੨੩੮
ਜਾਤ੍ਰਾ
[੨੦ਪਰਬ
ਲਸਕੀਆਂ, ਤੁਰਹੀ ਦਾ ਸਬਦ ਹੋਇਆ, ਅਰ ਪਹਾੜ ਤੇ ਧੂਆਂ ਉਠਿਆ; ਅਤੇ ਲੋਕਾਂ ਨੈ, ਜਾਂ ਇਹ ਡਿੱਠਾ, ਤਾਂ ਭੱਜੇ, ਅਤੇ ਦੂਰ ਜਾ ਖੜੇ ਹੋਏ।ਤਦ ਉਨੀਂ ਮੂਸਾ ਥੀਂ ਕਿਹਾ, ਜੋ ਤੂੰ ਹੀ ਸਾਡੇ ਨਾਲ ਬੋਲ,ਅਤੇ ਅਸੀਂ ਸੁਣਾਂਗੇ; ਪਰ ਪਰਮੇਸੁਰ ਸਾਡੇ ਨਾਲ ਨਾ ਬੋਲੇ, ਕਿਧਰੇ ਅਸੀਂ ਮਰ ਨਾ ਜਾਯੇ।ਮੂਸਾ ਨੈ ਲੋਕਾਂ ਨੂੰ ਕਿਹਾ, ਨਾ ਘਬਰਾਓ; ਕਿੰਉ ਜੋ ਪਰਮੇਸੁਰ ਆਇਆ ਹੈ, ਤਾ ਤੁਹਾ ਨੂੰ ਪਰਤਾਵੇ, ਅਤੇ ਉਹ ਦਾ ਭਉ ਤੁਹਾਡੇ ਅੱਗੇ ਰਹੇ, ਇਸ ਲਈ ਜੋ ਤੁਸੀਂ ਪਾਪ ਨਾ ਕਰੋ।ਤਦ ਲੋਕ ਤਾ ਪਰੇ ਹੀ ਖੜੇ ਰਹੇ, ਅਤੇ ਮੂਸਾ ਉਸ ਕਾਲੀ ਬੱਦਲੀ ਦੇ, ਜਿਸ ਵਿਖੇ ਪਰਮੇਸੁਰ ਹੈਸੀ, ਨੇੜੇ ਗਿਆ।
ਤਾਂ ਪ੍ਰਭੁ ਨੈ ਮੂਸਾ ਨੂੰ ਕਿਹਾ, ਤੂੰ ਇਸਰਾਏਲ ਦੇ ਵੰਸ ਥੀਂ ਐਉਂ ਆਖ, ਤੁਸੀਂ ਡਿੱਠਾ, ਜੋ ਮੈਂ ਅਕਾਸ ਉਪੁਰੋਂ ਤੁਸਾਡੇ ਸੰਗ ਗੱਲਾਂ ਕੀਤੀਆਂ।ਤੁਸੀਂ ਮੇਰੇ ਸਉਹੇਂ ਰੁੱਪੇ ਦੇ ਠਾਕੁਰ ਮਤ ਬਣਾਓ, ਅਤੇ ਨਾ ਆਪਣੀ ਲਈ ਸੋਇਨੇ ਦੇ ਠਾਕੁਰ ਬਣਾਓ।ਤੂੰ ਮੇਰੀ ਲਈ ਮਿੱਟੀ ਦੀ ਵੇਦੀ ਬਣਾਵੀਂ; ਅਤੇ ਉਸ ਉਤੇ ਆਪਣੀ ਜਲੀ ਬਲ, ਅਤੇ ਕੁਸਲ ਦਾ ਝੜਾਵਾ ਝੜਾਈਂ, ਅਤੇ ਆਪਣੀਆਂ ਭੇਡਾਂ ਅਤੇ ਆਪਣੇ ਬਲਦਾਂ ਦੀ ਬਲ ਦੇਵੀਂ; ਅਤੇ ਜਿਨਾਂ ਜਾਗੀਂ ਮੈਂ ਆਪਣਾ ਨਾਉਂ ਚੇਤਾ ਕਰਾਵਾਂ, ਤਿਨੀਂ ਜਾਗੀਂ ਮੈਂ ਤੇਰੇ ਕੋਲ ਆਵਾਗਾਂ, ਅਤੇ ਤੈ ਨੂੰ ਵਰ ਦੇਵਾਂਗਾ।ਅਤੇ ਜੋ ਤੂੰ ਮੇਰੀ ਲਈ ਪੱਥਰ ਦੀ ਵੇਦੀ ਬਣਾਵੇਂ, ਤਾਂ ਘੜੇ ਹੋਏ ਪੱਥਰ ਦੀ ਨਾ ਬਣਾਈ; ਕਿੰਉਕਿ ਜੇ ਤੂੰ ਉਸ ਨੂੰ ਆਪਣਾ ਹਥਿਆਰ ਲਾਵੇਂਗਾ, ਤਾਂ ਤੂੰ ਉਸ ਨੂੰ ਭਰਿਸਟ ਕਰੇਂਗਾ।ਅਤੇ ਤੂੰ ਮੇਰੀ ਵੇਦੀ ਪੁਰ ਪੌੜੀ ਨਾਲ ਨਾ ਚੜੀਂ,ਤਾ ਜੋ ਤੇਰਾ ਨੰਗੇਜ ਉਸ ਉੱਤੇ ਪਰਗਟ ਨਾ ਹੋਵੇ।