੨੦ਪਰਬ]
ਜਾਤ੍ਰਾ
੨੩੭
ਕਿੰਉਕਿ ਜੋ ਉਹ ਦਾ ਨਾਉਂ ਅਕਾਰਥ ਜਾਣ ਕੇ ਲੈਂਦਾ ਹੈ, ਪ੍ਰਭੁ ਉਸ ਨੂੰ ਨਿਰਪਰਾਧੀ ਕਰਕੇ ਨਾ ਛੱਡੇਗਾ।
ਤੂੰ ਆਇਤਵਾਰ ਦੇ ਦਿਨ ਨੂੰ ਪਵਿਤ੍ਰ ਜਾਣਕੇ ਚੇਤੇ ਰੱਖਣਾ।ਤੂੰ ਛੇ ਦਿਨ ਧੰਦਾ ਅਤੇ ਆਪਣਾ ਸਭ ਕੰਮ ਕਾਜ ਕਰ;ਪਰ ਸੱਤਵਾਂ ਦਿਨ ਤੇਰੇ ਪਰਮੇਸੁਰ ਪ੍ਰਭੁ ਦਾ ਹੈ; ਉਸ ਵਿਚ ਕੋਈ ਕੁਛ ਕੰਮ ਨਾ ਕਰੇ; ਨਾ ਤੂੰ, ਅਤੇ ਨਾ ਤੇਰਾ ਪੁੱਤ੍ਰ, ਨਾ ਤੇਰੀ ਪੁੱਤ੍ਰੀ, ਨਾ ਤੇਰਾ ਦਾਸ, ਅਤੇ ਨਾ ਤੇਰੀ ਦਾਸੀ, ਨਾ ਤੇਰੇ ਪਸੂ, ਅਤੇ ਨਾ ਤੇਰਾ ਪਾਂਧੀ, ਜੋ ਤੇਰੇ ਬੂਹੇ ਦੇ ਅੰਦਰ ਹੈ।ਇਸ ਲਈ ਜੋ ਪ੍ਰਭੁ ਨੈ ਸੁਰਗ, ਅਤੇ ਧਰਤੀ, ਅਤੇ ਸਮੁੰਦ, ਅਤੇ ਸਭ ਕੁਛ ਜੋ ਉਨਾਂ ਵਿਚ ਹੈ, ਛਿਆਂ ਦਿਹਾਂ ਵਿਚ ਸਾਜਿਆ, ਅਤੇ ਸੱਤਵੇਂ ਦਿਹਾੜੇ ਵਿਸਰਾਮ ਕੀਤਾ; ਇਸ ਕਰਕੇ ਪ੍ਰਭੁ ਨੈ ਸਬਤ ਦੇ ਦਿਨ ਨੂੰ ਵਰ ਦਿੱਤਾ, ਅਤੇ ਉਹ ਨੂੰ ਪਵਿਤ੍ਰ ਠਰਾਇਆ।
ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ; ਤਾਂ ਤੇਰੀ ਆਰਜਾ ਉਸ ਧਰਤੀ ਪੁਰ, ਜੋ ਪ੍ਰਭੁ ਤੇਰਾ ਪਰਮੇਸੁਰ ਤੈ ਨੂੰ ਦਿੰਦਾ ਹੈ, ਵਸ ਜਾਵੇ।
੧੩ ਤੂੰ ਘਾਤ ਮਤ ਕਰ।
੧੪ ਤੂੰ ਪਰਇਸਤ੍ਰੀ ਪਾਹ ਨਾ ਜਾ।
੧੫ ਤੂੰ ਚੋਰੀ ਮਤ ਕਰ।
੧੬ ਤੂੰ ਆਪਣੇ ਪੜੋਸੀ ਪੁਰ ਕੂੜੀ ਸਾਖੀ ਨਾ ਦਿਹ।
੧੭ ਤੂੰ ਆਪਣੇ ਪੜੋਸੀ ਦੇ ਘਰ ਦਾ ਲਾਲਚ ਮਤ ਕਰ; ਤੂੰ ਆਪਣੇ ਪੜੋਸੀ ਦੀ ਤ੍ਰੀਮਤ, ਅਤੇ ਉਹ ਦੇ ਦਾਸ, ਅਤੇ ਉਹ ਦੀ ਦਾਸੀ, ਅਤੇ ਉਹ ਦੇ ਬਲਦ, ਅਤੇ ਉਹ ਦੇ ਗਧੇ, ਅਤੇ ਕਿਸੇ ਵਸਤੁ ਦਾ, ਜੋ ਤੇਰੇ ਪੜੋਸੀ ਦੀ ਹੈ, ਲਾਲਚ ਮਤ ਕਰ।
ਅਤੇ ਸਾਰੇ ਲੋਕਾਂ ਨੈ ਡਿੱਠਾ, ਜੋ ਬੱਦਲ ਗੜਕੇ, ਬਿਜਲੀਆਂ