ਪੰਨਾ:Book of Genesis in Punjabi.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੦

ਉਤਪੋਤ

੧੧

ਪਰਬ]

ਓਹ ਜਿਸ ਕੰਮ ਦਾ ਦਾਯਾ ਕਰਨਗੇ, ਉਹੋ ਉਨਾਂ ਦੇ ਅੱਗੇ ਨਾ ਅਟਕੇਗਾ।ਆਓ,ਅਸੀਂ ਉਤਰਯੇ,ਅਤੇ ਉਨਾਂ ਦੀ ਜਬਾਨ ੧ ਉੱਥੇ ਹੀ ਉਲਟਪੁਲਟ ਕਰ ਦੇਯੇ,ਤਾਂ ਓਹ ਇਕ ਦੂਜੇ ਦੀ ਗੱਲ ਨਾ ਸਮਝਣ।ਤਦ ਪ੍ਰਭੂ ਨੈ ਤਿਨਾਂ ਨੂੰ ਉਥੋਂ੮ ਸਾਰੀ ਧਰਤੀ ਪੁਰ ਖਿੰਡਾ ਦਿੱਤਾ; ਸੋ ਓਹ ਉਸ ਸਹਿਰ ਦੇ ਬਣਾਉਣ ਥੀਂ ਹਟ ਖੜੇ ਹੋਏ।ਇਸ ਕਰਕੇ ਉਸ ਦਾ ਨਾਉਂ ੯ ਬਾਬਲ ਪੈ ਗਿਆ; ਕਿਉਂਕਿ ਪ੍ਰਭੁ ਨੈ ਉਸ ਜਾਗਾ ਸਾਰੀ ਧਰਤੀ ਦੀਆਂ ਜਬਾਨਾਂ ਵਿਚ ਖਲਬਲਾਟ ਪਾਇਆ।ਅਤੇ ਉੱਥੋਂ ਪ੍ਰਭੁ ਨੈ ਉਨਾਂ ਨੂੰ ਸਾਰੀ ਧਰਤੀ ਪੁਰ ਖਿੰਡਾ ਦਿੱਤਾ।


ਇਹ ਸਿਮ ਦੀ ਕੁਲਪੱਤੀ ਹੈ।ਸਿਮ ਇਕ ਸੋ ਵਰਹੇ ਦਾ ੧੦ ਸੀ,ਕਿ ਤੁਫਾਨ ਤੇ ਦੋ ਬਰਸ ਪਿੱਛੇ ਉਹ ਦੇ ਅਰਫਕਸਦ ਜਨਮਿਆ।ਅਤੇ ਅਰਫਕਸਦ ਦੇ ਜਨਮ ਤੇ ਪਿੱਛੇ ਸਿਮ ੧੧ ਪੰਜ ਵਰਿਹਾਂ ਜੀਵਿਆ,ਅਤੇ ਉਸ ਦੇ ਪੁੱਤ ਧੀਆਂ ਜੰਮੇ।ਜਾਂ ਅਰਫਕਸਦ ਪੈਂਤੀਹਾਂ ਵਰਿਹਾਂ ਦਾ ਹੋਇਆ, ਤਾਂ ੧੨ ਉਸ ਦੇ ਸਲਾਹ ਜਨਮਿਆ।ਅਤੇ ਸਲਾਹ ਦੇ ਜਨਮ ਤੇ ੧੩ ਪਿੱਛੇ ਅਰਫਕਸਦ ਚਾਰ ਸੈ ਤਿੰਨ ਬਰਸਾਂ ਜੀਉਂਦਾ ਰਿਹਾ, ਅਤੇ ਉਸ ਦੇ ਧੀਆਂ ਪੁੱਤ ਜੰਮੇ।ਜਾਂ ਸਲਾਹ ਤੀਹਾਂ ਬਰਸਾਂ ੧੪ਦਾ ਹੋਇਆ, ਤਾਂ ਉਸ ਦੇ ਇਬਰ ਜਨਮਿਆ।ਅਤੇ੧੫ ਇਬਰ ਦੇ ਜਨਮ ਦੇ ਪਿੱਛੇ ਸਲਾਹ ਚਾਰ ਸੋ ਤਿੰਨ ਬਰਸ ਜੀਉਂਦਾ ਰਿਹਾ ਅਤੇ ਉਸ ਦੇ ਧੀਆਂ ਪੁੱਤ ਜੰਮੇ ।ਅਤੇ੧੬ ਇਬਰ ਚੌਤੀਹਾਂ ਵਰਿਹਾਂ ਦਾ ਸਾ,ਕਿ ਜਾਂ ਉਸ ਦੇ ਫਲਜ ਜਨਮਿਆ।ਅਤੇ ਫਲਜ ਦੇ ਜਨਮ ਤੇ ਪਿੱਛੇ ਇਬਰ ੧੭ ਚਾਰ ਸੋ ਤੀਹ ਵਰਿਹਾਂ ਜੀਉਂਦਾ ਰਿਹਾ, ਅਤੇ ਉਸ ਦੇ ਧੀਆਂ ਪੁੱਤ ਜੰਮੇ।ਫਲਜ ਤੀਹਾਂ ਬਰਸਾਂ ਦਾ ਸਾ,ਕਿ ਜਾਂ ਉਹ ੧੮ ਦੇ ਰੀਊ ਜਨਮਿਆ।ਅਤੇ ਰੀਊ ਦੇ ਜਨਮ ਤੇ ਪਿੱਛੇ ੧੯