੨੩ ਪਰਬ]
ਉਤਪੱਤ
੬੩
ਇਕ ਕਬਰਸਥਾਨ ਮੇਰੀ ਮਿਲਖ ਹੋਵੇ।ਅਤੇ ਇਫਰੋਨ ਹਿੱਤ ਦਿਆਂ ਪੁੱਤਾਂ ਵਿਚ ਬੈਠਾ ਹੋਇਆ ਸੀ; ਤਦ ਇਫਰੋਨ ਹੱਤੀ ਨੈ,ਹਿੱਤ ਦੀ ਉਲਾਦ ਦੇ ਸਭ ਲੋਕਾਂ ਦੇ ਰੋਬਰੋਂ, ਜੋ ਸਹਿਰ ਦੇ ਦਰਵਾਜੇ ਤੇ ਅੰਦਰ ਵੜਦੇ ਸਨ, ਅਬਿਰਹਾਮ ਦੇ ਉੱਤਰ ਵਿਚ ਕਿਹਾ।ਨਹੀਂ, ਮੇਰੇ ਮਾਲਕ, ਮੇਰੀ ਸੁਣ; ਮੈਂ ਇਹ ਖੇਤ ਤੈ ਨੂੰ ਦਿੰਦਾ ਹਾਂ ਅਤੇ ਉਹ ਗਾਰ ਜੋ ਉਸ ਵਿਚ ਹੈ, ਉਹ ਬੀ ਆਪਣੇ ਲੋਕਾਂ ਦੇ ਸਾਹਮਣੇ ਤੈ ਨੂੰ ਦਿੰਦਾ ਹਾਂ; ਤੂੰ ਆਪਣੇ ਮੁਰਦੇ ਨੂੰ ਦੱਬ।ਫੇਰ ਅਬਿਰਹਾਮ ਉਸ ਦੇਸ ਦੇ ਲੋਕਾਂ ਦੇ ਸਾਹਮਣੇ ਇਫਰੋਨ ਨੂੰ ਕਿਹਾ, ਜੇ ਤੂੰ ਦਿੰਦਾ ਹੈਂ, ਤਾਂ ਮੇਰੀ ਸੁਣ।ਮੈਂ ਉਸ ਖੇਤ ਦੇ ਰੁਪਏ ਦਿੰਦਾ ਹਾਂ, ਤੂੰ ਮੈਂ ਥੋਂ ਲੈ ਲੈ, ਤਾਂ ਮੈਂ ਆਪਣੇ ਮੁਰਦੇ ਨੂੰ ਉੱਥੇ ਦਬਾਵਾਂ।ਇਫਰੋਨ ਨੈ ਅਬਿਰਹਾਮ ਨੂੰ ਉੱਤਰ ਦਿੱਤਾ ਅਤੇ ਕਿਹਾ; ਹੇ ਮੇਰੇ ਮਾਲਕ, ਮੇਰੀ ਸੁਣ ਲੈ;ਇਹ ਧਰਤੀ ਚਾਰ ਸੌ ਰੁਪਏ ਦੀ ਹੈ; ਸੋ ਤੇਰੇ ਅਤੇ ਮੇਰੇ ਵਿਚ ਕੀ ਵਸਤ ਹੈ?ਤੂੰ ਆਪਣੇ ਮੁਰਦੇ ਨੂੰ ਦਬਾਉ।ਅਤੇ ਅਬਿਰਹਾਮ ਨੇ ਇਫਰੋਨ ਦੀ ਗੱਲ ਸੁਣੀ, ਅਤੇ ਅਬਿਰਹਾਮ ਨੈ ਉਹ ਚਾਂਦੀ, ਜੋ ਓਨ ਹਿੱਤ ਦੇ ਪੁੱਤਾਂ ਦੇ ਸਾਹਮਣੇ ਕਹੀ ਸੀ, ਅਰਥਾਤ ਚਾਰ ਸੋ ਰੁਪਏ ਦੀ ਚਾਂਦੀ, ਜੋ ਸੁਦਾਗਰਾਂ ਵਿਚ ਚੱਲਣਸਾਰ ਸੀ, ਇਫਰੋਨ ਨੂੰ ਤੋਲ ਦਿੱਤੀ।ਸੋ ਇਫਰੋਨ ਦਾ ਉਹ ਖੇਤ, ਜੋ ਮਕਫੀਲਾ ਵਿਚ ਮਮਰੀ ਦੇ ਸਾਹਮਣੇ ਸਾ, ਅਰਥਾਤ ਖੇਤ ਅਰ ਗਾਰ ਜੋ ਉਸ ਵਿਚ ਸੀ, ਅਤੇ ਸਾਰੇ ਰੁੱਖ, ਜੋ ਉਸ ਖੇਤ ਅਤੇ ਉਸ ਦੀ ਹੱਦ ਵਿਚ ਚੁਤਰਫੇ ਸੇ, ਹਿੱਤ ਦੇ ਪੁੱਤਾਂ ਅਤੇ ਉਨਾਂ ਸਭਨਾਂ ਦੇ ਰੋਬਰੋਂ, ਜੋ ਸਹਿਰ ਦੇ ਬੂਹੇ ਤੇ ਅੰਦਰ ਵੜਦੇ ਸਨ, ਅਬਿਰਹਾਮ ਦੀ ਮਿਲਖ ਹੋ ਗਏ।ਇਨਾਂ ਤੇ ਪਿੱਛੇ ਅਬਿਰਹਾਮ ਨੈ