ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੧੮ਪਰਬ

ਉਤਪੱਤ

੪੭

ਬੀਤ ਚੁੱਕੀ ਹੋਈ ਸੀ।ਅਰ ਸਾਇਰਾਹ ਨੈ ਆਪਣੇ ਮਨ ਵਿਚ ਹੱਸਕੇ ਕਿਹਾ, ਜੋ ਇਸ ਬੁਢੇਪੇ ਦੇ ਸਮੇਂ ਵਿਚ, ਕਿ ਮੇਰਾ ਭਰਤਾ ਬੀ ਕੁੜ ਗਿਆ ਹੋਇਆ ਹੈ, ਕਿਆ ਮੈ ਨੂੰ ਖੁਸੀ ਆਊ?ਤਾਂ ਪ੍ਰਭੁ ਨੈ ਅਬਿਰਹਾਮ ਨੂੰ ਕਿਹਾ, ਕਿ ਸਾਇਰਾਹ ਕਿੰਉ ਹੱਸਕੇ ਬੋਲੀ, ਕਿ ਮੈਂ ਜੋ ਬੁੱਢੀ ਹਾਂ, ਕਿਆ ਸੱਚਮੁੱਚ ਜਣਾਂਗੀ?ਕਿਆ ਪ੍ਰਭੁ ਦੇ ਅੱਗੇ ਕੋਈ ਕੰਮ ਔਖਾ ਹੈ?ਮੈਂ ਮਥੇ ਹੋਏ ਵੇਲੇ ਸਿਰ ਤੇਰੇ ਪਾਹ ਫੇਰ ਆਵਾਂਗਾ, ਅਤੇ ਸਾਇਰਾਹ ਨੂੰ ਪੁੱਤ ਹੋਊ।ਤਦ ਸਾਇਰਾਹ ਨੈ ਡਰ ਦੇ ਮਾਰੇ ਮੁੱਕਰਕੇ ਕਿਹਾ, ਜੋ ਮੈਂ ਨਹੀਂ ਹੱਸੀ।ਓਨ ਆਖਿਆ, ਨਹੀਂ, ਤੂੰ ਠੀਕ ਹੱਸੀ ਹੈਂ।

ਤਦ ਓਹ ਲੋਕ ਉਥੋਂ ਉਠਕੇ ਸਦੋਮ ਦੀ ਵਲ ਝੁਕੇ, ਅਰ ਅਬਿਰਹਾਮ ਰਾਹ ਪਾਉਣ ਲਈ ਤਿਨਾਂ ਦੇ ਸੰਗ ਗਿਆ।ਅਤੇ ਪ੍ਰਭੁ ਨੈ ਕਿਹਾ, ਕਿ ਇਹ ਜੋ ਮੈਂ ਕਰਦਾ ਹਾਂ, ਕੀ ਅਬਿਰਹਾਮ ਤੇ ਲੁਕਾਵਾਂ?ਅਬਿਰਹਾਮ ਤਾ ਇਕ ਵਡੀ ਅਤੇ ਡਾਢੀ ਕੋਮ ਹੋਊ, ਅਤੇ ਧਰਤੀ ਦੀਆਂ ਸਰਬੱਤ ਕੌਮਾਂ ਉਸ ਥੀਂ ਵਰ ਪਾਉਣਗੀਆਂ; ਕਿੰਉ ਜੋ ਮੈਂ ਉਹ ਨੂੰ ਜਾਣਦਾ ਹਾਂ, ਜੋ ਆਪਣੇ ਮਗਰੋਂ ਆਪਣੇ ਪੁੱਤਾਂ ਅਤੇ ਆਪਣੇ ਘਰਾਣੇ ਨੂੰ ਹੁਕਮ ਕਰੂ, ਅਤੇ ਓਹ ਪ੍ਰਭੁ ਦਾ ਰਸਤਾ ਫੜਕੇ ਧਰਮ ਅਰ ਨਿਆਉਂ ਕਰਨਗੇ, ਤਾਂ ਪ੍ਰਭੁ ਅਬਿਰਹਾਮ ਦੇ ਵਾਸਤੇ, ਜੋ ਕੁਛ ਓਨ ਉਸ ਨੂੰ ਕਿਹਾ ਹੈ, ਪੂਰਾ ਕਰੇ।ਫੇਰ ਪ੍ਰਭੁ ਨੈ ਕਿਹਾ, ਇਸ ਲਈ ਜੋ ਸਦੋਮ ਅਤੇ ਅਮੋਰਾ ਦੀ ਵਡੀ ਹੁੱਗ ਪਈ,ਅਤੇ ਉਨਾਂ ਦੇ ਪਾਪ ਵਡੇ ਭਾਰੇ ਹੋਏ; ਮੈਂ ਉੱਤਰਕੇ ਦੇਖਾਂਗਾ, ਕਿ ਉਨੀਂ ਉਸ ਹੁੱਗ ਦੇ ਅਨੁਸਾਰ, ਜੋ ਮੇਰੇ ਤੀਕੁ ਪਹੁੰਚੀ,ਬਿਲਕੁੱਲ ਕੀਤਾ ਹੈ, ਕੇ ਨਹੀਂ; ਨਹੀਂ ਤਾ ਮੈਂ ਸਮਝਾਂਗਾ।ਤਦ ਓਹ ਲੋਕ ਉਥੋਂ ਮੂਹੁੰ ਫੇਰਕੇ ਸਦੋਮ ਦੀ ਵਲ ਚੱਲੇ;