੧੬ ਪਰਬ
ਉਤਪੱਤ
੪੭
ਰਿਫਾਈ;ਅਤੇ ਅਮੂਰੀ, ਅਤੇ ਕਨਾਨੀ,ਅਤੇ ਗਿਰਗਾਸੀ ਅਤੇ ਯਬੂਸੀ ਦਾ ਦੇਸ ਤੇਰੀ ਉਲਾਦ ਨੂੰ ਦਿਆਂਗਾ।
ਉਪਰੰਦ,ਅਬਿਰਾਮ ਦੀ ਇਸਤ੍ਰੀ ਸਰੀ ਨੈ ਉਸ ਦੇ ਲਈ ਕੁਛ ਨਾ ਜਣਿਆ; ਅਤੇ ਉਹ ਦੀ ਇਕ ਮਿਸਰੀ ਦਾਸੀ ਸੀ,ਜਿਹ ਦਾ ਨਾਂਉ ਹਾਜਿਰਾਹ ਸਾ।ਅਤੇ ਸਰੀ ਨੈ ਅਬਿਰਾਮ ਨੂੰ ਕਿਹਾ,ਜੋ ਦੇਖ,ਪ੍ਰਭੁ ਨੈ ਮੈਂ ਨੂੰ ਬੰਝ ਰੱਖਿਆ ਹੈ ਸੀ;ਹੁਣ ਤੂੰ ਮੇਰੀ ਦਾਸੀ ਦੇ ਪਾਹ ਜਾਹ,ਸਾਇਤ ਉਸ ਥੀਂ ਮੇਰਾ ਘਰ ਬਸੇ।ਅਤੇ ਅਬਿਰਾਮ ਨੈ ਸਰੀ ਦੀ ਗੱਲ ਮੱਨ ਲੀ ਤੀ।ਸੋ ਅਬਿਰਾਮ ਦੀ ਤ੍ਰੀਮਤ ਸਰੀ ਨੈ,ਇਸ ਤੇ ਪਿੱਛੇ, ਕਿ ਅਬਿਰਾਮ ਕਨਾਨ ਦੀ ਧਰਤੀ ਵਿਚ ਦਸ ਬਰਸਾਂ ਰਿਹਾ, ਆਪਣੀ ਮਿਸਰੀ ਦਾਸੀ ਹਾਜਿਰਾਹ ਨੂੰ ਆਂਦਾ, ਅਤੇ ਆਪਣੇ ਭਰਤਾ ਅਬਿਰਾਮ ਨੂੰ ਰੱਨ ਕਰਨ ਲਈ ਦਿੱਤੀ।ਉਪਰੰਦ ਉਹ ਹਾਜਿਰਾਹ ਦੇ ਪਾਹ ਗਿਆ, ਅਤੇ ਉਹ ਨੂੰ ਅਧਾਨ ਹੋਇਆ;ਅਤੇ ਜਾਂ ਓਨ ਜਾਣ ਲੀਤਾ, ਜੋ ਮੈਂ ਅਧਾਨ ਨਾਲ ਹਾਂ, ਤਾਂ ਉਹ ਦੀ ਬੀਬੀ ਉਹ ਦੀ ਨਜਰ ਵਿਖੇ ਤੁੱਛ ਦਿਖਾਲੀ ਦਿੱਤੀ।ਤਦ ਸਰੀ ਨੈ ਅਬਿਰਾਮ ਨੂੰ ਕਿਹਾ, ਜੋ ਮੇਰੀ ਬਲਾ ਤੇਰੇ ਪੁਰ ਪਵੇ!ਮੈਂ ਆਪਣੀ ਦਾਸੀ ਤੇਰੀ ਬਗਲ ਵਿਚ ਦਿੱਤੀ;ਅਤੇ ਹੁਣ ਜੋ ਓਨ ਆਪ ਨੂੰ ਅਧਾਨ ਨਾਲ ਡਿੱਠਾ, ਤਾਂ ਮੈਂ ਉਹ ਦੀ ਨਿਗਾ ਵਿਚ ਤੁੱਛ ਦਿਖਾਲੀ ਦਿੱਤੀ; ਮੇਰਾ ਅਤੇ ਤੇਰਾ ਪ੍ਰਭੁ ਨਿਆਉਂ ਕਰੇ!ਤਦ ਅਬਿਰਾਮ ਨੈ ਸਰੀ ਥੀਂ ਕਿਹਾ, ਜੋ ਵੇਖ,ਤੇਰੀ ਦਾਸੀ ਤੇਰੇ ਬੱਸ ਵਿਚ ਹੈ;ਜੋ ਤੇਰੀ ਸਮਝ ਵਿਚ ਅੱਛਾ ਹੋਵੇ, ਸੋ ਤਿਸ ਨਾਲ ਕਰ।ਤਦ ਸਰੀ ਨੈ ਉਸ ਪੁਰ ਕਰੜਾਈ ਕੀਤੀ; ਅਤੇ ਉਹ ਉਸ ਪਾਸੋਂ ਭੱਜ ਗਈ।ਉਪਰੰਦ ਪ੍ਰਭੁ ਦੇ ਦੂਤ ਨੈ ਉਹ ਨੂੰ ਜੰਗਲ ਵਿਚ, ਪਾਣੀ ਦੇ ਇਕ ਚੁਸਮੇ ਦੇ ਕੋਲ ਲੱਭਿਆ; ਅਰ-