ਪੰਨਾ:Book of Genesis in Punjabi.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੧੨ਪਰਬ

ਉਤਪੋਤ

੩੩

ਵਿਚ ਕਨਾਨੀ ਸਨ।ਤਦ ਪ੍ਰਭੁ ਨੈ ਅਬਿਰਾਮ ਨੂੰ ਦਰਸਣ ਦੇ ਕੇ ਕਿਹਾ, ਜੋ ਇਹੋ ਦੇਸ ਮੈਂ ਤੇਰੀ ਨਸਲ ਨੂੰ ਦਿਆਂਗਾ।ਅਤੇ ਓਨ ਉਸ ਜਾਗਾ ਪ੍ਰਭੁ ਦੇ ਲਈ ਜੋ ਉਹ ਨੂੰ ਦਰਸਣ ਦਿੱਤਾ ਸੀ;ਇਕ ਜਗਵੇਦੀ ਬਣਾਈ।ਅਤੇ ਉਸ ਨੈ ਉਥੋਂ ਬੈਤੇਲ ਦੇ ਪੂਰਬ ਦੇ ਪਹਾੜਾਂ ਦੀ ਵਲ ਕੂਚ ਕਰਕੇ ਆਪਣਾ ਤੰਬੂ ਉਸ ਜਾਗਾ ਖੜਾ ਕੀਤਾ, ਕਿ ਜਿੱਥੇ ਬੈਤੇਲ ਉਸ ਦੇ ਪੱਛਮ ,ਅਤੇ ਆਈ ਤਿਸ ਦੇ ਪੂਰਬ ਦੇ ਪਾਸੇ ਸੀ;ਤਿੱਥੇ ਉਸ ਨੈ ਪ੍ਰਭੁ ਦੇ ਲਈ ਇਕ ਜਗਦੇਵੀ ਬਣਾਈ, ਅਤੇ ਪ੍ਰਭੁ ਦਾ ਨਾਉਂ ਲੀਤਾ।ਅਤੇ ਅਬਿਰਾਮ ਹੌਲੇ ਹੌਲੇ ਦੱਖਣ ਦੀ ਵਲ ਤੁਰਦਾ ਗਿਆ।

ਅਤੇ ਉਸ ਦੇਸ ਵਿਚ ਕਾਲ ਪਿਆ,ਅਤੇ ਅਬਿਰਾਮ ਮਿਸਰ ਵਿਚ ਰਹਿਣ ਲਈ ਗਿਆ; ਇਸ ਲਈ ਜੋ ਉਸ ਦੇਸ ਵਿਚ ਵਡਾ ਕਾਲ ਸਾ।ਅਤੇ ਅਜਿਹਾ ਹੋਇਆ, ਕਿ ਜਾਂ ਮਿਸਰ ਦੇ ਨੇੜੇ ਪਹੁਤਾ, ਤਾਂ ਓਨ ਆਪਣੀ ਤੀਵੀਂ ਸਰੀ ਨੂੰ ਕਿਹਾ, ਹੁਣ ਦੇਖ, ਮੈਂ ਜਾਣਦਾ ਹਾਂ ਤੂੰ ਸਕਲ ਦੀ ਸੋਹਣੀ ਇਸਤ੍ਰੀ ਹੈਂ।ਅਤੇ ਐਉਂ ਹੋਵੇਗਾ, ਕਿ ਮਿਸਰੀ ਤੈਨੂੰ ਦੇਖ ਕੇ ਆਖਣਗੇ, ਜੋ ਇਹ ਉਸ ਦੀ ਰੱਨ ਹੈਗੀ; ਸੋ ਮੈਨੂੰ ਮਾਰ ਸਿਟਣਗੇ, ਅਤੇ ਤੈਂ ਨੂੰ ਜੀਉਂਦੀ ਰੱਖ ਲੈਣਗੇ।ਹੁਣ ਤੂੰ ਕਹੀਂ,ਜੋ ਤੂੰ ਮੇਰੀ ਭੈਣ ਹੈਂ, ਤਾਂ ਤੇਰੇ ਕਾਰਨ ਮੇਰਾ ਭਲਾ ਹੋਵੇ,ਅਤੇ ਮੇਰੀ ਜਾਨ ਤੇਰੇ ਕਰਕੇ ਬਚ ਰਹੇ।


ਸੋ ਤਾਂ ਅਬਿਰਾਮ ਮਿਸਰ ਵਿਚ ਜਾ ਉੱਪੜਿਆ,ਤਾਂ ਮਿਸਰੀਆਂ ਨੇ ਉਸ ਤ੍ਰੀਮਤ ਨੂੰ ਡਿੱਠਾ, ਜੋ ਅੱਤ ਸੋਹਣੀ ਹੈ।ਅਤੇ ਫਿਰਊਨ ਦੇ ਸਰਦਾਰਾਂ ਨੇ ਉਹਨੂੰ ਡਿੱਠਾ,ਅਤੇ ਫਿਰ ਊਨ ਪਾਸ ਤਿਸ ਦੀ ਤਾਰੀਫ ਕੀਤੀ, ਅਤੇ ਉਹ ਤ੍ਰੀਮਤ ਫਿਰ ਊਨ ਦੇ ਘਰ ਪੁਚਾਈ ਗਈ।ਅਤੇ ਊਨ ਦੀ ਖਾਤਰ