ਪੰਨਾ:Book of Genesis in Punjabi.pdf/239

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੯ਪਰਬ]
੨੩੫
ਜਾਤ੍ਰਾ

ਕੁਰ ਨਾ ਅੱਪੁੜੇ; ਨਹੀਂ ਤਾਂ ਉਹ ਜਰੂਰ ਪਥਰਾਹ ਕੀਤਾ ਜਾਵੇਗਾ, ਅਥਵਾ ਤੀਰਾਂ ਨਾਲ ਬਿੰਨਿਆ ਜਾਉ; ਉਹ ਭਾਵੇਂ ਮਨੁਖ ਹੋਵੇ, ਭਾਵੇਂ ਪਸੂ, ਜੀਉਂਦਾ ਨਾ ਬਚੇਗਾ; ਅਤੇ ਜਾਂ ਤਰਹੀ ਦਾ ਸਬਦ ਉੱਚਾ ਹੋਵੇ, ਤਾਂ ਓਹ ਪਹਾੜ ਪੁਰ ਚੜਨ।

ਤਦ ਮੂਸਾ ਪਹਾੜੋਂ ਉੱਤਰਕੇ ਲੋਕਾਂ ਪਾਹ ਗਿਆ; ਅਤੇ ਲੋਕਾਂ ਨੂੰ ਪਵਿਤ੍ਰ ਕੀਤਾ; ਅਤੇ ਉਨੀਂ ਆਪਣੇ ਬਸਤਰ ਧੁਲਵਾਏ।ਅਤੇ ਓਨ ਲੋਕਾਂ ਨੂੰ ਕਿਹਾ, ਜੋ ਤੀਜੇ ਦਿਨ ਤਿਆਰ ਰਹੋ; ਤ੍ਰੀਮਤਾਂ ਸੰਗ ਨਾ ਮਿਲੋ।ਅਤੇ ਐਉਂ ਹੋਇਆ ,ਜੋ ਤੀਜੇ ਦਿਹਾੜੇ ਸਵੇਰ ਨੂੰ ਬੱਦਲ ਗੜਕੇ, ਅਤੇ ਬਿਜਲੀਆਂ ਲਸਕੀਆਂ, ਅਤੇ ਪਹਾੜ ਪੁਰ ਕਾਲੀ ਘਟਾ ਛਾਈ, ਅਤੇ ਤੁਰਹੀ ਦਾ ਸਬਦ ਅੱਤ ਉੱਚਾ ਹੋਇਆ; ਜੋ ਲਸਕਰ ਦੇ ਸਾਰੇ ਲੋਕ ਕੰਬ ਗਏ।ਅਤੇ ਮੂਸਾ ਲੋਕਾਂ ਤਾਈਂ ਡੇਰਿਆਂ ਤੇ ਬਾਹਰ ਲਿਆਇਆ, ਜੋ ਪਰਮੇਸੁਰ ਨਾਲ ਮਿਲਾਵੇ;ਅਤੇ ਓਹ ਪਹਾੜ ਦੇ ਨਿਚਾਣ ਵਿਖੇ ਜਾ ਖੜੋਤੇ।ਅਤੇ ਸਾਰੇ ਸੀਨਾ ਪਹਾੜ ਉੱਤੇ ਹੇਠ ਉੱਪੁਰ ਧੂਆਂ ਹੈਸੀ;ਕਿੰਉਕਿ ਪ੍ਰਭੁ ਅੱਗ ਦੀ ਲਾਟ ਵਿਚ ਹੋਕੇ ਉਸ ਉੱਤੇ ਉੱਤਰਿਆ; ਅਤੇ ਤੰਦੂਰ ਵਰਗਾ ਧੂਆਂ ਉਸ ਪੁਰੋਂ ਉੱਠਿਆ, ਅਤੇ ਸਾਰਾ ਪਰਬਤ ਅੱਤ ਕੰਬਿਆ।ਅਤੇ ਜਾਂ ਤੁਰਹੀ ਦੀ ਸਦਾ ਬਹੁਤ ਉੱਚੀ ਹੁੰਦੀ ਜਾਂਦੀ ਸੀ,ਤਾਂ ਮੂਸਾ ਬੋਲਿਆ, ਅਤੇ ਪਰਮੇਸੁਰ ਨੈ ਉਹ ਨੂੰ ਇਕ ਸਬਦ ਨਾਲ ਉੱਤਰ ਦਿੱਤਾ।ਅਤੇ ਪ੍ਰਭੁ ਪਹਾੜ ਸੀਨਾ ਉੱਤੇ ਪਹਾੜ ਦੀ ਚੋਟੀ ਪੁਰ ਉੱਤਰਿਆ;ਅਤੇ ਪ੍ਰਭੁ ਨੈ ਪਹਾੜ ਦੀ ਚੋਟੀ ਉਪੁਰ ਮੂਸਾ ਨੂੰ ਸੱਦਿਆ; ਅਤੇ ਮੂਸਾ ਚੜ ਗਿਆ।ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਉੱਤਰ ਜਾਹ ,ਅਤੇ ਲੋਕਾਂ ਨੂੰ ਤਗੀਦ ਕਰ ;ਅਜਿਹਾ ਨਾ ਹੋਵੇ,ਜੋ ਬੰਨੇ ਭੱਨਕੇ ਪ੍ਰਭੁ ਦੇ ਪਾਹ ਦੇਖਣ ਲਈ ਆਉਣ, ਅਤੇ ਕਈ ਉਨਾਂ ਵਿਚੋਂ ਨਾਸ ਹੋ ਜਾਣ।