੬੨
ਉਤਪਤ
[੨੩ ਪਰਬ
ਰੇਮਾ ਸਾ, ਤਾਬਿਖ ਅਤੇ ਜਾਹਿਮ ਅਤੇ ਤੁਖਸ ਅਤੇ ਮਾਕਾ ਪੈਦਾ ਹੋਏ।
ਉਪਰੰਦ, ਸਾਇਰਾਹ ਦੀ ਉਮਰ ਇਕ ਸੌ ਸਤਾਈਹਾਂ ਵਰਿਹਾਂ ਦੀ ਹੋਈ; ਏਹ ਸਾਇਰਾਹ ਦੀ ਉਮਰ ਦੀਆਂ ਵਰਿਹਾਂ ਹੈਸਨ।ਅਤੇ ਸਾਇਰਾਹ ਕਿਰਯਤਾਰਬਾ, ਅਰਥਾਤ ਹਿਬਰੋਨ ਵਿਚ ਜੋ ਕਨਾਨ ਦੇਸ ਵਿਖੇ ਹੈ, ਮਰ ਗਈ।ਤਦ ਅਬਿਰਹਾਮ ਸਾਇਰਾਹ ਦੇ ਸੋਗ ਕਰਨ ਅਤੇ ਉਹ ਨੂੰ ਰੋਣ ਲਈ ਆਇਆ।ਫੇਰ ਅਬਿਰਹਾਮ ਆਪਣੇ ਮੁਰਦੇ ਪਾਹੋਂ ਉਠਿਆ,ਅਤੇ ਹਿੱਤ ਦੇ ਪੁੱਤਾਂ ਨੂੰ ਇਹ ਕਹਿਕੇ ਬੋਲਿਆ; ਜੋ ਮੈਂ ਪਰਦੇਸੀ, ਅਤੇ ਤੁਸਾਂ ਵਿਚ ਰਹਿਣਵਾਲਾ ਹਾਂ; ਤੁਸੀਂ ਇਕ ਕਬਰਸਥਾਨ ਆਪਣੇ ਵਿਚ ਮੇਰੀ ਮਿਲਖ ਕਰ ਦਿਓ,ਤਾਂ ਮੈਂ ਆਪਣੇ ਸਾਹਮਣੇ ਤੇ ਆਪਣਾ ਮੁਰਦਾ ਦੱਬ ਦਿਆਂ।ਹਿੱਤ ਦੇ ਪੁੱਤਾਂ ਨੈ ਅਬਿਰਹਾਮ ਨੂੰ ਇਹ ਆਖ ਕੇ ਉੱਤਰ ਦਿੱਤਾ; ਕਿ ਹੇ ਸਾਡੇ ਮਾਲਕ, ਸਾਡੀ ਗੱਲ ਸੁਣ; ਤੂੰ ਸਾਡੇ ਵਿਚ ਵਡਾ ਸਰਦਾਰ ਹੈਂ, ਅਸਾਡੇ ਕਬਰਸਥਾਨ ਵਿਚੋਂ ਜੋ ਚੰਗੀ ਜਾਗਾ ਦੇਖੇਂ, ਉਥੇ ਆਪਣੇ ਮੁਰਦੇ ਨੂੰ ਦੱਬ; ਤੇਰੇ ਮੁਰਦੇ ਦੱਬਣ ਲਈ,ਸਾਡੇ ਵਿਚੋਂ ਕੋਈ ਬੀ ਆਪਣੀ ਕਬਰ ਦਾ ਤੈਂ ਥੋਂ ਸਰਫਾ ਨਾ ਕਰੇਗਾ।ਤਦ ਅਬਿਰਹਾਮ ਉੱਠਿਆ, ਅਤੇ ਉਸ ਦੇਸ ਦੇ ਲੋਕਾਂ ਹਿੱਤ ਦੇ ਪੁੱਤਾਂ ਅਗੇ ਸੀਸ ਨਿਵਾਇਆ; ਅਤੇ ਉਨ ਤਿਨਾਂ ਨੂੰ ਆਖਿਆ, ਜੇ ਤੁਹਾਡੀ ਮਰਜੀ ਹੋਈ, ਜੋ ਮੈਂ ਆਪਣੇ ਮੁਰਦੇ ਨੂੰ ਆਪਣੇ ਸਾਹਮਣੇ ਤੇ ਦੱਬਾਂ, ਤਾਂ ਮੇਰੀ ਸੁਣ ਲਓ,ਅਰ ਸੁਹਰ ਦੇ ਪੁੱਤ ਇਫਰੋਨ ਦੇ ਪਾਹ ਮੇਰੀ ਸਪਾਰਸ ਕਰੋ; ਕਿ ਉਹ ਆਪਣੀ ਮਕਫੀਲਾ ਦੀ ਗਾਰ, ਜੋ ਉਹ ਦੇ ਖੇਤ ਦੀ ਨੁੱਕਰ ਪੁਰ ਹੈ,ਤਿਸ ਦਾ ਪੂਰਾ ਮੁੱਲ ਲੈਕੇ, ਮੈਂ ਨੂੰ ਦੇਵੇ, ਤਾਂ ਤੁਸਾਂ ਵਿਚ