ਪੰਨਾ:Book of Genesis in Punjabi.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੮

ਉਤਪੱਤ

[੨੧ਪਰਬ

ਨੂੰ ਪਾਣੀ ਪਿਵਾਇਆ।ਅਤੇ ਪਰਮੇਸੁਰ ਉਸ ਨੀਂਗਰ ਦੇ ਸੰਗ ਸੀ, ਅਤੇ ਉਹ ਵਡਾ ਹੋਇਆ, ਅਤੇ ਜੰਗਲ ਵਿਚ ਰਿਹਾ, ਅਤੇ ਤੀਰੰਦਾਜ ਬਣਿਆ।ਅਤੇ ਉਹ ਫਾਰਾਨ ਦੇ ਜੰਗਲ ਵਿਚ ਰਿਹਾ, ਅਤੇ ਤਿਸ ਦੀ ਮਾਈ ਮਿਸਰ ਤੇ ਇਕ ਤੀਮੀਂ ਨੂੰ ਤਿਸ ਦੇ ਵਾਸਤੇ ਲਿਆਈ।

ਫੇਰ ਉਸ ਵੇਲੇ ਐਉਂ ਹੋਇਆ, ਕਿ ਅਬਿਮਲਿਕ,ਅਤੇ ਉਹ ਦੀ ਫੌਜ ਦੇ ਸਰਦਾਰ ਫਿਕੋਲ ਨੈ ਅਬਿਰਹਾਮ ਨੂੰ ਕਿਹਾ, ਜੋ ਤੇਰੇ ਹਰ ਕਾਰਜ ਵਿਚ ਪਰਮੇਸੁਰ ਤੇਰੇ ਸੰਗ ਹੈ।ਹੁਣ ਤੂੰ ਮੇਰੇ ਪਾਹ ਇਸ ਤਰਾਂ ਪਰਮੇਸੁਰ ਦੀ ਸੁਗੰਦ ਖਾਹ, ਜੋ ਤੂੰ ਨਾ ਮੇਰੇ ਅਤੇ ਨਾ ਮੇਰੀ ਉਲਾਦ ਦੇ ਸੰਗ ਧੋਹ ਕਮਾਵੇਂ, ਸਗਵਾਂ ਉਸ ਦਯਾ ਦੇ ਅਨੁਸਾਰ, ਜੋ ਮੈਂ ਤੇਰੇ ਨਾਲ ਕੀਤੀ ਹੈ, ਤੂੰ ਮੇਰੇ ਉੱਤੇ ਇਸ ਦੇਸ ਉੱਤੇ ਕਿ ਜਿਸ ਵਿਚ ਤੂੰ ਪਰਦੇਸੀ ਹੈਂ, ਦਯਾ ਕਰੇਂ।ਅਬਿਰਹਾਮ ਬੋਲਿਆ, ਮੈਂ ਸੁਗੰਦ ਖਾਵਾਂਗਾ।ਤਦ ਅਬਿਰਹਾਮ ਨੈ ਪਾਣੀ ਦੇ ਇਕ ਖੂਹੇ ਦੇ ਪਿੱਛੇ,ਜੋ ਅਬਿਮਲਿਕ ਦੇ ਚਾਕਰਾਂ ਨੈ ਖੁਹੁ ਲਿਆ ਸੀ, ਅਬਿਮਲਿਕ ਨੂੰ ਉਲਾਂਭਾ ਦਿੱਤਾ।ਅਬਿਮਲਿਕ ਨੈ ਕਿਹਾ, ਮੈਂ ਨਹੀਂ ਜਾਣਦਾ ਹਾਂ, ਜੋ ਕਿਨ ਇਹ ਕਰਮ ਕੀਤਾ, ਅਤੇ ਤੈਂ ਭੀ ਮੈ ਨੂੰ ਨਾ ਦੱਸਿਆ; ਮੈਂ ਅੱਜ ਤੇ ਅੱਗੇ ਸੁਣਿਆ ਹੀ ਨਸੋ।ਅਤੇ ਅਬਿਰਹਾਮ ਨੈ ਭੇਡਾਂ ਬੱਕਰੀਆਂ ਗਾਈਆਂ ਬਲਦ ਲੈਕੇ, ਅਬਿਮਲਿਕ ਨੂੰ ਦਿੱਤੇ, ਅਤੇ ਦੋਨਾਂ ਨੈ ਆਪਸ ਵਿੱਚ ਨੇਮ ਧਰਮ ਕੀਤਾ।ਅਤੇ ਅਬਿਰਹਾਮ ਨੈ ਅੱਯੜ ਦੀਆਂ ਸੱਤ ਲੇਲੀਆਂ ਅਤੇ ਅੱਡ ਕਰ ਰੱਖੀਆਂ।ਅਤੇ ਅਬਿਮਲਿਕ ਨੈ ਅਬਿਰਹਾਮ ਤੇ ਕਿਹਾ, ਕਿ ਤੈਂ ਜੋ ਏਹ ਸੱਤ ਲੇਲੀਆਂ ਅੱਡ ਕਰ ਰਖੀਆਂ ਹਨ, ਇਸ ਦਾ ਅਰਥ ਕੀ ਹੈ?ਓਨ ਕਿਹਾ, ਇਸ ਲਈ ਜੋ ਤੂੰ ਏਹ ਸੱਤ