ਪੰਨਾ:Book of Genesis in Punjabi.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੮

ਉਤਪੱਤ

੧੮ਪਰਬ

ਪਰ ਅਬਿਰਹਾਮ ਤਦ ਬੀ ਪ੍ਰਭੁ ਦੇ ਸਾਹਮਣੇ ਖੜਾ ਰਿਹਾ।ਉਪਰੰਦ ਅਬਿਰਹਾਮ ਨੇੜੇ ਜਾਕੇ ਬੋਲਿਆ, ਕੀ ਤੂੰ ਸਚਯਾਰ ਨੂੰ ਬੁਰਯਾਰ ਨਾਲ ਨਾਸ ਕਰੇਂਗਾ?ਜੇ ਨਗਰ ਵਿਚ ਪੰਜਾਹ ਧਰਮੀ ਹੋਣ, ਕਿਆ ਤਾਂ ਭੀ ਤੂੰ ਉਸ ਦਾ ਨਾਸ ਕਰੇਂਗਾ, ਅਤੇ ਉਨਾਂ ਪੰਜਾਹਾਂ ਧਰਮੀਆਂ ਦੇ ਪਿੱਛੇ ਜੋ ਉਸ ਵਿਚ ਹਨ, ਇਸ ਜਾਗਾ ਨੂੰ ਨਾ ਛੱਡੇਂਗਾ?ਅਜਿਹਾ ਕਰਨਾ ਤੈ ਥੋਂ ਦੂਰ ਰਹੇ ੈ,ਜੋ ਧਰਮੀਆਂ ਨੂੰ ਕੁਧਰਮੀਆਂ ਦੇ ਸੰਗ ਵਿਨਾਸ ਕਰੇਂ, ਅਤੇ ਧਰਮੀ ਕੁਧਰਮੀ ਇਕਸਾਰ ਹੋ ਜਾਣ; ਇਹ ਤੈ ਥੋਂ ਦੂਰ ਰਹੇ!ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?ਉਪਰੰਦ ਪ੍ਰਭੁ ਨੈ ਕਿਹਾ, ਕਿ ਜੇ ਮੈਂ ਸਦੋਮ ਦੇ ਨਗਰ ਵਿਚ ਪੰਜਾਹ ਧਰਮੀ ਪਾਵਾਂ, ਤਾਂ ਉਨਾਂ ਦੇ ਨਿਮਿੱਤ ਸਾਰੇ ਥਾਉਂ ਨੂੰ ਛੱਡ ਦਿਆਂਗਾ।ਤਦ ਅਬਿਰਹਾਮ ਨੈ ਉੱਤਰ ਦੇਕੇ ਕਿਹਾ, ਹੁਣ ਦੇਖ, ਮੈਂ ਪ੍ਰਭੁ ਦੇ ਸੰਗ ਬੋਲਣੇ ਵਿਚ ਦਲੇਰੀ ਕੀਤੀ, ਭਾਵੇਂ ਮੈਂ ਧੂੜ ਅਤੇ ਖੇਹ ਹਾਂ।ਜੇ ਕਿਧਰੇ ਪੰਜਾਹਾਂ ਧਰਮੀਆਂ ਤੇ ਪੰਜ ਘੱਟ ਹੋਣ, ਕਿਆ ਤੂੰ ਉਨਾਂ ਪੰਜਾਂ ਦੇ ਕਾਰਣ ਸਾਰੇ ਨਗਰ ਨੂੰ ਨਿਸਟ ਕਰੇਂਗਾ?ਓਨ ਕਿਹਾ, ਜੇ ਮੈਂ ਉਥੇ ਪੈਂਤਾਲੀ ਪਾਵਾਂ, ਤਾਂ ਨਿਸਟ ਨਾ ਕਰਾਂਗਾ।ਅਤੇ ਉਹ ਫੇਰ ਬੀ ਉਸ ਨਾਲ ਬੋਲਿਆ, ਅਰ ਕਿਹਾ, ਕੀ ਜਾਣਯੇ ਉਥੇ ਚਾਲੀ ਲੱਭਣ।ਤਦ ਓਨ ਆਖਿਆ, ਕਿ ਮੈਂ ਉਨਾਂ ਚਾਹਲੀਆਂ ਦੇ ਨਿਮਿੱਤ ਬੀ ਇਹ ਨਾ ਕਰਾਂਗਾ।ਓਨ ਕਿਹਾ, ਹੁਣ ਜੇ ਪ੍ਰਭੁ ਗੁੱਸੇ ਨਾ ਹੋਵੇ, ਤਾਂ ਕਹਾਂ, ਸਾਇਤ ਉਥੇ ਤੀਹ ਲੱਭਣ।ਉਹ ਬੋਲਿਆ, ਕਿ ਜੇ ਮੈ ਨੂੰ ਉਥੇ ਤੀਹ ਲੱਭਣ, ਤਾਂ ਭੀ ਮੈਂ ਇਹ ਨਾ ਕਰਾਂਗਾ।ਓਨ ਕਿਹਾ, ਦੇਖ, ਮੈਂ ਪ੍ਰਭੁ ਨਾਲ ਗੱਲ ਕਰਨ ਵਿਚ ਦਲੇਰੀ ਕੀਤੀ।ਸਾਇਤ ਉਥੇ ਬੀਹ ਲੱਭਣ।ਉਹ ਬੋਲਿਆ, ਮੈਂ ਬੀਹਾਂ ਦੇ