ਪੰਨਾ:Book of Genesis in Punjabi.pdf/238

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੩੪

ਜਾਤ੍ਰਾ

[੧੯ਪਰਬ

ਜੇ ਤੁਸੀਂ ਮੇਰੇ ਸਬਦ ਦੇ ਠੀਕ ਸੁਣਨਹਾਰੇ ਬਣੋਗੇ, ਅਤੇ ਮੇਰੇ ਔਧਿ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀ ਲੁਕਾਈ ਨਾਲੋਂ ਵਧੀਕ ਮੇਰੀ ਲਈ ਇਕ ਖਾਸ ਖਜਾਨਾ ਹੋਵੋਗੇ; ਕਿੰਉਕਿ ਸਾਰੀ ਧਰਤੀ ਮੇਰੀ ਹੈ।ਅਤੇ ਤੁਸੀਂ ਮੇਰੀ ਲਈ ਜਾਜਕਾਂ ਦੀ ਇਕ ਪਾਤਸਾਹੀ, ਅਤੇ ਇਕ ਪਵਿਤ੍ਰ ਕੌਮ ਹਵੋਗੇ।ਏਹ ਓਹ ਗੱਲਾਂ ਹਨ, ਜੋ ਤੂੰ ਇਸਰਾਏਲ ਦੇ ਵੰਸ ਨੂੰ ਕਹੇਂਗਾ।

ਤਦ ਮੂਸਾ ਗਿਆ, ਅਤੇ ਲੋਕਾਂ ਦੇ ਪੁਰਾਤਮਾਂ ਨੂੰ ਸੱਦਿਆ, ਅਤੇ ਤਿਨਾਂ ਦੇ ਅੱਗੇ ਉਨਾਂ ਸਾਰੀਆਂ ਗੱਲਾਂ, ਜੋ ਪ੍ਰਭੁ ਨੈ ਉਹ ਨੂੰ ਆਖੀਆਂ ਸੀਆਂ, ਖੁਹੁਲਕੇ ਦੱਸੀਆਂ।ਅਤੇ ਸਾਰੇ ਲੋਕਾਂ ਨੈ ਮਿਲਕੇ ਉੱਤਰ ਦਿੱਤਾ, ਅਤੇ ਕਿਹਾ, ਪ੍ਰਭੁ ਨੈ ਸਭ ਕੁਛ ਜੋ ਆਖਿਆ ਹੈ, ਸੋ ਅਸੀਂ ਕਰਾਂਗੇ।ਅਤੇ ਮੂਸਾ ਨੈ ਲੋਕਾਂ ਦਾ ਉੱਤਰ ਪ੍ਰਭੁ ਨੂੰ ਲਿਆ ਉਪੜਾਇਆ।ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਦੇਖ, ਮੈਂ ਅਨੇਰੀ ਬਦਲੀ ਵਿਚ ਤੇਰੇ ਪਾਹ ਆਉਂਦਾ ਹਾਂ, ਤਾਂ ਲੋਕ, ਜਾਂ ਮੈਂ ਤੇਰੇ ਸੰਗ ਗੱਲਾਂ ਕਰਾਂ, ਸੁਣਨ, ਅਤੇ ਸਦੀਪ ਕਾਲ ਤੀਕੁ ਤੇਰੇ ਪੁਰ ਪਤੀਜਣ।ਅਤੇ ਮੂਸਾ ਨੈ ਲੋਕਾਂ ਦੀਆਂ ਗੱਲਾਂ ਪ੍ਰਭੁ ਦੇ ਅੱਗੇ ਆਖੀਆਂ।

ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਜੋ ਲੋਕਾਂ ਪਾਹ ਜਾਹ, ਅਤੇ ਅੱਜ ਅਰ ਕੱਲ ਵਿਚ ਉਨਾਂ ਨੂੰ ਪਵਿਤ੍ਰ ਕਰ, ਅਤੇ ਉਨਾਂ ਦੇ ਬਸਤਰ ਧੁਲਵਾਉ, ਅਤੇ ਤੀਜੇ ਦਿਨ ਤਿਆਰ ਰਹਿਣ; ਜੋ ਪ੍ਰਭੁ ਤੀਜੇ ਦਿਹਾੜੇ ਸਾਰੇ ਲੋਕਾਂ ਦੀ ਨਿਗਾ ਵਿਚ ਸੀਨਾ ਪਹਾੜ ਉੱਤੇ ਉੱਤਰ ਆਵੇਗਾ।ਅਤੇ ਤੂੰ ਲੋਕਾਂ ਨੂੰ ਚੁਫੇਰੇ ਬੰਨਿਆਂ ਪੁਰ ਖੜਾ ਰੱਖੀਂ, ਅਤੇ ਆਖ ਦੇਈਂ, ਜੋ ਆਪ ਤੇ ਚੌਕਸ ਰਹਿਣ, ਪਹਾੜ ਪੁਰ ਨਾ ਚੜਨ, ਅਤੇ ਉਹ ਦੇ ਕੂਣੇ ਨੂੰ ਨਾ ਛੁਹਣ; ਕਿੰਉਕਿ ਜੋ ਕੋਈ ਪਹਾੜ ਨੂੰ ਛੁਹੇਗਾ, ਉਹ ਅਵੱਸ ਜਾਨ ਥੀਂ ਮਾਰਿਆ ਜਾਵੇਗਾ।ਕੋਈ ਹੱਥ ਉਸ ਤੀ-