਂ ਨੂੰ ਸਿਖਾਲ, ਅਤੇ ਉਹ ਰਸਤਾ ਜਿਸ ਪੁਰ ਚੱਲਣਾ, ਅਤੇ ਉਹ ਕੰਮ ਜਿਹ ਦਾ ਕਰਨਾ ਉਨਾਂ ਨੂੰ ਜੋਗ ਹੈ, ਉਨਾਂ ਨੂੰ ਦੱਸ।ਫੇਰ ਤੂੰ ਸਰਬੱਤ ਲੋਕਾਂ ਵਿਚੋਂ ਲਾਇਕ ਦੇ ਮਨੁੱਖਾਂ ਨੂੰ, ਜੋ ਪਰਮੇਸੁਰ ਤੇ ਡਰਦੇ ਅਤੇ ਸੱਚੇ ਮਨੁੱਖ ਹੋਣ, ਅਤੇ ਲਾਲਚ ਤੇ ਵੈਰ ਰਖੱਦੇ ਹੋਣ, ਚੁਗ ਲੈ; ਅਤੇ ਉਨਾਂ ਨੂੰ ਹਜਾਰਾਂ ਦਾ ਸਰਦਾਰ, ਅਤੇ ਸੈਕੜਿਆਂ ਦੇ ਸਰਦਾਰ, ਅਤੇ ਪਜਾਹਾਂ ਦੇ ਸਰਦਾਰ, ਅਤੇ ਦਸਾਂ ਦੇ ਸਰਦਾਰ ਬਣਾ ਲੈ; ਅਤੇ ਓਹ ਲੋਕਾਂ ਦਾ ਹਰ ਵੇਲੇ ਨਿਯਾਉਂ ਚੁਕਾਉਣ, ਅਤੇ ਅਜਿਹਾ ਹੋਵੇ, ਜੋ ਓਹ ਹਰੇਕ ਵਡਾ ਝਗੜਾ ਤੇਰੇ ਪਾਹ ਲਿਆਉਣ, ਪਰ ਹਰੇਕ ਛੋਟਾ ਕੰਮ ਓਹ ਆਪ ਚੁਕਾਉਣ; ਸੋ ਤੇਰੀ ਲਈ