ਜੋ ਸਾਰੇ ਜਗਤ ਦੇ ਬੁਹਾਰ ਅਨੁਸਾਰ ਸਾਡੇ ਨਾਲ ਸੰਗਤ ਕਰੇ;ਆਉ, ਅਸੀਂ ਆਪਣੇ ਪਿਉ ਨੂੰ ਮਦ ਪਿਵਾਯੇ,ਅਤੇ ਉਸ ਨਾਲ ਸੰਗ ਕਰਿਯੇ, ਤਾਂ ਆਪਣੇ ਪਿਤਾ ਤੇ ਨਸਲ ਬਾਕੀ ਰਖਿਯੇ।ਸੋ ਉਤੀ ਰਾਤ ਆਪਣੇ ਪਿਤਾ ਨੂੰ ਮਦ ਪਿਵਾਈ;ਅਤੇ ਵਡੀ ਗਈ, ਅਤੇ ਆਪਣੇ ਪਿਤਾ ਦੇ ਸੰਗ ਸੁੱਤੀ; ਪਰ ਲੂਤ ਨੂੰ ਉਹ ਦੇ ਲੇਟਣੇ ਉਠਣੇ ਦੀ ਖਬਰ ਨਸੋ।ਅਤੇ ਦੂਜੇ ਦਿਹਾੜੇ ਅਜਿਹਾ ਹੋਇਆ ਜੋ ਵਡੀ ਨੈ ਛੋਟੀ ਨੂੰ ਕਿਹਾ,ਦੇਖ, ਕੱਲ ਰਾਤੀਂ ਮੈਂ ਆਪਣੇ ਪਿਤਾ ਦੇ ਸੰਗ ਸੁੱਤੀ, ਸੋ ਅੱਜ ਰਾਤ ਬੀ ਉਹ ਨੂੰ ਮਦ ਪਿਲਾਯੇ, ਅਰ ਤੂੰ ਜਾਕੇ ਉਹ ਦੇ ਨਾਲ ਸੌਂ, ਕਿ ਆਪਣੇ ਪਿਤਾ ਤੇ ਨਸਲ ਬਾਕੀ ਰਖਿਯੇ।ਸੋ ਉਸ ਰਾਤ ਬੀ ਉਨੀਂ ਆਪਣੇ ਪਿਤਾ ਨੂੰ ਮਦ ਪਿਵਾਈ;ਅਤੇ ਨਿਕੜੀ ਉੱਠਕੇ ਉਸ ਨਾਲ ਸੁੱਤੀ; ਪਰ ਲੂਤ ਨੂੰ ਉਹ ਦੇ ਬੀ ਲੇਟਣੇ ਉੱਠਣੇ ਦੀ ਖਬਰ ਨਾ ਹੋਈ।ਸੋ ਲੂਤ ਦੀਆਂ ਦੁਹਾਂ ਧੀਆਂ ਨੈ ਆਪਣੇ ਪਿਤਾ ਤੇ ਗਰਭ ਧਾਰਿਆ।ਅਤੇ ਵਡੀ ਨੈ ਇਕ ਪੁੱਤ੍ਰ ਜਣਿਆ, ਅਤੇ ਉਹ ਦਾ ਨਾਉਂ ਮੋਆਬ ਧਰਿਆ; ਸੋ ਮੋਆਬੀਆਂ ਦਾ, ਜੋ ਅੱਜ ਤੀਕੁਰ ਹਨ, ਉਹੋ ਪਿਉ ਹੈ।ਅਤੇ ਨਿਕੜੀ ਨੈ ਬੀ ਇਕ ਪੁੱਤ੍ਰ ਜਣਿਆ, ਅਤੇ ਤਿਸ ਦਾ ਨਾਉਂ ਬਿਨਆਮੀ ਰਖਿਆ; ਸੋ ਅੱਮੂਨ ਦੀ ਉਲਾਦ ਦਾ, ਜੋ ਅੱਜ ਤੀਕੁਰ ਹੈ,ਉਹੋ ਪਿਉ ਹੈ।
ਉਪਰੰਦ ਅਬਿਰਹਾਮ ਉਥੋਂ ਦੱਖਣ ਦੀ ਧਰਤੀ ਵਲ ਚਲਿਆ, ਅਤੇ ਕਾਦੇਸ ਅਰ ਸੂਰ ਵਿਚ ਅਟਕਿਆ, ਅਤੇ ਜਰਾਰ ਵਿਖੇ ਜਾ ਰਿਹਾ।ਅਤੇ ਅਬਿਰਹਾਮ ਨੈ ਆਪਣੀ ਇਸਤ੍ਰੀ ਸਾਇਰਾਹ ਵਿਖੇ ਕਿਹਾ, ਜੋ ਉਹ ਮੇਰੀ ਭੈਣ ਹੈ।ਤਦ ਜਰਾਰ ਦੇ ਰਾਜੇ ਅਬਿਮਲਿਕ ਨੈ ਆਦਮੀ ਘੱਲਕੇ