ਪੰਨਾ:Book of Genesis in Punjabi.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੦

ਉਤਪੋਤ

੧੫ ਪਰਬ]

ਕਬੂਤਰ ਦਾ ਬੱਚਾ ਮੇਰੇ ਵਾਸਤੇ ਲੈ।ਉਪਰੰਦ ਉਹ ਉਸ ਦੇ ਲਈ ਏਹ ਸਭ ਕੁਛ ਲਿਆਇਆ, ਅਤੇ ਉਨ੍ਹਾਂ ਦੀਆਂ ਦੋ ਦੋ ਫਾਂਕਾਂ ਕੀਤੀਆਂ, ਅਤੇ ਹਰ ਫਾਂਕ ਦੂਜੀ ਫਾਂਕ ਦੇ ਸਾਹਮਣੇ ਧਰੀ;ਪਰ ਪੰਛੀਆਂ ਦੀਆਂ ਫਾਂਕਾਂ ਨਾ ਕੀਤੀਆਂ।ਤਦ ਸਕਾਰੀ ਜਨਾਉਰ ਉਨਾਂ ਕਰੰਗਾਂ ਪੁਰ ਉੱਤਰੇ, ਪਰ ਅਬਿਰਾਮ ਨੈ ਤਿਨਾਂ ਨੂੰ ਹਟਾਇਆ।ਅਰ ਜਾ ਸੂਰਜ ਆਥਣ ਲੱਗਾ,ਤਾਂ ਅਬਿਰਾਮ ਪੁਰ ਵਡੀ ਨੀਂਦ ਜੋਰ ਪਾਇ ਆਈ;ਅਤੇ ਦੇਖ,ਇਕ ਵਡਾ ਡਰਾਉਣਾ ਅਨੇਰਾ ਉਸ ਪੁਰ ਛਾ ਗਿਆ।ਅਰ ਓਨ ਅਬਿਰਾਮ ਥੀਂ ਕਿਹਾ,ਠੀਕ ਕਰ ਕੇ ਜਾਣ,ਜੋ ਤੇਰੀ ਉਲਾਦ ਪਰਦੇਸ ਵਿਚ ਪਰਦੇਸੀ ਹੋਊਗ,ਅਤੇ ਉਥੇ ਦੇ ਲੋਕਾਂ ਦਾ ਗੁਲੱਮਪੁਣਾ ਕਰੇਗੀ, ਅਤੇ ਉਹ ਚਾਰ ਸੌ ਵਰਿਹਾਂ ਤੀਕੁਰ ਤਿਨਾਂ ਨੂੰ ਦੁਖ ਦੇਣਗੇ।ਅਤੇ ਮੈਂ ਉਸ ਕੌਮ ਦਾ ਬੀ,ਕਿ ਜਿਹ ਦੇ ਓਹ ਗੁਲਾਮ ਹੋਣਗੇ, ਨਿਆਉਂ ਕਰਾਂਗਾ, ਅਤੇ ਓਹ ਤਿਸ ਪਿੱਛੇ ਵਡਾ ਧਨ ਲੈ ਕੇ ਨਿੱਕਲਣਗੇ। ਅਤੇ ਤੂੰ ਆਪਣੇ ਵਡਾਰੂਆਂ ਪਾਹ ਸੁਖ ਨਾਲ ਪਹੁੰਚੇਗਾ; ਤੂੰ ਅੱਛਾ ਬੁੱਢਾ ਹੋ ਕੇ ਕਬਰ ਵਿਚ ਜਾਏਂਗਾ।ਉਪਰੰਦ ਚੌਥੀ ਪੀਹੜੀ ਓਹ ਫੇਰ ਐਥੇ ਆਉਣਗੇ; ਕਿੰਉਕਿ ਅਮੂਰੀਆਂ ਦਾ ਪਾਪ ਅਜੇ ਪੂਰਾ ਨਹੀਂ ਹੋਇਆ।ਜਾਂ ਸੂਰਜ ਆਥਮਿਆ,ਅਤੇ ਅਨੇਰ ਹੋ ਗਿਆ, ਤਾਂ ਵੇਖ ਇਕ ਤੰਦੂਰ ਜਿਸ ਤੇ ਧੂਆਂ ਨਿਕਲਦਾ ਸੀ,ਅਤੇ ਇਕ ਜਲਦਾ ਦੀਵਾ ਉਨਾਂ ਟੁਕੜਿਆਂ ਵਿੱਚੀਂ ਹੋਕੇ ਲੰਘ ਗਿਆ।ਉਸੇ ਦਿਹਾੜੇ ਪ੍ਰਭੁ ਨੈ ਅਬਿਰਾਮ ਨਾਲ ਨੇਮ ਕਰਕੇ ਕਿਹਾ, ਕਿ ਮੈਂ ਇਹ ਧਰਤੀ, ਮਿਸਰ ਦੇ ਦਰਿਆਉ ਤੇ ਲੈ ਕੇ ਵਡੇ ਦਰਿਆਉ,ਅਰਥਾਤ ਫੁਰਾਤ ਦੇ ਦਰਿਆਉ ਤੀਕੁਰ;ਕੈਂਨੀ ਅਤੇ ਕਿਨਜੀ ਅਤੇ ਕਦਮੂਨੀ;ਅਤੇ ਹਿੱਤੀ,ਅਤੇ ਫਰਿੱਜੀ, ਅਤੇ