ਪੰਨਾ:Book of Genesis in Punjabi.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
[9ਪਰਬ
25]
ਉਤਪੱਤ

ਅਰਥਾਤ ਮਨੁੱਖ ਦੇ ਭਰਾਉ ਦੇ ਹੱਥੀਂ, ਮਨੁੱਖ ਦੇ ਪ੍ਰਾਣਾਂ ਦਾ ਦਾਵਾ ਕਰਾਂਗਾ। ਜੋ ਕੋਈ ਮਨੁੱਖ ਦਾ ਘਾਤ ਕਰੇ, ਮਨੁੱਖ ਤੇ ਹੀ ਤਿਸ ਦਾ ਘਾਤ ਕਰਾਇਆ ਜਾਵੇਗਾ। ਕਿੰਉਕਿ, ਪਰਮੇਸੁਰ ਨੈ ਮਨੁੱਖ ਨੂੰ ਆਪਣੀ ਸਕਲ ਉਪੁੱਰ ਬਣਾਇਆ ਹੈ। ਅਤੇ ਤੁਸੀਂ ਫਲੋ੍, ਅਰ ਵਧੋ ਧਰਤੀ ਉੱਤੇ ਫੈਲੋ, ਅਰ ਉਸ ਵਿਚ ਵਧੋ।

ਉਪਰੰਦ ਪਰਮੇਸੁਰ ਨੈ ਨੂਹ ਨੂੰ ਅਤੇ ਤਿਸ ਦੇ ਸੰਗ ਤਿਸ ਦੇ ਪੁੱਤਾਂ ਨੂੰ ਬੋਲਕੇ ਕਿਹਾ; ਦੇਖੋ, ਮੈਂ ਤੁਸਾਡੇ ਨਾਲ ਅਰ ਤੁਸਾਡੇ ਨਾਲ ਅਰ ਤੁਸਾਡੇ ਪਿੱਛੇ ਤੁਸਾਡੀ ਨਸਲ ਨਾਲ, ਅਤੇ ਤੁਸਾਂ ਹਲੇ ਹਰੇਕ ਜਿਉਂਦੀ ਜਾਨ ਨਾਲ, ਜੋ ਤੁਸਾਡੇ ਸੰਗ ਹੈ, ਕਿਆ ਪੰਛੀ ਕਿਆ ਪਸ਼ੂ, ਅਤੇ ਕਿਆ ਧਰਤੀ ਦੇ ਸਰਬਤ ਮਿਰਗ, ਉਨਾਂ ਸਭਨਾਂ ਤੇ ਲੈਕੇ ਜੋ ਬੇੜੀ ਥੀਂ ਉੱਤਰੇ, ਧਰਤੀ ਦੇ ਸਭਨਾ ਮਿਰਗਾਂ ਤੀਕੁਰ, ਆਪਣਾ ਨੇਮ ਕਰਦਾ ਹਾਂ। ਤੁਸਾਂ ਨਾਲ ਆਪਣਾ ਇਹ ਨੇਮ ਕਰਦਾ ਹਾਂ, ਜੋ ਸਭ ਸਰੀਰਾਂ ਦਾ ਫੇਰ ਤੁਫਾਨ ਦੇ ਜਲ ਨਾਲ, ਨਾਸ ਨਾ ਕੀਤਾ ਜਾਵੇਗਾ, ਅਤੇ ਨਾ ਤੁਫਾਨ ਧਰਤੀ ਦੇ ਨਾਸ ਕਾਰਨ ਲਈ ਫਿਰ ਆਵੇਗਾ ਅਤੇ ਪਰਮੇਸੁਰ ਨੈ ਕਿਹਾ, ਕਿ ਜੋ ਨੇਮ ਮੈਂ ਆਪਣੇ, ਅਰ ਤੁਸਾਡੇ, ਅਤੇ ਸਰਬੱਤ ਉਨਾਂ ਜੀਆਂ ਵਿਚ, ਜੋ ਤੁਸਾਡੇ ਸੰਗ ਹਨ, ਪੀਹੜੀਓਪੀਹੜੀ ਸਦਾ ਲਈ ਕਰਦਾ ਹਾਂ, ਉਸ ਦਾ ਪਤਾ ਇਹ ਹੈ, ਕਿ ਜਦ ਮੈ ਧਰਤੀ ਦੇ ਉਪੁੱਰ ਬਦਲ੍ ਲਿਆਵਾਂ, ਤਦ ਪਲਕ ਬਦਲ੍ ਵਿਚ ਰਖਦਾ ਹਾਂ; ਉਹ ਮੇਰੇ ਅਰ ਧਰਤੀ ਦੇ ਵਿਚ ਨੇਮ ਦਾ ਪਤਾ ਹੋਵਗੀ। ਅਤੇ ਅਜਿਹਾ ਹੋਵੇਗਾ, ਕਿ ਜਦ ਮੈਂ ਧਰਤੀ ਦੇ ਉਪੁੱਰ ਬਦੱਲ੍ ਲਿਆਵਾਂ, ਤਦ ਪਲਕ ਬਦਲ੍ਾਂ ਵਿਚ ਦਿਖਾਲੀ ਦੇਵੇਗੀ; ਤਦ ਮੈਂ ਆਪਣੇ ਉਸ ਨੇਮ ਨੂੰ, ਜੋ ਮੇਰੇ ਅਰ ਤੁਹਾਡੇ ਅਤੇ ਹਰ ਪਰਕਾਰ ਦੇ ਸਾਰਿਆਂ ਜੀਆਂ ਦੇ ਵਿਚ