[੧੪ਪਰਬ
ਉਤਪੋਤ
੩੭
ਦੀਸ ਵਿਚ ਆਏ,ਅਤੇ ਅਮਲੀਕੀਆਂ ਦੇ ਸਾਰੇ ਮੁਲਖ ਨੂੰ ਅਤੇ ਅਮੂਰੀਆਂ ਨੂੰ, ਜੋ ਹਸੂਨਤਮਰ ਦੇ ਵਸਕੀਣ ਸਨ,ਮਾਰਿਆ।
ਤਦ ਸਦੋਮ ਦਾ ਰਾਜਾ, ਅਤੇ ਅਮੋਰਾ ਦਾ ਰਾਜਾ,ਅਤੇ ਅਦਮਾ ਦਾ ਰਾਜਾ,ਅਤੇ ਜਬੀਆਨ ਦਾ ਰਾਜਾ ਅਤੇ ਬਲਾ,(ਅਰਥਾਤ ਸੁਗਰ)ਦਾ ਰਾਜਾ ਨਿੱਕਲਿਆ।ਅਤੇ ਉਨ੍ਹਾਂ ਨਾਲ ਲੜਨ ਲਈ ਸਦੀਮ ਦੇ ਮਦਾਨ ਵਿੱਚ ਸਾਹਮਣੇ ਹੋਏ; ਅਰਥਾਤ ਕਿਦਰਲਾਊਮਰ ਇਲਾਮ ਦੇ ਰਾਜੇ,ਅਤੇ ਜਾਤਾਂ ਦੇ ਰਾਜੇ ਤਿਦਾਲ, ਅਤੇ ਸਿਨਾਰ ਦੇ ਰਾਜੇ ਅਮਰਾਫਿਲ ਅਤੇ ਇਲਾਸਰ ਦੇ ਰਾਜੇ ਅਰਯੂਕ ਨਾਲ;ਚਾਰ ਰਾਜੇ ਪੰਜਾਂ ਨਾਲ।ਅਤੇ ਸਦੀਮ ਦੇ ਮਦਾਨ ਵਿੱਚ ਚਿੱਕੜ ਦੇ ਬਹੁਤ ਟੋਏ ਸਨ;ਅਤੇ ਸਦੋਮ ਅਰ ਅਮੋਰਾ ਦੇ ਰਾਜੇ ਭੱਜੇ, ਅਤੇ ਉਥੇ ਹੀ ਡਿਗੇ,ਅਤੇ ਜਿਹੜੇ ਬਚ ਰਹੇ, ਸੋ ਪਹਾੜ ਨੂੰ ਨੱਸ ਗਏ।ਤਦ ਓਹ ਸਦੋਮ ਅਰ ਅਮੋਰਾ ਦਾ ਸਭ ਮਾਲ ਅਤੇ ਉਨ੍ਹਾਂ ਦਾ ਸਾਰਾ ਆਜਕਾ ਲੈ ਕੇ ਚਲੇ ਗਏ।ਅਤੇ ਅਬਿਰਾਮ ਦੇ ਭਤੀਜੇ ਲੂਤ ਨੂੰ ਬੀ,ਜੋ ਸਦੋਮ ਵਿਚ ਰਹਿੰਦਾ ਸਾ,ਉਸ ਦੇ ਮਾਲ ਸਣੇ, ਲੈ ਗਏ।
ਤਦ ਇਕ ਜਣੇ ਨੈ ਜੋ ਬਚ ਗਿਆ ਸੀ, ਜਾਕੇ ਅਬਿਰਾਮ ਇਬਰਾਨੀ ਨੂੰ ਖਬਰ ਦਿੱਤੀ, ਅਤੇ ਉਹ ਮਮਰੀ ਅਮੂਰੀ ਦੇ ਰੁੱਖਾਂ ਵਿਚ ਰਹਿੰਦਾ ਸੀ,ਜੋ ਇਸਕਾਲ ਅਤੇ ਅਨੀਰ ਦਾ ਭਰਾਉ ਸਾ;ਅਤੇ ਇਨਾਂ ਦਾ ਅਬਿਰਾਮ ਨਾਲ ਨੇਮ ਸਾ।ਜਾਂ ਅਬਿਰਾਮ ਨੈ ਸੁਣਿਆ, ਜੋ ਉਹ ਦਾ ਭਾਈ ਕੈਦ ਹੋਇਆ ਸੀ, ਤਾਂ ਓਨ ਤਿੰਨ ਸੌ ਅਠਾਰਾਂ ਆਪਣੇ ਸਿੱਖੇ ਹੋਇਆਂ ਘਰਜੰਮਾਂ ਨੂੰ ਤਿਆਰ ਕਰਕੇ ਦਾਨ ਤੀਕੁਰ ਤਿਨਾਂ ਦਾ ਪਿੱਛਾ ਕੀਤਾ।ਅਤੇ ਰਾਤ ਨੂੰ ਓਨ ਅਰ ਉਹ