ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੧੫ ਪਰਬ

ਉਤਪੋਤ

੩੯

ਇਸਕਾਲ ਅਤੇ ਮਮਰੀ ਨੂੰ ਆਪੋ ਆਪਣਾ ਭਾਗ ਲੈ ਲੈਣ ਦਿਹ।

[੧੫] ਇਨਾਂ ਗੱਲਾਂ ਤੇ ਪਿੱਛੇ ਪ੍ਰਭੁ ਦਾ ਬਚਨ ਸੁਫਨੇ ਵਿਖੇ ਅਬਿਰਾਮ ਪਾਸ ਇਹ ਕਹਿੰਦਾ ਆਇਆ,ਜੋ ਹੇ ਅਬਿਰਾਮ ਤੂੰ ਨਾ ਡਰ ;ਮੈਂ ਤੇਰੀ ਢਾਲ,ਅਤੇ ਤੇਰਾ ਅੱਤ ਵਡਾ ਫਲ ਹਾਂ।ਅਬਿਰਾਮ ਨੈ ਕਿਹਾ,ਜੋ ਹੇ ਪਰਮੇਸੁਰ ਪ੍ਰਭੁ ਤੂੰ ਮੈਂ ਨੂੰ ਕੀ ਦੇਏਂਗਾ?ਮੈਂ ਤਾ ਔਤ ਜਾਂਦਾ ਹਾਂ, ਅਤੇ ਮੇਰੇ ਘਰ ਦਾ ਮੁਖਤਿਆਰ ਦਮਿਸਕੀ ਇਲਿਆਜਰ ਹੈ।ਫੇਰ ਅਬਿਰਾਮ ਨੈ ਕਿਹਾ, ਦੇਖ,ਤੈਂ ਮੈ ਨੂੰ ਪੁੱਤ ਨਾ ਦਿੱਤਾ; ਅਤੇ ਵੇਖ ਮੇਰਾ ਘਰਜੱਮ ਮੇਰਾ ਅਧਿਕਾਰੀ ਹੁੰਦਾ ਹੈ।ਉਪਰੰਦ ਪ੍ਰਭੁ ਦਾ ਬਚਨ ਉਸ ਕੋਲ ਇਹ ਕਹਿੰਦਾ ਫੇਰ ਆਇਆ,ਕਿ ਇਹ ਤੇਰਾ ਅਧਿਕਾਰੀ ਨਾ ਹੋਵੇਗਾ; ਬਲਕ ਜੋ ਤੇਰੀ ਆਪਣੀ ਬਿੰਦ ਦਾ ਹੋਊ, ਸੋਈ ਤੇਰਾ ਅਧਿਕਾਰੀ ਹੋਵੇਗਾ।ਤਦ ਉਹ ਉਸ ਨੂੰ ਬਾਹਰ ਲੈ ਗਿਆ, ਅਤੇ ਕਿਹਾ, ਹੁਣ ਅਕਾਸ ਦੀ ਵਲ ਨਿਗਾ ਕਰ,ਅਤੇ ਜੇ ਗਿਣ ਸੱਕੇ ਤਾਂ ਤਾਰਿਆਂ ਨੂੰ ਗਿਣ;ਅਤੇ ਉਸ ਨੂੰ ਆਖਿਆ, ਜੋ ਤੇਰੀ ਉਲਾਦ ਇਸੇ ਤਰਾਂ ਹੋਊਗਾ।ਅਤੇ ਉਹ ਪ੍ਰਭੁ ਉੱਤੇ ਪਤੀਜਿਆ, ਅਤੇ ਪ੍ਰਭੁ ਨੈ ਇਸ ਗਲ ਨੂੰ ਉਹ ਦੇ ਲਈ ਧਰਮ ਗਿਣਿਆ।ਤਦ ਓਨ ਉਹ ਨੂੰ ਕਿਹਾ, ਮੈਂ ਪ੍ਰਭੁ ਹਾਂ, ਜੋ ਤੈਂ ਨੂੰ ਕਸਦੀਆਂ ਦੇ ਦੇਸੋਂ ਕੱਢ ਲਿਆਇਆ; ਇਸ ਲਈ ਜੋ ਤੈਂ ਨੂੰ ਇਹ ਦੇਸ ਅਧਿਕਾਰ ਲਈ ਦਿਆਂ।ਅਤੇ ਓਨ ਕਿਹਾ, ਕਿ ਹੇ ਪਰਮੇਸੁਰ ਪ੍ਰਭੁ, ਮੈਂ ਕਿੱਕੁਰ ਜਾਣਾਂ,ਜੋ ਮੈਂ ਉਸ ਦਾ ਅਧਿਕਾਰੀ ਹੋਵਾਂਗਾ?ਤਦ ਓਨ ਉਸ ਨੂੰ ਆਖਿਆ, ਜੋ ਇਕ ਤਿਹੁੰ ਵਰਿਹਾਂ ਦੀ ਬੱਛੀ,ਅਤੇ ਤਿਹੁੰ ਵਰਿਹਾਂ ਦੀ ਬਕਰੀ,ਅਤੇ ਤਿੰਨਾਂ ਬਰਸਾਂ ਦਾ ਛੱਤਾ,ਅਤੇ ਇਕ ਘੁੱਗੀ ਅਤੇ ਇਕ