ਅਤੇ ਜਾਜਕਾਂ ਬੀ,ਜੋ ਪ੍ਰਭੁ ਦੇ ਨੇੜੇ ਆਉਣ, ਸੋ ਆਪ ਨੂੰ ਪਵਿਤ੍ਰ ਕਰਨ, ਕਿਧਰੇ ਅਜਿਹਾ ਨਾ ਹੋਵੇ, ਜੋ ਪ੍ਰਭੁ ਉਨਾਂ ਵਿਚ ਭੰਨ ਪਾ ਦੇਵੇ।ਤਦ ਮੂਸਾ ਨੈ ਪ੍ਰਭੁ ਨੂੰ ਕਿਹਾ, ਜੋ ਲੋਕ ਸੀਨਾ ਪਹਾੜ ਉੱਤੇ ਨਹੀਂ ਆ ਸਕਦੇ; ਕਿੰਉਕਿ ਤੈਂ ਤਾ ਸਾ ਨੂੰ ਤਗੀਦ ਕੀਤੀ ਹੋਈ ਹੈ, ਜੋ ਪਹਾੜ ਦੀ ਲਈ ਹੱਦਾਂ ਠਰਾ ਰੱਖਣ, ਅਤੇ ਉਹ ਨੂੰ ਪਵਿਤ੍ਰ ਕਰਨ।ਤਾਂ ਪ੍ਰਭੁ ਨੈ ਉਹ ਨੂੰ ਕਿਹਾ, ਚਲ,ਨੀਚੇ ਉੱਤਰ ਜਾਹ, ਅਤੇ ਤੂੰ ਹਾਰੂਨ ਸਣੇ ਮੁੜ ਚੜਿ ਆ; ਪਰ ਜਾਜਕ ਅਤੇ ਲੋਕ ਬੰਨੇ ਭੱਨਕੇ ਪ੍ਰਭੁ ਪਾਹ ਉਪੁਰ ਨਾ ਆਉਣ, ਜੋ ਉਹ ਤਿਨਾਂ ਵਿਚ ਭੱਨ ਪਾ ਦੇਵੇ।ਸੋ ਮੂਸਾ ਲੋਕਾਂ ਪਾਹ ਨੀਚੇ ਉੱਤਰਿਆ, ਅਤੇ ਉਨਾਂ ਥੀਂ ਕਿਹਾ।
ਫੇਰ ਪਰਮੇਸੁਰ ਨੈ ਏਹ ਸਾਰੀਆਂ ਗੱਲਾਂ ਕਹੀਆਂ, ਜੋ ਤੇਰਾ ਪਰਮੇਸੁਰ ਪ੍ਰਭੁ, ਜਿਨ ਤੈ ਨੂੰ ਮਿਸਰ ਦੀ ਧਰਤੀ ਤੇ, ਅਤੇ ਗੁਲਾਮਾਂ ਦੇ ਘਰ ਤੇ ਕਢਿ ਆਂਦਾ, ਮੈਂ ਹਾਂ।ਮੇਰੇ ਸਾਹਮਣੇ ਤੇਰੇ ਲਈ ਦੂਜਾ ਪਰਮੇਸੁਰ ਨਾ ਹੋਵੇ।
ਤੂੰ ਆਪਣੀ ਲਈ ਉਕਰੀ ਹੋਈ ਮੂਰਤ, ਅਤੇ ਕਿਸੇ ਵਸਤੁ ਦੀ ਪ੍ਰਤਿਮਾ, ਜੋ ਉੱਪੁਰਵਾਰ ਸੁਰਗ ਵਿਚ, ਅਥਵਾ ਹੇਠ ਵਲ ਧਰਤੀ ਵਿਚ, ਅਥਵਾ ਜਲ ਵਿਚ ਧਰਤੀ ਦੇ ਹੇਠ ਹੈ, ਨਾ ਬਣਾਈਂ।ਤੂੰ ਤਿਨਾਂ ਦੇ ਅੱਗੇ ਨਾ ਝੁਕੀਂ, ਅਤੇ ਨਾ ਉਨਾਂ ਦੀ ਪੂਜਾ ਕਰੀਂ; ਇਸ ਲਈ ਜੋ ਮੈਂ ਪ੍ਰਭੁ ਤੇਰਾ ਪਰਮੇਸੁਰ ਇਕ ਸੂਗਮਾਨ ਈਸੁਰ ਹਾਂ, ਜੋ ਪਿਤ੍ਰਾਂ ਦੀਆਂ ਬੁਰਿਆਈਆਂ ਦਾ ਵੱਟਾ, ਉਨਾਂ ਦੇ ਪੁੱਤ੍ਰਾਂ ਨੂੰ, ਜੋ ਮੇਰਾ ਵੈਰ ਧਰਦੇ ਹਨ, ਤਿਨਾਂ ਦੀ ਤੀਈ ਚੌਥੀ ਪੀੜ੍ਹੀ ਤੀਕੁਰ ਦੇਣਹਾਰਾ ਹਾਂ; ਅਤੇ ਜਿਹੜੇ ਮੇਰੇ ਸੰਗ ਪ੍ਰੀਤ ਰਖਦੇ, ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹਨ, ਉਨਾਂ ਥੀਂ ਹਜਾਰਾਂ ਉੱਤੇ ਦਯਾ ਕਰਨਹਾਰਾ ਹਾਂ।
ਤੂੰ ਆਪਣੇ ਪਰਮੇਸੁਰ ਪ੍ਰਭੁ ਦਾ ਨਾਉਂ ਅਕਾਰਥ ਨਾ ਲੈ;