ਪੰਨਾ:Book of Genesis in Punjabi.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
[੮ਪਰਬ
੨੩
ਉਤਪੋਤ

ਓਨ ਹੱਥ ਪਸਾਰਕੇ ਉਹ ਨੂੰ ਲੈ ਲੀਤਾ, ਅਤੇ ਆਪਣੇ ਪਾਹ ੧੦ ਬੇੜੀ ਵਿਚ ਰੱਖਿਆ।ਅਤੇ ਓਨ ਹੋਰ ਸਾਤਾ ਭਰ ਸਸਤਾਕੇ,੧੧ ਫੇਰ ਉਸ ਘੁੱਗੀ ਸੰਝ ਪਈ ਤੇ ਫੇਰ ਉਹ ਦੇ ਕੋਲ ਆਈ।ਅਤੇ ਦੇਖੋ,ਜੋ ਉਹ ਦੀ ਚੁੰਜ ਵਿਚ ਕਊ ਦਾ ਇਕ ਤੋੜਿਆ ਹੋਇਆ ਪੱਤਾ ਸੀ,ਤਾਂ ਨੂਹ ਨੈ ਜਾਣ ਲੀਤਾ, ਜੋ ਹੁਣ ਪਾਣੀ ਧਰਤੀ ੧੨ ਉੱਤੋਂ ਘਟਿਆ।ਉਪਰੰਦ ਉਨ ਹੋਰ ਸਾਤਾ ਭਰ ਸਸਤਾਕੇ ਫੇਰ ਉਸ ਘੁੱਗੀ ਨੂੰ ਘੱਲਿਆ, ਅਤੇ ਉਹ ਮੁੜਕੇ ਫੇਰ ਉਸ ੧੩ ਪਾਹ ਨਾ ਆਈ।ਅਤੇ ਅਜਿਹਾ ਹੋਇਆ,ਕਿ ਛੇ ਸੌ ਇਕ ਬਰਸ ਦੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਧਰਤੀ ਉਤਲਾ ਪਾਣੀ ਸੁੱਕ ਗਿਆ ਸੀ; ਅਤੇ ਨੂਹ ਨੈ ਬੇੜੀ ੧੪ ਦੀ ਛੱਤ ਖੁਹੁਲਕੇ ਡਿੱਠਾ, ਜੋ ਜਮੀਨ ਸੁੱਕ ਗਈ ਸੀ।ਅਤੇ ਦੂਜੇ ਮਹੀਨੇ ਦੀ ਸਤਾਈਸਵੀਂ ਤਰੀਕ ਤੀਕੁਰ ਧਰਤੀ ਸੁੱਕ ਗਈ ਸੀ।। ੧੫ ਤਦ ਪਰਮੇਸੁਰ ਨੂਹ ਥੀਂ ਬੋਲਿਆ, ਅਰ ਆਖਿਆ,੧੬ ਜੋ ਤੂੰ ਆਪਣੀ ਇਸਤ੍ਰੀ ਅਤੇ ਆਪਣਿਆਂ ਪੁਤਾਂ ਨੂੰ ਨੋਹਾਂ ੧੭ ਸਣੇ ਲੈ ਕੇ ਬੇੜੀ ਤੇ ਬਾਹਰ ਨਿੱਕਲਿਆਉ।ਅਤੇ ਸਾਰੇ ਜੀਆਂ ਨੂੰ ਜੋ ਤੇਰੇ ਸੰਗ ਹਨ,ਸਭਨਾਂ ਸਰੀਰਾਂ ਵਿਚੋਂ ਕਿਆ ਪੰਖੇਰੂ,ਕਿਆ ਚੁਪਏ,ਕਿਆ ਸਾਰੇ ਕੀੜੇ ਮਕੌੜੇ, ਜੋ ਧਰਤੀ ਉੱਤੇ ਚਲਦੇ ਹਨ,ਆਪਣੇ ਨਾਲ ਲੈ ਨਿਕਲ,ਜੋ ਉਹ ਧਰਤੀ ੧੮ ਪੁਰ ਫੈਲਣ ਫਲਨ ਅਤੇ ਧਰਤੀ ਉੱਤੇ ਵਧਣ। ਤਦ ਨੂਹ ਆਪਣੇ ਪੁੱਤਾਂ ਅਰ ਆਪਣੀ ਤ੍ਰੀਮਤ ਅਰ ਆਪਣੀਆਂ ੧੯ ਨੋਹਾਂ ਨੂੰ ਲੈ ਕੇ ਬਾਹਰ ਨਿਕਲਿਆ।ਸਰਬੱਤ ਜੀ ਜੰਤ ਸਰਬੱਤ ਕੀੜੇ ਮਕੌੜੇ ਅਤੇ ਸਰਬੱਤ ਪੰਛੀ,ਅਤੇ ਜੋ ਕੁਛ