ਨਾ ਝਲਿਆ,ਜੋ ਓਹ ਕੱਠੇ ਰਹਿਣ।ਕਿਉਂਕਿ ਤਿਨਾਂ ਕੋਲ ਇਤਨਾ ਮਾਲ ਸੀ, ਜੋ ਓਹ ਕੱਠੇ ਨਹੀਂ ਰਹਿ ਸਕਦੇ ਸਨ।ਅਤੇ ਅਬਿਰਾਮ ਦੇ ਚਰਵਾਲਿਆਂ ਅਰ ਲੂਤ ਦੇ ਚਰਵਾਲਿਆਂ ਵਿਚ ਝਗੜਾ ਪੈ ਗਿਆ; ਅਤੇ ਉਸ ਸਮੇਂ ਤਿਸ ਧਰਤੀ ਵਿਚ ਕਨਾਨੀ ਅਤੇ ਫਰਿੱਜੀ ਰਹਿੰਦੇ ਸੇ।ਤਦ ਅਬਿਰਾਮ ਨੈ ਲੂਤ ਨੂੰ ਕਿਹਾ, ਹੁਣ ਅਜਿਹਾ ਨਾ ਹੋਵੇ,ਜੋ ਮੇਰੇ ਤੇਰੇ,ਅਕੇ ਮੇਰੇ ਤੇਰੇ ਚਰਵਾਲਿਆਂ ਵਿਚ ਝਗੜਾ ਹੋਵੇ
- ਕਿਉਂਕਿ ਅਸੀਂ ਭਰਾਉ ਹਾਂ।ਕਿਆ ਤੇਰੇ ਸਾਹਮਣੇ ਸਾਰੀ ਧਰਤੀ ਨਹੀਂ ਹੈ? ਹੁਣ ਤੂੰ ਮੈ ਥੋਂ ਅੱਡ ਹੋ ਜਾਹ;ਜੇ ਤੂੰ ਖੱਬੇ ਹੱਥ ਜਾਵੇਂਗਾ, ਤਾਂ ਮੈਂ ਸੱਜੇ ਪਾਸੇ ਜਾਵਾਂਗਾ
- ਅਤੇ ਜੇ ਤੂੰ ਸੱਜੇ ਜਾਵੇ,ਤਾਂ ਮੈਂ ਖੱਬੇ ਹੱਥ ਜਾਵਾਂਗਾ।ਉਪਰੰਦ ਲੁਤ ਨੈ ਅੱਖਾਂ ਚੱਕਕੇ,ਯਰਦੇਨ ਦਾ ਸਾਰਾ ਮਦਾਨ ਡਿੱਠਾ, ਜੋ ਉਹ ਸਭ (ਉਸ ਤੇ ਅਗੇ,
ਕਿ ਜਾਂ ਪ੍ਰਭੁ ਨੈ ਸਦੋਮ ਅਤੇ ਅਮੋਰਾ ਨਿਘਾਰਿਆ,)ਸੁਗਰ ਵਲ ਜਾਂਦਿਆ ਪ੍ਰਭੁ ਦੇ ਬਾਗ ਵਰਗਾ, ਅਤੇ ਮਿਸਰ ਦੇਸ ਵਰਗਾ ਚੰਗਾ ਤਰ ਸੀ।ਤਦ ਲੂਤ ਨੈ ਯਰਦੇਨ ਦਾ ਸਾਰਾ ਮਦਾਨ ਆਪਣੇ ਲਈ ਪਸਿੰਦ ਕੀਤਾ, ਅਤੇ ਲੂਤ ਪੂਰਬ ਦੀ ਵਲ ਚਲਿਆ, ਅਤੇ ਓਹ ਆਪਸ ਥੀਂ ਅੱਡ ਹੋ ਗਏ।ਅਬਿਰਾਮ ਕਨਾਨ ਦੀ ਧਰਤੀ ਵਿਚ ਰਿਹਾ, ਅਤੇ ਲੂਤ ਨੈ ਮਦਾਨ ਦਿਆਂ ਨਗਰਾਂ ਵਿਚ ਡੇਰਾ ਕਰਿਆ, ਅਰ ਸਦੋਮ ਦੀ ਵਲ ਆਪਣਾ ਤੰਬੂ ਲਾਇਆ ਕੀਤਾ।ਅਤੇ ਸਦੋਮ ਦੇ ਲੋਕ ਪ੍ਰਭੁ ਦੀ ਦਿਸਟ ਵਿਖੇ ਅੱਤ ਬੁਰਿਆਰ ਅਤੇ ਪਾਪੀ ਸਨ।
ਉਪਰੰਦ ਲੂਤ ਦੇ ਉਸ ਥੀਂ ਜੁਦਾ ਹੋਣ ਤੇ ਪਿਛੇ,ਪ੍ਰਭੁ ਨੈ ਅਬਿਰਾਮ ਨੂੰ ਕਿਹਾ, ਜੋ ਆਪਣੀ ਅੱਖ ਉਠਾਉ,ਅਤੇ ਉਸ ਜਾਗਾ ਤੇ ਕਿ ਜਿਥੇ ਤੂੰ ਹੈਂ,ਉੱਤਰ ਅਤੇ ਦੱਖਣ,ਅਤੇ ਪੂਰਬ ਅਤੇ