ਕਿਆ ਪਸੂ,ਕਿਆ ਕੀੜੇ ਮਕੌੜੇ, ਅਤੇ ਅਕਾਂਸ ਦੇ ਪੰਛੀਆਂ ਤੀਕੁਰ,ਧਰਤੀ ਉੱਤੋਂ ਨਾਸ ਹੋਏ;ਨਿਰਾ ਨੂਹ,ਅਤੇ ਜਿਹੜੇ ਉਹਦੇ ਨਾਲ ਬੇੜੀ ਵਿਚ ਸੇ,ਬਚ ਰਹੇ, ਅਤੇ ੨੪ ਪਾਲੀ ਡੇਢ ਸੌ ਦਿਨ ਤੀਕੁਰ,ਧਰਤੀ ਉੱਤੇ ਬਹਿੰਦਾ ਰਿਹਾ।
ਉਪਰੰਦ ਪਰਮੇਸੁਰ ਨੈ ਨੂਹ ਨੂੰ, ਅਤੇ ਸਭਨਾਂ ਜੀਆਂ,[੮]ਅਰ ਸਭਨਾਂ ਪਸੂਆਂ ਨੂੰ, ਜੋ ਤਿਸ ਦੇ ਸੰਗ ਬੇੜੀ ਵਿੱਚ ਸਨ,ਯਾਦ ਕੀਤਾ; ਅਤੇ ਪਰਮੇਸੁਰ ਨੈ ਧਰਤੀ ਉੱਤੇ ਇੱਕ ਵਾਓ ਵਗਾਈ; ਤਦ ਜਲ ਘਟ ਗਿਆ।ਅਤੇ ਡੁੰਘਾਣ ਦੀਆਂ੨।ਸੀਰਾਂ,ਅਤੇ ਅਕਾਸ ਦੀਆਂ ਖਿੜਕੀਆਂ ਬੰਦ ਹੋਈਆਂ,ਅਤੇ ਅਕਾਸ ਥੀਂ ਬਰਖਾ ਥੱਮ ਗਈ।ਅਤੇ ਪਾਣੀ੩ਧਰਤੀ ਉਪਰੋਂ ਸਹਿਜੇ ਸਹਿਜੇ ਘਟਦਾ ਜਾਂਦਾ ਸੀ,ਅਤੇ ਡੈਢ ਸੈ ਦਿਨ ਤੇ ਪਿੱਛੇ ਪਾਣੀ ਬਹੁੜਾ ਹੋ ਗਿਆ ਸੀ।ਅਤੇ ਸੱਤਵੇਂ ਮਹੀਨੇ ਦੀ ਸਤਾਹਰਮੀ ਤਰੀਕ ਨੂੰ ਅਗਗਟ੪ ਦੇ ਪਹਾੜਾਂ ਉੱਤੇ ਬੇੜੀ ਟਿਕ ਗਈ। ਅਤੇ ਪਾਣੀ ਦਸਵੇਂ੫ ਮਹੀਨੇ ਤੀਕੁਰ ਘਟਨਾ ਜਾਂਦਾ ਸੀ; ਦਸਵੇਂ ਮਹੀਨੇ ਦੀ ਪਹਿਲੀ ਤਰੀਕੇ ਪਹਾੜਾਂ ਤੇ ਸਿਖਰ ਨਜਰ ਆਏ।
ਅਤੇ ਚਾਹਲੀਆਂ ਦਿਹੰਆਂ ਤੇ ਪਿੱਛੇ ਐਉਂ ਹੋਇਆ, ਕਿ ੬ ਨੂਹ ਨੈ ਬੇੜੀ ਦਾ ਮੋਘ ਜੋ ਉਨ ਬਣਾਇਆ ਸੀ, ਖੁਹੁਲ ਦਿੱਤਾ।ਉਪਰੰਦ ਇਕ ਕਾਉਂ ਨੂੰ ਘੱਲਿਆ; ਸੋ ਉਹ ੭ ਗਿਆ,ਅਤੇ ਜਦ ਤੀਕੁਰ ਧਰਤੀ ਉੱਪਰੋਂ ਪਾਣੀ ਸੁੱਕ ਨਾ ਗਿਆ, ਤੇ ਆਉਂਦਾ ਜਾਂਦਾ ਰਹੇ।ਫੇਰ ਓਨ ਇਸ ਗਲ ੮ ਦੇ ਜਾਨਣ ਲਈ ਜੋ ਜਮੀਨ ਉੱਤੋਂ ਘਟਿਆ ਹੈ, ਕਿ ਨਹੀਂ ਆਪਣੇ ਪਾਸੋਂ ਇਕ ਘੁੱਗੀ ਭੇਜੀ।ਪਰ ਘੁੱਗੀ ਪੰਜਾਂ ੯ ਟੇਕਣ ਦੀ ਜਾਗਾ ਨਾ ਲੱਭਣ ਕਰਕੇ, ਉਸ ਕੋਲ ਬੇੜੀ ਵਿਚ ਮੁੜਿਆਈ; ਕਿੰਉਕੀ ਸਾਰੀ ਧਰਤੀ ਉੱਤੇ ਜਲ ਹੈਸੀ; ਤਦ